ਪੰਨਾ:ਸੋਵੀਅਤ ਯੂਨੀਅਨ ਵਿਚ ਪੈਨਸ਼ਨ ਨੇਮ.pdf/38

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

35

(ਅ) ਜੇਕਰ ਨਿਰਯੋਗਤਾ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਪੈਦਾ ਹੋ ਚੁਕੀ ਹੋਵੇ, ਐਪਰ ਕੰਮ ਕਰਦਿਆਂ ਘਟੋ ਘਟ ਇਕ ਸਾਲ ਹੋ ਗਿਆ ਹੋਵੇ।

ਦਫ਼ਾ 22. ਕਾਰਖ਼ਾਨਿਆਂ, ਦਫ਼ਤਰਾਂ ਅਤੇ ਹੋਰਨਾਂ ਥਾਵਾਂ ਦੇ ਕਾਮਿਆਂ ਨੂੰ, ਸਨਅਤੀ ਹਾਦਸੇ ਅਤੇ ਜਾਂ ਵਿਰਤਕ ਬੀਮਾਰੀ ਕਾਰਨ ਹੋਈ ਨਿਰਯੋਗਤਾ ਦੀਆਂ ਹੇਠ ਲਿਖੀਆਂ ਪਨਸ਼ਨਾਂ ਦਿਤੀਆਂ ਜਾਂਦੀਆਂ ਹਨ।

(ਉ) ਪਹਿਲੇ ਦਰਜੇ ਦੀ ਨਿਰਯੋਗਤਾ 500 ਰੂਬਲ ਮਾਹਵਾਰ ਤਨਖ਼ਾਹ ਤਕ, ਤਨਖ਼ਾਹ ਦਾ 100 ਫ਼ੀ ਸਦੀ, ਅਤੇ ਇਸ ਤੋਂ ਉਪ੍ਰੰਤ, ਬਾਕੀ ਦੀ ਤਨਖ਼ਾਹ ਦਾ 10 ਫ਼ੀ ਸਦੀ ਹੋਰ;

(ਅ) ਦੂਸਰੇ ਦਰਜੇ ਦੀ ਨਿਰਯੋਗਤਾ-450 ਰੂਬਲ ਮਾਹਵਾਰ ਤਨਖ਼ਾਹ ਤਕ, ਤਨਖ਼ਾਹ ਦਾ 90 ਫ਼ੀ ਸਦੀ, ਅਤੇ ਇਸ ਤੋਂ ਉਪ੍ਰੰਤ ਬਾਕੀ ਦੀ ਤਨਖ਼ਾਹ ਦਾ 10 ਫ਼ੀ ਸਦੀ ਹੋਰ;

(ੲ) ਤੀਸਰੇ ਦਰਜੇ ਦੀ ਨਿਰਯੋਗਤਾ-400 ਰੂਬਲ ਮਾਹਵਾਰ ਤਨਖ਼ਾਹ ਤਕ, ਤਨਖ਼ਾਹ ਦਾ 65 ਫ਼ੀ ਸਦੀ, ਅਤੇ ਇਸ ਤੋਂ ਉਪ੍ਰੰਤ ਬਾਕੀ ਦੀ ਤਨਖਾਹ ਦਾ 10 ਫ਼ੀ ਸਦੀ ਹੋਰ।

ਕਾਰਖ਼ਾਨਿਆਂ, ਦਫ਼ਤਰਾਂ ਅਤੇ ਹੋਰਨਾਂ ਥਾਵਾਂ ਦੇ ਉਹਨਾਂ ਕਾਮਿਆਂ ਨੂੰ, ਜੋ ਜ਼ਿਮੀਦੋਜ਼ ਕੰਮਾਂ ਤੇ, ਹਾਨੀਕਾਰਕ ਕੰਮ-ਹਾਲਤਾਂ ਵਾਲੇ ਕੰਮਾਂ ਤੇ, ਅਤੇ ਜਾਂ ਤਪਸ਼ ਵਾਲੇ ਕਾਰ-ਕੇਂਦਰਾਂ ਵਿਚ ਲਗੇ ਹੋਏ ਹਨ, ਸਨਅਤੀ ਹਾਦਸੇ ਅਤੇ ਜਾਂ ਵਿਰਤਕ ਬੀਮਾਰੀ ਕਾਰਨ ਹੋਈ ਨਿਰਯੋਗਤਾ ਲਈ, ਸੁਖਾਂਵੀਆਂ ਸ਼ਰਤਾਂ ਤੇ, ਨਿਰਯੋਗਤਾ ਦੀਆਂ ਪਿਨਸ਼ਨਾਂ ਇਸ ਪ੍ਰਕਾਰ ਦਿਤੀਆਂ ਜਾਦੀਆਂ ਹਨ:

ਪਹਿਲੇ ਦਰਜੇ ਦੀ ਨਿਰਯੋਗਤਾ100 ਫ਼ੀ ਸਦੀ
ਦੂਸਰੇ ,, 90 ,,
ਤੀਸਰੇ ,,65,,

600 ਰੂਬਲ ਮਾਹਵਾਰ
ਤਨਖ਼ਾਹ ਤਕ, ਅਤੇ
ਇਸ ਤੋਂ ਉਪ੍ਰੰਤ, ਬਾਕੀ ਦੀ ਤਨਖ਼ਾਹ
ਦਾ 20 ਫ਼ੀ ਸਦੀ ਹੋਰ।

ਕਾਰਖ਼ਾਨਿਆਂ, ਦਫ਼ਤਰਾਂ ਅਤੇ ਹੋਰਨਾਂ ਥਾਵਾਂ ਦੇ ਉਹਨਾਂ ਕਾਮਿਆਂ ਨੂੰ, ਜੋ ਕਠਨ ਮਿਹਨਤ ਵਾਲੇ ਕੰਮਾਂ ਤੇ ਲਗੇ ਹੋਏ ਹਨ, ਸਨਅਤੀ ਹਾਦਸੇ ਅਤੇ ਜਾ ਵਿਰਤਕ ਬੀਮਾਰੀ ਕਾਰਣ ਹੋਈ ਨਿਰਯੋਗਤਾ ਲਈ, ਸੁਖਾਵੀਆਂ ਸ਼ਰਤਾਂ