ਪੰਨਾ:ਸੋਨੇ ਦੀ ਚੁੰਝ.pdf/55

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸਿੰਘ ਗੋਡੇ ਉਪਰ ਲਤ ਧਰਦਾ ਬੋਲਿਆ।

'ਇਹ ਤਾਂ ਵਾਧੂ ਦੀ ਗਲ ਹੈ। ਅਸਲ ਮੁਦਾ ਹੋਰ ਸੀ।'
ਰਿਪੁਦਮਨ ਸਿੰਘ - 'ਹਾਂ, ਹਾਂ ਚੇਤੇ ਆ ਗਿਆ। ਕਿਤੇ ਅਖਬਾਰਾਂ ਵਾਲੀ ਗਲ ਤਾਂ
ਨਹੀਉਂ ?'
‘ਗਲ ਨਹੀਓਂ। ਇਹ ਤਾਂ ਐਟਮ ਦੇ ਗੋਲੇ ਨੇ ਜਿਨ੍ਹਾਂ ਮਹਿਲਾਂ ਵਿਚ ਮਘੋਰੇ ਕਰ ਛਡੇ ਹਨ। ਤੁਸੀਂ ਦਸੋ ਇਹਨਾਂ ਬਾਰੇ ਤੁਸੀਂ ਕੀ ਕਾਰਵਾਈ ਕੀਤੀ।'
ਤਰਲੋਚਨ ਸਿੰਘ-'ਜੀ ਹਜ਼ੂਰ, ਸੱਚੀ ਸਰਕਾਰ ਦੇ ਸਾਹਮਣੇ ਮੈਨੂੰ ਮੂੰਹ ਰਖਣੀਆਂ ਨਹੀਂ ਆਂਦੀਆਂ। ਕੌੜੀ ਮੰਨਣੀ ਤਾਂ ਚੁਪ ਰਹਿਨਾ ਆਂ।'
'ਤਰਲੋਚਨ ਸਿਆਂ ਮੈਨੂੰ ਚੰਗੀ ਤਰਾਂ ਪਤਾ ਹੈ ਕਿ ਤੁਹਾਡਾ ਖਾਨਦਾਨ ਰਾਜ-ਘਰ ਦਾ ਪਕਾ ਵਫਾਦਾਰ ਹੈ। ਤੇਰੀ ਕਿਸੇ ਗਲ ਦਾ ਬੁਰਾ ਨਹੀਂ ਮਨਾਵਾਂਗਾ।'

'ਜੀ ਹਜ਼ੂਰ ਇਹ ਲੋਕ ਤਾਂ ਤੁਹਾਨੂੰ ਖੁਸ਼ ਰਖਣ ਲਈ ਐਧਰ ਓਧਰ ਦੀਆਂ ਚਾਰ ਜੋੜ ਅਪਣਾ ਉਲੂ ਸਿਧਾ ਰਖਦੇ ਨੇ ਪਰ ਇਸ ਵੇਰ ਮੈਂ ਇਕਲਿਆਂ ਦਿਲੀ ਜਾ ਕੇ ਵੇਖਿਆ ਜਿਸ ਮੇਰੀਆਂ ਸਾਰੀਆਂ ਸੋਚਾਂ ਹੀ ਖੁੰਢੀਆਂ ਕਰ ਦਿਤੀਆਂ ਹਨ। ਵਾਧੂ ਇਹ ਲੋਕ ਆਖ ਰਹੇ ਹਨ ਕਿ ਰਾਜਿਆਂ ਤੋਂ ਪੈਸੇ ਬਟੋਰਨ ਲਈ ਇਹ ਲੋਕ ਅਖਬਾਰ ਕਢ ਰਹੇ ਹਨ। ਹਾਂ ਕਈ ਅਜੇਹੇ ਭੀ ਹਨ। ਪਰ ਜਿਹੜੇ ਅਸਲੀ ਅਖਬਾਰ ਨਵੀਸ ਨੇ ਉਹ ਲਬ ਲੋਭ ਦੀ ਮਲ ਤੋਂ ਉਕਾ ਹੀ ਪਾਕ ਨੇ। ਤੁਸੀਂ ਪੰਜ ਸਤ ਹਜਾਰ ਦੇ ਵਿਰਾਨ ਦੀ ਗਲ ਕੀਤੀ ਸੀ। ਓਥੇ ਕਈ ਅਖਬਾਰ ਨਵੀਸ ਲਖਾਂ ਛਡ ਕਰੋੜਾਂ ਵਲ ਅਖ ਨਹੀਂ ਕਰਦੇ।

'ਹੋਰ ਉਹ ਕਿਸ ਤਰਾਂ ਚੁਪ ਹੋ ਸਕਦੇ ਹਨ?'

- ੫੭ -