ਪੰਨਾ:ਸੋਨੇ ਦੀ ਚੁੰਝ.pdf/7

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਸੌਣੀ ਬੀਜੀ ਹੀ ਨਹੀਂ ਗਈ। ਸੋਕੇੜੇ ਨੇ ਰੁਖਾਂ ਦੇ ਪਤੇ ਭੀ ਹਰੇ ਨਹੀਂ ਛਡੇ। ਸੁਣਿਆਂ ਏ ਤੇਰੇ ਪਾਸ ਚਾਰ ਛਿਲੜ ਸੁਖ ਨਾਲ ਜੁੜ ਗਏ ਨੇ। ਵਧੇਰੇ ਨਾ ਸਹੀ ਬਿਰਧਾਂ ਦੇ ਦੋ ਮਹੀਨੇ ਕਟਨ ਗੋਚਰੇ ਰੁਪਏ ਜ਼ਰੂਰ ਭੇਜ।

ਪਿੰਡ ਤਾਂ ਕੀ ਹੋਣਾ ਸੀ, ਡਾਕਖਾਨਾ ਬਠਿੰਡੇ ਤੋਂ ਉਰੇ ਤਿਨਾਂ ਪਿੰਡਾਂ ਵਿਚ ਭੀ ਨਹੀਂ ਸੀ। ਮੀਲ ਦੋ ਮੀਲ ਹੀ ਨਹੀਂ ਉਠਾਂ ਦੀਆਂ ਸੱਤ ਕੋਹਾਂ ਪਿੰਡੋਂ ਬਠਿੰਡਾ ਸੀ। ਚਿਠੀ-ਰਸਾਇਨ ਦੀ ਸਵੱਲੀ ਨਿਗ੍ਹਾ ਹੋ ਜਾਏ ਤਾਂ ਸਤਵੇਂ ਦਿਨ ਅਮਰ-ਗੜ੍ਹ ਫੇਰੀ ਪਾ ਜਾਂਦਾ ਨਹੀਂ ਤਾਂ ਪੰਦਰਾਂ ਦਿਨਾਂ ਤੋਂ ਪਹਿਲੇ ਘਟ ਹੀ ਵਖਾਲੀ ਦੇਂਦਾ ਸੀ। ਲਾਗੇ ਦੇ ਪਿੰਡੀਂ ਤਾਂ ਆ ਹੀ ਜਾਂਦਾ ਭੁਲਿਆ ਚੁਕਿਆ ਪਰ ਅਮਰ-ਗੜ੍ਹ ਲਈ ਤਾਂ ਚਿੱਠੀ-ਰਸਾਇਣ ਈਦ ਦਾ ਚੰਨ ਬਣਿਆ ਹੋਇਆ ਸੀ। ਵਧੇਰੇ ਇਸ ਲਈ ਕਿ ਬਿਸਵੇਦਾਰ ਅਛਰ ਸਿੰਘ ਦੀ ਡਾਕ ਉਸ ਦਾ ਆਦਮੀ ਬਠਿੰਡੇ ਗਿਆ ਦੂਏ ਤੀਏ ਦਿਨ ਫੜੀ ਆਂਦਾ, ਸੋ ਗਿਆਨ ਚੰਦ ਚਿਠੀ-ਰਸਾਇਣ ਇਸ ਪਾਸੇ ਕਈ ਸਾਤੇ ਧਿਆਨ ਨਾ ਦਿੰਦਾ। ਜਿਸ ਪਿੰਡ ਮੁਜ਼ਾਰੇ ਹਨ ਉਥੇ ਉਹ ਸਮਝਦਾ ਸੀ ਬਿਸਵੇਦਾਰ ਤੋਂ ਬਿਨਾ ਹੋਰ ਦੀ ਚਿਠੀ ਨਾ ਦਿਤੀ ਤਾਂ ਕੋਈ ਗੱਲ ਨਹੀਂ।

ਇਸ ਗਲ ਨੂੰ ਹਰੀ ਸਿੰਘ ਭੀ ਸਮਝਦਾ ਸੀ। ਇਸ ਖਾਤਰ ਉਹ ਹਲ-ਛਡਦੇ ਸਾਰ ਨਿਤ ਤਿਖੜ ਦੁਪਹਿਰੇ ਬਠਿੰਡੇ ਜਾਂਦਾ। ਭਲਾ ਗੁਰਦੁਿਤੇ ਦਆਂ ਭੇਜੀਆਂ ਚਾਰ ਕੌਡਾਂ ਵੇਲੇ ਸਿਰ ਮਿਲ ਜਾਣ ਤਾਂ ਕੁਝ ਸਾਵਲੇ ਡੰਗ ਟੱਪ ਜਾਣ। ਪੰਦਰਾਂ ਦਿਨ ਨਿਤ ਨਰਾਸ ਹੋ ਮੁੜ ਆਂਦਾ, ਜਦ ਡਾਕਖਾਨੇ ਵਾਲੇ ਬੋਲਦੇ ਕਿ ਹਰੀ ਸਿੰਘ ਨਾਮ ਦੀ ਕੋਈ ਚਿਠੀ ਜਾਂ ਮਨੀਆਡਰ ਨਹੀਂ ਆਇਆ ਤਦ ਪਿੰਡ ਵਲ ਮੂੰਹ ਕਰਦਾ ਆਪ ਮੁਹਾਰਾ ਬੋਲਣ ਲਗ ਜਾਂਦਾ 'ਸ਼ਹਿਰ ਦੀ ਸਕੀਰੀ ਨਾਲੋਂ ਪੁਹਏ ਪਿੰਡ ਦੀ ਜਾਣ ਪਹਿਚਾਣ ਕਰੋੜਾਂ ਗੁਣੇ ਚੰਗੀ ਹੁੰਦੀ ਹੈ। ਅਸੀਂ ਹੁਣ ਗੁਰਦਿਤੇ ਦੇ ਕੀ ਲਗਦੇ ਹਾਂ? ਉਹ ਬਣ ਗਿਆ

- ੭ -