ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/109

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

) 1* “ਸੰਤ ਪਸਾਦਿ ਮਹਾ ਸੁਖੁ ਪਾਇਆ ਗਲੇ ਬੰਧਨ ਕਾਟੇ। ਹਰਿ ਹਰਿ ਨਾਮ ਨਾਨਕ ਧਨੁ ਪਾਇਆ, ਆਪਨੇ ਘਰ ਲੈ ਆਇਆ ਖਾਟੇ ॥੫॥੧॥" ਨਾਸਰੀ ਮਃ ੫ ਇਹ ਵਾਕ ਸੁਣ ਕੇ ਮਹਾਰਾਜਾ ਬੜਾ ਖ਼ੁਸ਼ ਹੋਇਆ ਅਤੇ ਸਾਰੇ ਲਸ਼ਕਰ ਵਿਚ ਗਲ ਫੈਲ ਕੇ ਉਤਸ਼ਾਹ ਅਤੇ ਜੋਸ਼ ਵਧ ਗਿਆ । ਮਹਾਰਾਜਾ ਏਸੇ ਜੋਸ਼ ਵਿਚ ਬਿਨਾਂ ਬਹੁਤ ਨੁਕਸਾਨ ਉਠਾਏ ਦੇ ਹੜ ਆਏ ਦਰਯਾ ਅਟਕ ਤੋਂ ਪਾਰ ਹੋ ਗਿਆ। ਤਦ ਦੁਸ਼ਮਨ ਨੂੰ ਭੀ ਯਕੀਨ ਆ ਗਿਆ ਕਿ ਖ਼ੁਦਾ ਉਸ ਦੀ ਮੱਦਦ ਤੇ ਹੈ। ਪਠਾਣੀ ਫ਼ੌਜ ਹੌਸਲਾ ਹਾਰ ਕੇ ਮੈਦਾਨ ਛੱਡ ਗਈ, ਅਤੇ ਮਹਾਰਾਜੇ ਦੀ ਪੂਰੀ ਫ਼ਤਹਿ ਹੋਈ ॥ ਮੁੜਦੀ ਵਾਰੀ ਮਹਾਰਾਜ ਨੇ ਫੇਰ ਡੇਰੇ ਦੇ ਦਰਸ਼ਨ ਕੀਤੇ, ਦੀਪਮਾਲਾ ਕਰਾਈ ਤੇ ਬੜੀ ਖ਼ੁਸ਼ੀ ਮਨਾਈ ॥੩੫000) ਰੁਪਏ ਸਾਲ ਦੀ ਜਾਹਰੇ ਡੇਰੇ ਦੇ ਨਾਂ ਲਗਾਈ, ਜੋ ਘਟ ਕੇ ਅੰਗਰੇਜ਼ੀ ਰਾਜ ਹੋਠਾਂ ੧੫੦੦) ਦੀ ਰਹਿ ਗਈ ਹੈ । ਸ਼ਾਹਜ਼ਾਦਾ ਖੜਕ ਸਿੰਘ ਤੇ ਨੌਨਿਹਾਲ ਸਿੰਘ, ' ਸਰਦਾਰ ਚਤੁਰ ਸਿੰਘ ਆਦਿ ਹੋਰ ਸਰਦਾਰ ਭੀ ਪਿਛੋਂ ਦਰਸ਼ਨ ਨੂੰ ਆਉਂਦੇ ਰਹੇ। (੨) ਡੇਰੇ ਦੀ ਪ੍ਰਾਚੀਨ ਬੀੜ, ਜਿਸ ਵਿਚੋਂ ਵਾਕ ਲਿਆ ਗਿਆ। ਸੀ ਸਾਰੀ ਦੀ ਸਾਰੀ ਇਕ ਹਬ ਦੀ ਲਿਖੀ ਹੋਈ ਸੀ। ਤਤਕਰੇ ਪਹਿਲੇ ੨੬ ਪੜਿਆਂ ਪਰ ਅਤੇ ਗ੍ਰੰਥ ਸਾਹਿਬ ਦੇ ਸਮੇਤ ਇਕ 'ਪਤੇ ਦੇ ਜਿਸ ਪਰ ਇਕ ਪਾਸੇ ਬਸੰਤ ਕੀ ਵਾਰ ਅਤੇ ਦੂਜੇ ਪਾਸੇ ਚਲਿਤ੍ਰ ਜੋਤੀ ਜੋਤ ਸਮਾਵਣ ਕੇ ਦਿਤੇ ਸਨ, ਸਾਰੇ ੫੬੩ ਪੜਿਆਂ ਪੁਰ ਮੁਕਾ ਸੀ, ਕੁਲ ੫੮੯ ਪਤਰੇ ਜਿਨ੍ਹਾਂ ਪੁਰ ਸ਼ੁਰੂ ਤੋਂ ਲੈ ਕੇ ਇਕ ਲਗਾਤਾਰ ਗਿਣਤੀ ਦਿਤੀ ਹੋਈ ਸੀ । ਪਰ ਪਿਛੋਂ ਕਾਫ਼ੀ ਚਿਰ ਬਾਅਦ ਕਿਸੇ ਨੇ ਛੇਕੜਲੀ ਜੁਜ਼ ਦੇ ਅੰਦਰਲੇ ਦੇ ਵਰਕੇ ਜਿਨ੍ਹਾਂ ਪੁਰ ਅੰਕ ੫੮) ਅਤੇ ੫੮੮ ਤੇ ਸੋਨ, ਕਢਕੇ ਉਹਨਾਂ ਦੀ ਥਾਂ ਹੋਰ ਕਾਗ਼ਜ਼ ਦੇ ਚਾਰ ਵਰਕਿਆਂ - ੧੦੯ - Digitized by Panjab Digital Library / www.panjabdigilib.org