ਸਮੱਗਰੀ 'ਤੇ ਜਾਓ

ਪੰਨਾ:ਸੋਨੇ ਦੀ ਚੁੰਝ.pdf/62

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕੋਠੜੀ ਵਿਚ ਬੰਦ ਕੀਤਾ ਜਾਂਦਾ ਏ। ਇਹ ਕੋਠੜੀ ਦਸ ਫੁਟ ਲੰਮੀ ਤੇ ਪੰਜ ਫੁਟ ਚੌੜੀ ਏ। ਇਸ ਦੀ ਛੱਤ ੩੦ ਫੁਟ ਉਚੀ ਰਖੀ ਗਈ ਹੈ। ਤਾਂਕੇ ਕੋਈ ਕੈਦੀ ਛਤ ਪਾਸ ਅਪੜ ਛਤਨ ਨੂੰ ਪਾੜ੍ਹਕੇ ਨਾ ਨਸ ਜਾਵੇ। ਇਸ ਦਾ ਬੂਹਾ ਲੋਹੇ ਦੀਆਂ ਦਸ ਸੂਤ ਮੋਟੀਆਂ ਸੀਖਾਂ ਵਾਲਾ ਬਨਾਇਆ ਗਿਆ ਹੈ। ਤਾਂਕੇ ਪੜਤਾਲ ਕਰਨ ਵਾਲੇ ਨੂੰ ਪਤਾ ਲਗਦਾ ਰਹੇ ਕਿ ਇਸ ਵਿਚੋਂ ਦੀ ਹਵਾ ਕੈਦੀ ਤਕ ਅਪੜ ਰਹੀ ਹੈ। ਪਰ ਹਵਾ ਏਥੇ ਅਪੜਦੀ ਉਸ ਸਮੇਂ ਹੈ ਜਦ ਲੋਹੜੇ ਦੀ ਅੰਧੇਰੀ ਚਲੇ। ਆਮ ਹਵਾ ਨੂੰ ਤਾਂ ਬਰਾਂਦਾ ਅਗੇ ਨਹੀਂ ਟਪਨ ਦੇਂਦਾ ਹੈ।

ਹਵਾ ਦੇ ਨਾਲ ਇਸ ਕੋਠੜੀ ਵਿਚ ਕਿਸੇ ਆਦਮੀ ਦਾ ਬੋਲ ਭੀ ਨਹੀਂ ਅਪੜਦਾ। ਇਸ ਗਲੋਂ ਕੈਦੀ ਬਹੁਤ ਘਾਬਰ ਜਾਂਦਾ ਹੈ। ਇਕ ਗਲ ਹੋਰ ਇਸ ਕੋਠੜੀ ਵਿਚ ਕੈਦੀ ਨੂੰ ਵਧੇਰੇ ਤੰਗ ਕਰਦੀ ਰਹਿੰਦੀ ਹੈ। ਉਹ ਹੈ ਟਟੀ ਤੇ ਪਸ਼ਾਬ ਦੀ ਬੰਦਸ਼ਾਂ, ਕਿਉਂਕਿ ਸੇਵੇਰੇ ੭ ਵਜੇ ਤੇ ਸ਼ਾਮ ਦੇ ੬ ਵਜੇ ਜੇਲ ਦਾ ਸੰਤਰੀ ਹੀ ਆਕੇ ਕੈਦੀ ਨੂੰ ਟਟੀ ਤੇ ਪਸ਼ਾਬ ਕਰਾਂਦਾ ਹੈ। ਕੋਠੜੀ ਚੋਂ ਕਢ ਕੇ। ਇਸ ਤੋਂ ਪਹਿਲਾਂ ਟਟੀ ਪਸ਼ਾਬ ਕੈਦੀ ਨੇ ਕਰਨਾ ਹੋਵੇ ਤਾਂ ਉਸ ਨੂੰ ਕਈ ਵੇਰ ਅੰਦਰ ਹੀ ਫਰਸ਼ ਉਤੇ ਕਰਨਾ ਪੈਂਦਾ ਹੈ। ਭਾਵੇਂ ਪਿਛੋਂ ਆਕੇ ਸੰਤਰੀ ਇਸ ਥਾਂ ਨੂੰ ਸਾਫ ਕਰਾ ਦੇਂਦਾ ਹੈ। ਪਰ ਮੁਸ਼ਕ ਜਾਂਦੀ ਨਹੀਂ ਹੈ। ਮਹੀਨੇ ਦੋ ਮਹੀਨੇ ਫਨਾਇਲ ਭੀ ਛਿੜਕਦੇ ਹਨ। ਪਰ ਗੰਦੀ ਮੁਸ਼ਕ ਦਾ ਅਸਰ ਰਹਿ ਹੀ ਜਾਂਦਾ ਹੈ। ਇਸੇ ਕੋਠੜੀ ਵਿਚ ਅਸੀਂ ਗਨੇਸ਼ੀ ਰਾਮ ਨੂੰ ਸੁਤਾ ਪਿਆ ਵੇਖ ਰਹੇ ਹਾਂ।

ਅਖ ਲਗਨ ਤੋਂ ਦਸ ਮਿੰਟ ਪਿਛੋਂ ਹੀ ਗਨੇਸ਼ੀ ਜਾਗਦਾ ਕਹਿਣ ਲਗਾ ਉਫ! ਕਿਤਨੀ ਗਰਮੀ, 'ਬੈਠਕੇ’ ਗਰਮੀ

- ੬੪ -