47
ਵਧ ਤੋਂ ਵਧ ਪਿਨਸ਼ਨਾਂ ਹਨ :
ਪਹਿਲੇ ਦਰਜੇ ਦੀ ਨਿਰਯੋਗਤਾ-1200 ਰੂਬਲ ਮਾਹਵਾਰ
ਦੁਸਰੇ ਦਰਜੇ ਦੀ ਨਿਰਯੋਗਤਾ- 900 ਰੂਬਲ ਮਾਹਵਾਰ
ਤੀਸਰੇ ਦਰਜੇ ਦੀ ਨਿਰਯੋਗਤਾ- 450 ਰੂਬਲ ਮਾਹਵਾਰ
ਦਫ਼ਾ 40. ਉਹਨਾਂ ਸਿਪਾਹੀਆਂ ਨੂੰ, ਜਿਹੜੇ ਫ਼ੌਜ ਦੀ ਨੌਕਰੀ ਤੋਂ ਪਹਿਲਾਂ ਕਿਸੇ ਕਾਰਖ਼ਾਨੇ, ਦਫ਼ਤਰ ਜਾਂ ਕਿਸੇ ਹੋਰ ਥਾਂ ਕੰਮ ਕਰਦੇ ਸਨ ਅਤੇ ਜਿਹੜੇ ਕਿਸੇ ਇਹੋ ਜਹੇ ਹਾਦਸੇ ਵਿਚ ਸਟ ਲਗਣ ਨਾਲ ਨਿਰਯੋਗ ਹੋ ਗਏ ਹੋਣ, ਜਿਹੜਾ ਫ਼ੌਜੀ ਫ਼ਰਜ਼ਾਂ ਨੂੰ ਨਿਭਾਣ ਦੇ ਕੰਮਾਂ ਨਾਲ ਸਬੰਧਤ ਨ ਹੋਵੇ, ਅਤੇ ਜਾਂ ਜਿਹੜੇ ਫਰੰਟ ਤੇ ਕੋਈ ਰੋਗ ਲਗ ਜਾਣ ਕਾਰਨ ਨਿਰਯੋਗ ਹੋ ਗਏ ਹੋਣ, ਉਹਨਾਂ ਦੇ ਭਰਤੀ ਹੋਣ ਤੋਂ ਪਹਿਲੇ ਦੀ ਤਨਖ਼ਾਹ ਦੇ ਅਧਾਰ ਤੇ, ਹੇਠ ਲਿਖੀਆਂ ਪਿਨਸ਼ਨਾਂ ਦਿਤੀਆਂ ਜਾਂਦੀਆਂ ਹਨ :
(ਉ) ਪਹਿਲੇ ਦਰਜੇ ਦੀ ਨਿਰਯੋਗਤਾ- 500 ਰੂਬਲ ਤਕ ਮਾਹਵਾਰ ਤਨਖ਼ਾਹ ਦਾ 85 ਫ਼ੀ ਸਦੀ, ਅਤੇ ਇਸ ਤੋਂ ਉਪ੍ਰੰਤ ਬਾਕੀ ਦੀ ਤਨਖ਼ਾਹ ਦਾ 10 ਫ਼ੀ ਸਦੀ ਹੋਰ ;
(ਅ) ਦੁਸਰੇ ਦਰਜੇ ਦੀ ਨਿਰਯੋਗਤਾ-450 ਰੁਬਲ ਤਕ ਮਾਹਵਾਰ ਤਨਖ਼ਾਹ ਦਾ 65 ਫ਼ੀ ਸਦੀ, ਅਤੇ ਇਸ ਤੋਂ ਉਤ ਬਾਕੀ ਦੀ ਤਨਖ਼ਾਹ ਦਾ 10 ਫ਼ੀ ਸਦੀ ਹੋਰ ;
(ੲ) ਤੀਸਰੇ ਦਰਜੇ ਦੀ ਨਿਰਯੋਗਤਾ-400 ਰੂਬਲ ਤਕ ਮਾਹਵਾਰ ਤਨਖ਼ਾਹ ਦਾ 45 ਫ਼ੀ ਸਦੀ ਅਤੇ ਇਸ ਤੋਂ ਉਪ੍ਰੰਤ, ਬਾਕੀ ਦੀ ਤਨਖ਼ਾਹ ਦਾ 10 ਫ਼ੀ ਸਦੀ ਹੋਰ ।
ਉਹਨਾਂ ਸਿਪਾਹੀਆਂ ਨੂੰ, ਜਿਹੜੇ ਫ਼ੌਜ ਦੀ ਨੌਕਰੀ ਤੋਂ ਪਹਿਲਾਂ ਜ਼ਿਮੀਦੋਜ਼ ਕੰਮਾਂ ਤੇ, ਹਾਨੀਕਾਰਕ ਹਾਲਤਾਂ ਵਾਲੇ ਕੰਮਾਂ ਤੇ, ਅਤੇ ਜਾਂ ਤਪਸ਼ ਵਾਲੇ ਕਾਰ-ਕੇਂਦਰਾਂ ਵਿਚ ਕੰਮ ਲਗੇ ਹੋਏ ਸਨ, ਅਤੇ ਜਿਹੜੇ ਉਪਰ ਦਸੇ ਗਏ ਕਾਰਨਾਂ ਕਰਕੇ ਨਿਰਯੋਗ ਹੋ ਗਏ ਹੋਣ, ਹੇਠ ਲਿਖੀਆਂ ਸੁਖਾਵੀਆਂ ਸ਼ਰਤਾਂ ਤੇ ਪਿਨਸ਼ਨਾਂ ਦਿਤੀਆਂ ਜਾਂਦੀਆਂ ਹਨ :
600 ਰੂਬਲ ਤਕ ਮਾਹਵਾਰ
ਪਹਿਲੇ ਦਰਜੇ ਦੀ ਨਿਰਯੋਗਤਾ -85 ਫ਼ੀ ਸਦੀ ਤਨਖ਼ਾਹ ਦਾ ਅਤੇ ਇਸ ਤੋਂ
ਦੂਸਰੇ " " " -65 " ਉਪ੍ਰੰਤ,ਬਾਕੀ ਦੀ ਤਨਖ਼ਾਹ ਦਾ
ਤੀਸਰੇ " " " -45 " 20 ਫ਼ੀ ਸਦੀ ਹੋਰ ।