ਪੰਨਾ:ਸੋਨੇ ਦੀ ਚੁੰਝ.pdf/67

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਭੁਲੀ ਬੈਠੀ ਹੈ ਦਰਦ ਇਨਸਾਨੀ,
ਤੇਰੇ ਨਾਲੋਂ ਲਖਾਂ ਗੁਣੇ ਵਧ ਸੋਹਣੀਆਂ ਮੁਟਿਆਰਾਂ।
ਮੇਰੇ ਨਾਲੋਂ ਮਨਾ ਮੂੰਹੀਂ ਵੱਧ ਗੁਣ ਕਾਰਾਂ।
ਰੀਝਾਂ ਨੂੰ ਅੰਦਰੇ ਅੰਦਰ ਨਪ ਰਖਿਆ।
ਹੁਸਨ ਜਵਾਨੀ ਨੂੰ ਰੋਟੀ ਦੀ ਥਾਂ ਲਕ ਛਡਿਆ।
ਜਵਾਨੀ ਹੋਵੇ ਰੂਪ ਨਿਸ਼ਾਨੀ ਹੋਵੇ।.................
ਦਿਲ ਚਾਹੁੰਦਾ ਹੈ ਮਨ ਮੋਣੀਆਂ ਮੁਟਿਆਰਾਂ ਨੂੰ।
ਪਾ ਗੱਲਵਿਕੜੀ ਮਾਨ ਲਵਾਂ ਪਿਆਰਾਂ ਨੂੰ।
ਪਰ ਗਲ ਵਿਕੜੀ ਪਾ ਨਹੀਂ ਸਕਦਾ।
ਨੈਣੀ ਨੈਣ ਰਸਾ ਨਹੀਂ ਸਕਦਾ।

ਇਨੇ ਨੂੰ ਸੰਤਰੀ ਲਛਮਨ ਸਿੰਘ ਨੇ ਬੂਹਾ ਖੋਲ੍ਹ ਮਿ: ਗਨੇਸ਼ੀ ਰਾਮ ਦੇ ਮੂਹਰੇ ਤਿੰਨ ਮੋਟੀਆਂ ਰੋਟੀਆਂ ਉਪਰ ਪੇਠੇ ਦੀ ਸਬਜ਼ੀ ਤੇ ਪਾਣੀ ਦਾ ਪਿਆਲਾ ਧਰਦਿਆਂ ਕਿਹਾ, ਆਪ ਸਾਡੀ ਹੀ ਖਾਤਰ ਇਹ ਔਖ ਝੱਲ ਰਹੇ ਹੋ। ਆਪ ਦਾ ਜੇਲ੍ਹ ਵਿਚ ਰਹਿਣਾ ਠੀਕ ਨਹੀਂ ਹੈ। ਮੈਂ ਆਪ ਦੀ ਹਰ ਤਰੀਕੇ ਦੇ ਨਾਲ ਮੱਦਦ ਕਰਨੀ ਚਾਹੁੰਦਾ ਹਾਂ।

ਮਥੇ ਉਪਰੋਂ ਪਸੀਨੇ ਦੇ ਹੱਥ ਨਾਲ ਪੂੰਰ ਦੇ ਮਿ: ਗਨੇਸ਼ੀ ਰਾਮ ਨੇ ਕਿਹਾ, ਮੇਰੀ ਮਦੱਦ ਕਰਨ ਨਾਲ ਆਪਨੂੰ ਬਹੁਤ ਨੁਕਸਾਨ ਹੋਵੇਗਾ।

ਅਗੇ ਕਿਹੜਾ ਅਸੀਂ ਸੁਖੀ ਆਂ। ਪੰਦਰਾਂ ਸਾਲ ਸਰਕਾਰ ਦੀ ਨੌਕਰੀ ਕਰਦੇ ਨੂੰ ਹੋ ਚੁਕੇ ਨੇ ਪਰ ਮੇਰੀ ਭੈੜੀ ਹਾਲਤ ਵਿੱਚ ਮਾਸਾਂ ਫਰਕ ਨਹੀਂ ਪਿਆ। ਘਰ ਦੀ ਗਰੀਬੀ ਨੂੰ ਦੂਰ ਕਰਨ ਵਾਸਤੇ ਨੌਕਰ ਹੋਇਆ ਆਂ ਪਰ ਘਰ ਦੀ ਹਾਲਤ ਉਹੋ ਹੈ ਜਿਹੜੀ ਮੇਰੇ ਨੌਕਰ ਹੋਣ ਤੋਂ ਪਹਿਲਾਂ ਸੀ। ਛੁਟੀ ਜਾਈਦਾ ਹੈ ਤਾਂ ਮਾਂ ਜਾਂਦੇ ਨੂੰ ਬੋਲਦੀ ਹੈ। ਬਚਾ ਵਿਸਵੇਦਾਰ ਹਰਨਾਮ ਸਿੰਘ ਦਾ ਬਿਆਜ ਵੱਧ ਰਿਹਾ ਹੈ। ਜਿਹੜੇ ਤੂੰ ਰੁਪਏ

- ੬੯ -