ਪੰਨਾ:ਸੋਨੇ ਦੀ ਚੁੰਝ.pdf/53

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਜੱਟੀ ਤੇਰੀ ਵੇ ਜੱਟਾ, ਸੁਟਦੀ ਟੋਕਰੇ ਰੋਦੀਂ।
ਘਰ ਮੂਰੇ ਦੇ ਵਸਕੇ, ਮਰ ਗਈ ਚਕੀਆਂ ਝੋਂਦੀ।
ਵਜਨ ਲਗ ਪਈਆਂ ਉਲਾਂ, ਰੋਹੀ ਤੇ ਢੋਂਦੀ।
ਚਕ ਲੈ ਵੇ ਰੱਬਾ, ਮੈਂ ਨਾ ਜੀਣਾ ਚਾਹੁੰਦੀ।

ਬੈਠ ਨਵੇਕਲੇ ਵਿਚ ਭਰਾਵਾਂ, ਗਲ ਅਕਲ ਦੀ ਸੋਚ।
ਅਕਲ ਬਿਨਾਂ ਖੂਹ ਖਾਲੀ, ਕਿਸਮਤ ਦਾ ਨਹੀਂ ਦੋਸ਼।
ਮੈਂਬਰ ਬਣੇ ਕਿਸਾਨ ਸਭਾ ਦਾ, ਆਵੇ ਵੀਰ ਨਾ ਹੋਸ਼।
ਠੰਡਾ ਹੋ ਜਾਏ ਫਿਰ, ਸ਼ਹਿਨਸ਼ਾਹਾਂ ਦਾ ਜੋਸ਼।

ਗੱਜਨ ਮਲ ਜਲਸਿਆਂ ਵਿੱਚ ਇਹ ਭੀ ਜ਼ੋਰ ਨਾਲ ਕਹਿੰਦਾ ਸੀ ਕਿ ‘ਕਾਰ ਮੋਟਰ ਤੇ ਹਵਾਈ ਜਹਾਜ਼ ਦੇ ਉਪਰ ਕੁਲ ਦੋ ਚਾਰ ਸੌ ਦਾ ਲੋਹਾ ਲਗਿਆ ਹੋਇਆ ਹੈ, ਸਾਡੇ ਗਡੇ ਦੇ ਮੁਲ ਦਾ। ਪਰ ਸਰਮਾਏਦਾਰਾਂ ਨੇ ਇਸ ਨੂੰ ਪੰਜੀ, ਪੰਜਾਹ ਹਜ਼ਾਰ ਦੇ ਮੁਲ ਦਾ ਬਨਾ ਦਿਤਾ ਹੈ, ਤਾਂ ਕਿ ਸਰਮਾਏਦਾਰ ਤੋਂ ਬਿਨਾ ਇਸ ਉਪਰ ਹੋਰ ਨਾ ਚੜ੍ਹ ਕੇ ਦੁਨੀਆਂ ਦੀ ਸੈਰ ਕਰ ਸਕੇ ਤੇ ਆਪਣੀਆਂ ਔਕੜਾਂ ਨੂੰ ਦੂਰ ਨਾ ਕਰ ਲਵੇ।

'ਕਿਸਾਨ ਭਰਾਵੋ ਸੋਚ ਤੋਂ ਕੰਮ ਲਵੋ। ਸੋਚੋਂ ਗੇ ਤਾਂ ਸਾਫ ਦਿਸੇਗਾ ਕਿ ਸਰਮਾਏਦਾਰ ਆਪਣੇ ਕਾਰਖਾਨੇ ਵਿੱਚ ਉਨ੍ਹੀਂ ਚੀਜ਼ ਬਨਾਂਦੇ ਹਨ ਜਿਨੀ ਚੋਂ ਵਧੇਰੇ ਮੁਨਾਫਾ ਖਟ ਸਕਣ। ਅਜ ਅਸੀਂ ਦੇਸ ਦੇ ਬੜੇ ਸਾਰੇ ਕਾਰਖਾਨੇ ਸਰਮਾਏਦਾਰਾਂ ਪਾਸੋਂ ਖੋਹ ਕੇ ਸਰਕਾਰੀ ਕਰ ਲਈਏ ਤਦ ਸਾਡੇ ਸਾਰਿਆਂ ਪਾਸ ਮੋਟਰ, ਹਵਾਈ ਜਹਾਜ਼ ਤੇ ਰੇਡੀਓ ਆਦਿ ਹੋ ਸਕਦੇ ਹਨ।

'ਵੀਰਨੋ ਮੈਂ ਬਹੁਤਾ ਤਾਂ ਪੜ੍ਹਿਆ ਨਹੀਂ ਹਾਂ-ਪਰ ਪੰਜਾਬੀ ਵਿੱਚ ਥੋੜਿਆਂ ਮਹੀਨਿਆਂ ਵਿੱਚ ਪੁਸਤਕਾਂ, ਅਖਬਾਰ ਤੇ ਰਸਾਲੇ

- ੫੩ -