ਸਮੱਗਰੀ 'ਤੇ ਜਾਓ

ਪੰਨਾ:ਸੋਨੇ ਦੀ ਚੁੰਝ.pdf/52

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਇਨੀਂ ਦਿਨੀਂ ਈਸ਼ਰ ਦਾਸ ਪਾਸ ਅਖਬਾਰ ਸੁਨਣ ਜ਼ਰੂਰ ਸ਼ਾਮ ਨੂੰ ਗੱਜਨ ਆ ਜਾਇਆ ਕਰੇ। ਈਸ਼ਰ ਦਾਸ ਦੀਆਂ ਗਲਾਂ ਤੋਂ ਉਹ ਮੰਨ ਗਿਆ ਕਿ, ਮੈਂ ਤੇ ਮੇਰੇ ਭਰਾਵਾਂ ਵਿਚ ਕੋਈ ਦੋਸ਼ ਨਹੀਂ ਹੈ। ਅਸੀਂ ਕਮਾਊ ਭੀ ਤਕੜੇ ਹਾਂ ਦਾਣਾ ਫੱਕਾ ਭੀ ਸੁਹਣੀ ਗੁਜ਼ਰ ਜੋਗਰਾ ਹੋ ਜਾਂਦਾ ਹੈ। ਪਰ ਸਾਡੇ ਪਾਸ ਜ਼ਮੀਨ ਨਹੀਂ ਹੈ। ਜ਼ਮੀਨ ਸਰਦਾਰਾਂ ਨੇ ਮਲੀ ਹੋਈ ਹੈ। ਤਦੇ ਸਾਡਾ ਵਿਆਹ ਇਹਨਾਂ ਸਰਦਾਰਾਂ ਨੇ ਹੀ ਨਹੀਂ ਹੋਣ ਦਿੱਤਾ। ਤੇ ਜਿਹੜੇ ਜਿਹੜੇ ਮਜ਼੍ਹਬੀ ਫਸਾਦ ਹੋਏ ਹਨ। ਇਹ ਭੀ ਅਜੇਹੇ ਸਰਮਾਏਦਾਰਾਂ ਨੇ ਕਰਾਏ ਹਨ। ਇਨ੍ਹਾਂ ਨੇ ਹੀ ਮੇਰੇ ਪਾਸੋਂ ਉਮਰੀ ਖੋਈ ਹੋਈ ਹੈ। ਇਹ ਜਿਹੜੀਆਂ ਹਵੇਲੀਆਂ ਹਨ ਸਭ ਸਾਡੇ ਕਸਾਨਾਂ ਦੀਆਂ ਕਮਾਈਆਂ ਨੂੰ ਲੁਟ ਕੇ ਪਾਈਆਂ ਗਈਆਂ ਨੇ। ਸਾਡੇ ਹੱਡ ਸ਼ਤੀਰਾਂ ਤੇ ਲਹੂ ਇਟਾਂ ਵਿਚ ਨਪੇ ਹੋਏ ਹਨ। ਸਾਡੇ ਸਾਰੇ ਹੱਕ ਤੇ ਖੁਸ਼ੀਆਂ ਇਹ ਸਰਦਾਰ ਖੋਹੀ ਬੈਠੇ ਨੇ। ਦਲੀਪ ਸਿੰਘ ਸਰਦਾਰ ਬੁਢੇ ਵਾਰੇ ਸੋਲਾਂ ਸਾਲ ਦੀ ਪਤ ਵਰਗੀ ਵਿਆਹ ਲਿਆਇਆ ਨਾ ਜ਼ਮੀਨ ਸਦਕਾ। ਇਹਨਾਂ ਤੋਂ ਜ਼ਮੀਨਾਂ ਖੋਹਕੇ ਕਿਸਾਨਾਂ ਵਿਚ ਵੰਡੀਆਂ ਜਾਣ ਤਦ ਹੀ ਸਾਡੇ ਹੱਕ ਸਾਨੂੰ ਮਿਲ ਸਕਣਗੇ। ਕਰਾਰੇ ਹਥਾਂ ਬਿਨਾਂ ਇਹ ਨਹੀਂ ਹੋਣਾ। ਸਰਕਾਰ ਤਾਂ ਇਹਨਾਂ ਦੀ ਹੀ ਹੈ। ਅਸੀਂ ਸਾਰੇ ਕਿਸਾਨ ਭਰਾ ਇਕ ਮੁਠ ਹੋ ਜਾਈਏ ਤਦ ਸਭ ਕੁਝ ਹੋ ਸਕਦਾ ਹੈ। ਇਕ ਮਠ ਕਿਸਾਨ ਹੋ ਜਾਣ।

ਈਸ਼ਰ ਦਾਸ ਦੀਆਂ ਬੈਠਕਾਂ ਨੇ ਗੱਜਨ ਨੂੰ ਕਿਸਾਨ ਸਭਾ ਦਾ ਮੈਂਬਰ ਬਣਾ ਦਿਤਾ ਤੇ ਹੁਣ ਉਹ ਜਿਥੇ ਜਲਸਾ ਹੁੰਦਾ ਹੈ ਓਥੇ ਇਹ ਗਾਂਦਾ:-

ਜੱਟ ਭਰਾਵਾ ਲਹੂ ਪਾਣੀ ਇਕ ਹੋਵੇ, ਹਲ ਭਾਦੋਂ ਵਿਚ ਵਾਹੁੰਦੇ।
ਰਤ ਪਿੰਡੇ ਦੀ ਜੰਮਦੀ ਜਾਏ, ਪੋਹ ਵਿਚ ਪਾਣੀ ਲਾਉਂਦੇ।
ਤਾਪ ਨ ਚੜ੍ਹਨੋਂ ਟਲਦਾ, ਬੀਜ ਕਣਕ ਦਾ ਪਾਉਂਦੇ।
ਫਿਰ ਭੀ ਜੱਟਾਂ ਦੇ ਦਿਨ, ਸਿਧੇ ਨਾ ਆਉਂਦੇ।

- ੫੨ -