ਪੰਨਾ:ਸੋਨੇ ਦੀ ਚੁੰਝ.pdf/64

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦੇ ਰੌਂਗਟੇ ਖੜੇ ਹੋ ਜਾਂਦੇ ਹਨ। ਤੇ ਸੋਚਦਾ ਹੈ ਕਿ ਪੰਡਤ ਵਿਜੇ ਲਖਸ਼ਮੀ ਜੀ ਨੂੰ ਰੂਸੀ ਸਰਕਾਰ ਨੇ ਇਸੇ ਲਈ ਵਾਪਸ ਹਿੰਦੁਸਤਾਨ ਮੋੜ ਦਿੱਤਾ ਹੈ ਕਿ ਇਹ ਵਧੇਰੇ ਐਸ਼ ਪਰਸਤ ਹੈ। ਪਰ ਕਾਂਗਰਸ ਸਰਕਾਰ ਨੇ ਉਸੇ ਪੰਡਤ ਵਿਜੇ ਲਖਸ਼ਮੀ ਨੂੰ ਅਮ੍ਰੀਕਾ ਵਿਚ ਭੇਜ ਦਿਤਾ ਸਫੀਰ ਬਨਾ। ਜਿਹੜਾ ਸਫੀਰ ਇਕ ਦੇਸ ਨੇ ਕੰਡਮ [ ਨਾ ਪਸੰਦ ] ਕੀਤਾ ਹੈ। ਉਸ ਨੂੰ ਦੂਸਰੇ ਦੇਸ ਵਿਚੋਂ ਸਫੀਰ ਬਨਾਣ ਦਾ ਸਾਫ ਮਤਲਬ ਹੈ। ਕਿ ਇਹ ਰਾਜ ਸ਼ਖਸੀ ਰਾਜ ਹੈ। ਤੇ ਹੈ ਭੈਣ ਭਰਾਵਾਂ ਦਾ ਰਾਜ। ਇਸ ਰਾਜ ਨੂੰ ਖਤਮ ਕਰਾਂਗੇ। ਇਹ ਸਰਮਾਏਦਾਰੀ ਰਾਜ ਹੈ। ਇਨੇ ਨੂੰ ਸੰਤਰੀ ਨੇ ਇਕ ਲਫਾਫਾ ਅੰਦਰ ਸੁਟਿਆ ਉਸ ਨੂੰ ਖੋਲ ਕੇ ਪੜ੍ਹਿਆ ਤਾਂ ਇਉਂ ਬੋਲਿਆ।

ਮੇਰੇ ਪਿਆਰੇ ਦੇਵਰ ਗਨੇਸ਼ੀ ਰਾਮ ਜੀ

ਪਿਆਰ ਭਰੀ ਨਮਸਤੇ।

ਸਿਨਮਰ ਬਿਨੇ ਹੈ ਕਿ ਜਿਥੇ ਮੈਂ ਆਪ ਦੇ ਸ਼ੁਭ ਇਰਾਦਿਆਂ ਨੂੰ ਹੁਣ ਤੀਕ ਨਾ ਸਮਝ ਸਕੀ। ਓਥੇ ਤੁਹਾਡੇ ਦੋਹਾਂ ਭਰਾਵਾਂ ਵਿਚ ਪਿਆਰ ਦੀ ਗੰਡ ਨੂੰ ਪੀਡਾ ਨਾ ਕਰ ਸਕੀ। ਸਗੋਂ ਆਪਣੇ ਵਲੋਂ ਮੇਰੀ ਇਹ ਯਤਨਦਾਰੀ ਰਹੀ ਹੈ ਕਿ ਤੁਹਾਨੂੰ ਆਪੋ ਵਿਚ ਦੂਰ ਤੋਂ ਦੂਰ ਕਰੀ ਜਾਵਾਂ। ਇਸ ਗਲ ਵਿਚ ਮੈਂ ਸਫਲ ਰਹੀ ਹਾਂ। ਇਸ ਕਾਰਵਾਈ ਤੋਂ ਮੰਨ ਰਹੀ ਹਾਂ ਕਿ ਮੈਂ ਬੜਾ ਅਪ੍ਰਾਧ ਕੀਤਾ ਹੈ। ਖਾਨਦਾਨੀ ਮੇਲ ਤੇ ਪਿਆਰ ਨੂੰ ਵਖ ਕਰਨ ਜੇਡ ਹੋਰ ਕੋਈ ਅਪ੍ਰਾਧ ਨਹੀਂ ਮੰਨਿਆ ਜਾ ਸਕਦਾ ਹੈ।

ਅਜੇਹੀ ਘਟੀਆ ਇਸਤ੍ਰੀ ਦਾ ਕੋਈ ਹੱਕ ਨਹੀਂ ਹੈ ਕਿ ਮੰਨੇ ਹੋਏ ਲੋਕ ਆਗੂ ਪਾਸੋਂ ਖਿਮਾ ਮੰਗੇ। ਪਰ ਆਪ ਦਾ ਬ੍ਰਿਧ ਖਿਮਾ ਕਰਨਾ ਹੈ। ਇਸ ਲਈ ਆਪਣੇ ਤੇ ਆਪ

- ੬੬ -