ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/107

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਜਲ ਮਹਿ ਕਾਗਦ ਭੀਗਹਿ ਜਬ । ਬਚਹਿ ਨ, ਸੀਘ ਜਾਹਿ ਗੁਰ ਤਬੈ । ਕਿਮ ਅੱਖਰ ਸਾਬਤ ਰਹਿਜੋਂ ਹੈ । ਬਿਨ ਭੀਤ ਜਿਮ ਚਿਤੁ ਨ ਪੋਹੈ ॥੩੩॥ ਪਿਖਤ ਨਾਨਕੀ ਰਿਦਾ ਤਪਾਯੋ । ਨਹਿ ਤ ਸੋ ਪੁਨ ਬਾਕ ਅਲਾਯੋ ॥ [੧੧ ਰਾਸ । = ੪ ਅੱਸੂ । ਏਸ ਤਰਾਂ ਗੰਥ ਸਾਹਿਬ ਦੀ “ਆਦਿ-ਬੀੜ ਸਦਾ ਲਈ ਅਲ੫ ਹੋ ਗਈ । ਸਮਝੋ ਕਿ ਜੇਠ ਸੰਮਤ ੧੭੨੨ ਸੀ । ਸਹੀ ਗਲ ਤਾਂ ਇਹ ਹੈ 2. ਧੀਰ ਮਲ ਨੇ ਹਾਕਮਾਂ ਪਾਸ ਜਾਲੰਧਰ ਜਾਂ ਰਪਟ ਲਿਖਾਈ, ਕਿ ਮੇਰੇ ਚਾਚੇ ਤੇਗ ਬਹਾਦਰ ਨੇ ਕਰਤਾਰ ਪਰ ਸਾਡੇ ਘਰ ਆ ਕੇ ਸਾਡੇ ਉੱਤੇ ਡਾਕਾ ਮਾਰਿਆ ਅਤੇ ਸਾਡੇ ਆਦਮੀਆਂ ਨੂੰ ਮਾਰ ਕੁਟੇ ਕੇ ਸਾਡਾ ਗੁੰਬ ਸਾਹਿਬ ਤੇ ਹੋਰ ਮਾਲ ਮਤਾਅ ਲੁਟ ਕੇ ਲੈ ਗਏ ਹਨ। ਗੁਰੂ ਹਰਗੋਬਿੰਦ ਜੀ ਨੂੰ ਦੇਸੋਂ ਬਦੇਸ ਗਏ ਨੂੰ ਤੀਹ-ਬਤੀ ਵਰੇ ਹੋ ਚੁਕੇ ਸਨ ਅਤੇ ਗੁਰੂ ਹਰਿਰਾਇ ਤੇ ਹਰਿਕ੍ਰਿਸ਼ਨ ਜੀ ਕੀਰਤਪਰ ਹੀ ਰਹੇ ਸਨ। ਏਧਰ ਧੀਮਲ ਵਾਲੀ ਗਦੀ ਕਾਇਮ ਹੋਇਆਂ ਨੂੰ ਵੀ ਚੌਥਾਈ ਸਦੀ ਹੋ ਚੁੱਕੀ ਸੀ। ਸਾਰੇ ਦੁਆਬੇ, ਤੇ ਮਾਝੇ ਵਿਚ ਵੀ, ਏਸੇ ਦੀ ਸਿਖੀ ਸੇਵਕੀ ਚੱਲੀ ਹੋਈ ਸੀ। ਹਾਕਮਾਂ ਨਾਲ ਵੀ ਬੜਾ ਰਸੂਖ਼ ਪੈਦਾ ਕਰ ਲਿਆ ਹੋਇਆ ਸੀ । ਜਦ ਤਕ ਧੀਰ ਮਲ ਜਾਂ ਉਸ ਦੇ ਆਦਮੀ ਸਰਕਾਰੀ ਮਦਦ ਲੈ ਕੇ ਪਿਛਾ ਕਰਦੇ ਸਤਲੁਜ ਤਕ ਅਪੜੇ ਤਦ ਤਕ ਗੁਰੂ ਸਾਹਿਬ ਹਦ ਪਾਰ ਕਰ ਕੇ ਬਿਲਾਸਪੁਰ ਰਾਜ ਵਿਚ, ਕੀਰਤਪੁਰ ਪਹੁੰਚ ਚੁਕੇ ਸਨ, ਅਤੇ ਝਗੜੇ ਦੀ ਬੁਨਿਆਦ ਗ੍ਰੰਥ ਸਾਹਿਬ ਨੂੰ ਜਲ ਪ੍ਰਵਾਹ ਕਰ ਚੁਕੇ ਸਨ। ਦੇਸ ਨਿਕਾਲਾ ਤਾਂ ਗੁਰੂ ਸਾਹਿਬ ਆਪ ਹੀ ਲੈ ਆਏ ਸਨ। ਸੋ ਉਸ ਵੇਲੇ ਹੋਰ ਪਿੱਛਾ ਕਰਨਾ ਫਜ਼ੂਲ ਜਾਣ, ਇਹ ਲੋਕੀ ਪਿਛੇ ਮੁੜ ਗਏ । ਅਤੇ ਗੁਰੂ ਸਾਹਿਬ ਅੰਤ ਤਕ ਸਰਕਾਰੀ ਛੱਕ ਬਣੇ ਰਹੇ। - - -੧੦੭ Digitized by Panjab Digital Library / www.panjabdigilib.org !