ਪੰਨਾ:ਸੋਨੇ ਦੀ ਚੁੰਝ.pdf/65

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


ਦੇ ਭਰਾ ਵਲੋਂ ਹਥ ਜੋੜ ਆਪ ਪਾਸੋਂ ਖਿਮਾ ਮੰਗ ਰਹੀ ਹਾਂ। ਦੂਜੀ ਗਲ ਇਹ ਹੈ ਕਿ ਰੁਸਨਾ ਮੰਨਣਾ ਦੇਵਰ-ਭਾਬੀ ਦਾ ਸਹੀ ਨਖਰਾ ਮੰਨਿਆ ਗਿਆ ਹੈ। ਭਾਬੀ ਦੇਵਰ ਨੂੰ ਪਰਖਨ ਲਈ ਅੜਾਉਣੀਆਂ ਘੜਦੀ ਆਈ ਹੈ। ਤੇ ਦੇਵਰ ਭਾਬੀ ਦੀਆਂ ਛੇੜਖਾਨੀਆਂ ਤੋਂ ਵਿਟਰਦੇ ਰਹੇ ਹਨ। ਵਿਟਰੇ ਦੇਵਰ ਨੂੰ ਭਾਬੀ ਮਨੌਂਦੀ ਹੈ। ਤੇ ਦੇਵਰ ਮੰਨਦਾ ਆਇਆ ਹੈ। ਹੁਣ ਮੈਂ ਸਮਝ ਗਈ ਮੇਰੇ ਮਿਠੇ ਗਨੇਸ਼ੀ ਦੇਵਰ ਨੇ ਮੇਰੀਆਂ ਛੇੜਖਾਨੀਆਂ ਤੇ ਭੁਲਾਂ ਨੂੰ ਭੁਲਾ ਦਿੱਤਾ ਹੈ। ਮੈਂ ਹੂਈ ਨਾ ਗਨੇਸ਼ੀ ਦੀ ਨਖਰੋ ਭਾਬੀ।

ਲੋਕਾਂ ਭਾਣੇ ਤੂੰ ਲੀਡਰ ਛਡ ਹੋਰ ਬਹੁਤ ਕੁਝ ਕਿਉਂ ਨਾ ਬਣ ਬਣ ਬਹਿਵੇਂ। ਪਰ ਮੇਰਾ ਤਾਂ ਨਟ ਖਟ ਦੇਵਰ ਹੀ ਹਾਂ। ਨਟਖਣੇ ਦੇਵਰ ਨੂੰ ਸਭੋ ਛੇੜ ਖਾਨੀਆਂ ਕਰਨ ਦਾ ਸ਼ੀਲਾ ਦਾ ਪੂਰਾ ਅਧਿਕਾਰ ਹੈ।

ਭਾਬੀ ਦੇ ਨਾਲ ਤੇਰੀ ਮੈਂ ਹੁਣ ਸਾਲੀ ਭੀ ਬਣ ਗਈ ਹਾਂ। ਸਾਲੀ ਅਧੇ ਘਰ ਵਾਲੀ ਮੰਨੀ ਗਈ ਹੈ। ਲਗਾ ਜੂ ਪਤਾ ਤਹਾਡੀ ਮੰਗਣੀ ਮੈਂ ਆਪਣੇ ਮਾਮੇ ਹਰੀਸ਼ ਦੀ ਲੜਕੀ ਬਿਮਲਾ ਨਾਲ ਕਰ ਦਿਤੀ ਹੈ ਫਰਕ ਏਨਾ ਹੈ। ਤੁਸੀਂ ਐਮ. ਏ. ਹੋ। ਉਹ ਬੀ. ਏ. ਵਿਚ ਪੜ੍ਹ ਰਹੀ ਹੈ।

ਹੁਣ ਤਾਂ ਬਣ ਗਈ ਨਾ ਤੁਹਾਡੀ ਭਾਬੀ ਦੇ ਨਾਲ ਦੂਹਰੀ ਸਾਲੀ। ਹੁਣ ਤੁਸੀਂ ਮੇਰੇ ਜੀਜਾ ਜੀ ਹੋਏ। ਜੀਜਾ ਜੀ ਉਹ ਗਲ ਹੁਣ ਤੁਹਾਨੂੰ ਮੰਨ ਲੈਣੀ ਚਾਹੀਦੀ ਹੈ। ਜਿਹੜੀ ਤੁਹਾਡੇ ਬੜੇ ਵੀਰ ਜੀ ਕਹਿ ਰਹੇ ਹਨ। ਤੁਹਾਡਾ ਕੁਝ ਘਟਦਾ ਨਹੀਂ। ਕਾਂਗਰਸ ਦੀ ਮਦਦ ਕਰਦੇ। ਹੁਣ ਤਕ ਆਪ ਕਾਂਗਰਸੀ ਰਹੇ ਹੋ। ਕਾਂਗਰਸੀ ਰਾਜ ਦਾ ਤੁਹਾਨੂੰ ਚਾਅ ਹੋਣਾ

- ੬੭ -