ਪੰਨਾ:ਸੋਨੇ ਦੀ ਚੁੰਝ.pdf/66

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਚਾਹੀਦਾ ਏ। ਤੁਹਾਡੇ ਪੁਰਾਣੇ ਮ੍ਰਿਤ ਸ: ਹਰਨਾਮ ਸਿੰਘ ਪ੍ਰਧਾਨ ਕਾਂਗਰਸ ਕਹਿੰਦੇ ਹਨ। ਅਸੀਂ ਉਨ੍ਹਾਂ ਦੇ ਪਕੇ ਸਾਥੀ ਹਾਂ। ਮਜ਼ਦੂਰ ਕਿਸਾਨ ਦੇ ਹਕਾਂ ਲਈ ਮਿ: ਗਨੇਸ਼ੀ ਰਾਮ ਤੋਂ ਕਿਸੇ ਗਲ ਘਟ ਨਹੀਂ ਰਹਿੰਦੇ।-ਕੋਈ ਸੇਵਾ

੨੭-੭-੪੯ ਆਪ ਦੀ ਪਿਆਰੀ ਭਾਬੀ
ਸ਼ੀਲਾ


ਪਤ੍ਰਕਾ ਨੂੰ ਮੁੜ ਨਵੇਂ ਸਿਰਿਓਂ ਪੜ੍ਹਦਾ ਪੜ੍ਹਦਾ ਜਦ ਇਹ ਪੜ੍ਹਦਾ ਹੈ 'ਤੁਹਾਡੀ ਮੰਗਨੀ ਮੈਂ ਆਪਣੇ ਮਾਮੇ ਹਰੀਸ਼ ਦੀ ਲੜਕੀ ਬਿਮਲਾ ਨਾਲ ਕਰ ਦਿਤੀ ਹੈ ਤਾਂ ਦਿਲ ਵਿਚ ਸੋਚਦਾ ਹੈ ਕਿ ਹੈਂ! ਬਿਮਲਾ ਦੀ ਮੰਗਨੀ ਮੇਰੇ ਨਾਲ? ਬਿਮਲਾ ਮੰਨ ਕਿਵੇਂ ਗਈ ਹੈ? ਮੇਰਾ ਤੇ ਉਸ ਦਾ ਫਰਕ ਢੇਰ ਹੈ। ਮੈਂ ਪੰਤਾਲੀਆਂ ਵਰ੍ਹਿਆਂ ਦਾ ਤੇ ਉਹ ਬਾਈਆਂ ਵਰ੍ਹੀਆਂ ਦੀ ਹੁਸਨ-ਮਤੀ ਮੁਟਿਆਰ।

ਬੂਹੇ ਵਲ ਤਕ, ਉਠ ਕੇ ਕਮਰੇ ਵਿਚ ਟੁਰਨ ਲਗ ਪੈਂਦਾ ਹੈ। ਪੰਜ ਮਿੰਟ ਟੁਰਨ ਤੋਂ ਪਿਛੋਂ ਮਿਠੀ ਸੁਰ ਨਾਲ ਗਾਨ ਲਗ ਜਾਂਦਾ ਹੈ।

ਸਜਨੀ ਕਿਵੇਂ ਗਾਵਾਂ ਗਾਣੇ ਪ੍ਰੇਮ ਦੇ?
ਤੇਰੇ ਸੰਗ ਬਸਰਾਮ ਦੇ।
ਤੇਰੇ ਨੈਣਾਂ ਦੀ ਮਸਤ ਜਵਾਨੀ

-੬੮-