ਪੰਨਾ:ਸੋਨੇ ਦੀ ਚੁੰਝ.pdf/61

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮੈਨੂੰ ਘਾਈ ਤੋਂ ਸ਼ਿਸ਼ਨ ਜਜ ਤਕ ਅਪੜਾ ਦਿਤਾ, ਉਹ ਪਰਾਇਆਂ ਬੂਹਿਆਂ ਤੇ ਰੁਲਿਆ। ਤੇ ਮੈਂ ਐਸ਼ ਮਾਣਾਂ। ਅਜ ਸੁਪਨੇ ਵਿਚ ਜਿਹੜੀ ਲਾਹਨਤ ਮੇਰੇ ਤੇ ਮਾਤਾ ਜੀ ਨੇ ਰਾਤੀਂ ਪਾਈ ਹੈ। ਉਸ ਨੇ ਮੈਨੂੰ ਮਿਟੀ ਬਣਾ ਦਿਤਾ। ਮਾਤਾ ਜੀ ਕਹਿ ਗਏ ਕਿ ਨਿਜ ਮੇਰੀ ਕੁਖੋਂ ਜਣਦਾ। ਕੀ ਗਨੇਸ਼ੀ ਦਾ ਕੋਈ ਨਹੀਉਂ?

'ਸ਼ੀਲਾ ਅਪਨੇ ਵਾਂਗ ਗਨੇਸ਼ੀ ਭੀ ਦਿਲ ਰਖਦਾ ਹੈ। ਉਹ ਬੇ-ਸ਼ਕ ਵਧ ਸਿਆਸਤ ਵਿਚ ਖੁਬਿਆ ਹੋਇਆ ਹੈ ਪਰ ਉਹ ਸ਼ਾਇਰਾਨਾ ਦਿਲ ਦਾ ਨਖਰੇਵਾਂ ਪੰਛੀ ਏ।
ਇਹ ਤਾਂ ਦਸੋ ਤੁਸੀਂ ਕੀ ਚਹੁੰਦੇ ਹੋ?
ਅੰਬਾਲੇ ਵਾਲੀ ਕੋਠੀ ਤੇ ਬੈਂਕ ਦਾ ਸਾਰਾ ਰੁਪਿਆ ਗਨੇਸ਼ੀ ਦੇ ਨਾਮ ਕਰਕੇ ਕਾਗਜ਼ ਡਾਕ ਵਿਚ ਹੁਣੇ ਰਾਮੂ ਨੂੰ ਭੇਜਿਆ ਹੈ। ਪਰ ਉਸ ਨੇ ਮੋੜ ਦੇਣੇ ਹਨ। ਤਦੇ ਤੈਨੂੰ ਤੇਰੇ ਪੇਕੀਂ ਭੇਜ ਰਿਹਾ ਹਾਂ। ਜਿਸ ਹਾਲ ਗਨੇਸ਼ੀ ਰਹੂ ਉਸੇ ਮੈਂ ਰਹੂ। ਗਨੇਸ਼ੀ ਨਾਲੋਂ ਚੰਗਾ ਰਹਿਣਾ ਮੇਰੇ ਲਈ ਲਾਹਨਤ ਹੈ। ਤੂੰ ਮੇਰੀ ਇਸ ਔਕੜ ਵਿਚ ਮਦਦ ਨਹੀਂ ਕਰ ਸਕਦੀ? ਤੂੰ ਹੋਈ ਬੜਿਆਂ ਦੀ ਬੇਟੜੀ।
ਹੂੰ! ਮੈਂ ਬੁਝ ਗਈ। ਘੜੀ ਵਲ ਵੇਖ ਅਧਾ ਘੰਟਾ ਗਡੀ ਜਾਣ ਵਿਚ ਹੈ (ਬੂਹੇ ਪਾਸ ਅਪੜ ਰਾਮੁ ਜਲਦੀ ਤਾਂਗਾ ਲਿਆ। ਮੈਂ ਸਟੇਸ਼ਨ ਤੇ ਜਾਣਾ ਹੈ-ਰਜਿਸਟ੍ਰੀ ਕਰਾ ਆਇਆਂ।
ਜੀ ਹਾਂ।
ਲਿਆਇਆ ਹਜ਼ੂਰ-ਰਾਮੂ ਕੋਠੀ ਤੋਂ ਬਾਹਰ ਹੁੰਦਾ ਬੋਲਿਆ।

੨.

ਕੈਦੀ ਤੇ ਸਖਤੀ ਕਰਨੀ ਹੋਵੇ ਤਾਂ ਉਸ ਨੂੰ ੪੮ ਨੰਬਰ

- 61 -