ਪੰਨਾ:ਸੋਨੇ ਦੀ ਚੁੰਝ.pdf/59

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


ਹੈਂ! ਕੀ ਬੋਲ ਰਹੇ ਹੋ? ਗਲ ਭੀ ਸੋ? ਤੁਸੀਂ ਕਦੇ ਰੋਏ ਨਹੀਂ ਸੋ। 'ਦੁਰਗਾ ਪ੍ਰਸਾਦਿ ਦੇ ਨਾਲ ਸੋਫੇ ਤੇ ਬੈਠਦੀ’ ਬਾਬੂ ਜੀ।
ਸ਼ੀਲਾ ਮਨੁਖ ਬੜਾ ਪਾਪੀ ਹੈ। ਕ੍ਰਿਤਘਨ ਹੈ। ਮੈਂ ਤੇਰੇ ਪਾਸੋਂ ਭੀ ਅਪਨਾ ਆਪ ਛੁਪਾ ਰਖਿਆ। ਮੈਂ ਬੜਾ ਘਟੀਆ ਬੰਦਾ ਸੀ।
ਕਿਹੋ ਜੇਹੀਆਂ ਪਏ ਗਲਾਂ ਕਰ ਰਹੇ ਹੋ?
ਤੈਨੂੰ ਖਬਰ ਈ ਹੈ ਨਾ ਕਿ ਮੇਰਾ ਬੜਾ ਭਰਾ ਡੇੜ ਸਾਲ ਦਾ ਜੇਲ੍ਹ ਵਿਚ ਹੈ?
ਹੂੰ।
ਹੂੰ ਦੀਏ ਬਚੀਏ, ਕਦੇ ਉਸ ਬਾਬਤ ਗਲ ਛੇੜੀ ਹੈ। ਆਖਰ ਮੇਰਾ ਮਾਂ-ਜਾਇਆ ਏ।
ਨੱਕ ਝੱੜਾ, ਮੈਂ ਕੀ ਉਸ ਦੀ ਗਲ ਕਰਨੀ ਸੀ, ਆਪ ਹੀ ਉਸ ਨੂੰ ਨਕੰਮਾ, ਝੂਠਾ ਤੇ ਘਟੀਆ ਦਸਦੇ ਹੁੰਦੇ ਹੋ।

ਭੂਤਨੀਏ ਤੂੰ ਫਿਰ ਖਲਨੇ ਦੀ ਕਿਵੇਂ ਹੋਈ? ਭਰਾ ਆਪੋ ਵਿਚ ਲਖਾਂ ਵੇਰ ਤੱਤੇ ਹੋ ਜਾਂਦੇ ਹਨ। ਸਿਆਣੀਆਂ ਇਸਤ੍ਰੀਆਂ ਮਾਂ-ਜਾਇਆ ਦੇ ਪਿਆਰ ਦੀ ਪਿਉਂਦ ਚੜ੍ਹਾ ਗੁਸੇ ਠੰਡੇ ਕਰਦੀਆਂ ਨੇ। ਪਰ ਤੂੰ ਤਾਂ ਸ਼ਰੀਕ ਉਜੜਿਆ ਵਿਹੜਾ ਮੋਕਲੇ ਮੰਨ ਇਕ ਦੀਆਂ ਹੋਰ ਚਾਰ ਨਾਲ ਮੁੜ੍ਹ ਸਾਡਾ ਮਿਲਨਾਂਂ ਜੁਲਨਾ ਭੀ ਬੰਦ ਕਰ ਦਿਤਾ।

'ਤੈਨੂੰ ਨਹੀਂ ਸ਼ੀਲਾ ਖਬਰ, ਮੈਂ ਕੁਝ ਭੀ ਨਹੀਂ ਸਾਂ। ਤੇ ਨਾ ਮੈਂ ਤੈਨੂੰ ਵਿਆਹਨ ਦਾ ਬੱਲ ਰਖਦਾ ਸਾਂ। ਜੋ ਅਜ ਮੈਂ ਦਿਸਦਾ ਆਂ, ਸਭ ਗਨੇਸ਼ੀ ਦੀ ਕਰਾਮਾਤ ਹੈ।

ਇਹ ਕਿੱਦਾਂ?

- ੬੧ -