________________
| Te ਸਾਹਿਬ ਦੇ ਪਵਿਤੁ ਹਥਾਂ ਦਾ ਲਿਖਿਆ ਹੋਣ ਕਰ ਕੇ, ਉਹਨਾਂ ਦੀ ਆਸ਼ੀਰਵਾਦ ਜਾਂ ਸ਼ੁਭ-ਇੱਛਾ ਦਾ ਚਿੰਨ ਹੁੰਦਾ ਸੀ, ਜਿਸ ਤਰਾਂ ਕਾਤਿਬ ਜਾਂ ਖ਼ੁਸ਼ ਨਵੀਸ ਲੋਕ ਕਰਾਨ ਦੀ ਨਕਲ ਸ਼ੁਰੂ ਕਰਨ ਤੋਂ ਪਹਿਲੇ ਕਿਸੇ ਬਰਗ ਦੇ ਹਥੋਂ ਤਰੱਕ’ ਲਈ “ਬਿਸਮਿਲਾ’ ਲਿਖਾ ਲੈਂਦੇ ਸਨ। (੩) ਇਸ ਲਈ ਇਹ ਬੀੜ ਬੜੀ ‘ਮਸਤਨਿੱਦ’ ਹੈ, ਏਸ ਨਾਲ ਵਧੀਕ ਸਨਦੀ ਕਾਪੀ ਹੋ ਨਹੀਂ ਸਕਦੀ । ਜੋ ਸਜਨ ਛੇਕੜਲੀ ਸਿਹਾਰੀ ਅਤੇ ਔਕੜ ਜਾਂ ਹੋਰ ਇਹੋ ਜਿਹੀਆਂ ਬਰੀਕੀਆਂ ਪਰ ਲੋੜ ਨਾਲੋਂ ਵਧੀਕ, ਅਤੇ ਮੇਰੇ ਖ਼ਿਆਲ ਵਿਚ ਵਿਅਰਬ, ਜ਼ੋਰ ਦੇਂਦੇ ਹਨ, ਉਹਨਾਂ ਲਈ ਵੀ ਏਸ ਬੀੜ ਤੋਂ ਵਧ ਕੇ ਹੋਰ ਕੋਈ ਚੰਗਾ ਰਾਹ-ਦਸੇਰਾ ਨਹੀਂ ਬਣ ਸਕਦਾ। ਇਸ ਕਰਕੇ ਇਸ ਦਾ ਇਮਤਿਹਾਨ ਅਸੀਂ ਕੁਝ ਵੇਰਵੇ ਨਾਲ ਕਰਦੇ ਹਾਂ । (੪-ਉ.) ਲਿਖਾਰੀ ਨੇ ੨੫ ਵਰਕੇ ਤਤਕਰਿਆਂ ਲਈ ਹਥ ਵਿਚ ਰਖ ਕੇ, ੨੬ ਵੇਂ ਪਰੇ ਤੋਂ ਗ੍ਰੰਥ ਸਾਹਿਬ ਦਾ ਉਤਾਰਾ ਕਰਨਾ ਸ਼ੁਰੂ ਕੀਤਾ, ਅਤੇ ਗੁੰਬ ਸਾਹਿਬ ਦੇ ਪਹਿਲੇ ਵਰਕੇ ਪੁਰ ਅੰਕ ੨੬ ਦਿਤਾ। ਤਤਕਰੇ ਉਸ ਦੇ, ਪਿਛੋਂ ਅਠਾਰਾਂ ਵਰਕਿਆਂ ਪੁਰ ਹੀ ਮਕ ਗਏ । ਪੁਰੀਆਂ ਚੌ-ਵਰਕੀਆਂ ਦੀ ਛੇ ਜਜ਼ਾਂ ਜੋ ਉਸ ਨੇ ਲਗਾਈਆਂ ਸਨ, ਉਹਨਾਂ ਵਿਚੋਂ ਦੋ ਵਰਕਿਆਂ ਦੀ ਸ਼ੀਟ, ਜਿਨ੍ਹਾਂ ਪਰ ਅੰਕ ੨੧ ਤੇ ੨੪ ਦਿਤੇ ਹੋਏ ਸਨ, ਕਢ ਲਈ, ਫੇਰ ੨੨ ਅਤੇ ੨੩ ਅੰਕ ਵਾਲ਼ੇ ਪੜਿਆਂ ਨੂੰ ਜੋੜ ਕੇ ਮੋਟਾ ਕੀਤਾ ਅਤੇ ਉਸ ਪਰ, ਜੋ “ਨਿਸ਼ਾਨ ਗੁਰੂ ਸਾਹਿਬ ਦਾ ਪਤਲੇ ਚਿਠੀ ਪੜ੍ਹ ਦੇ ਕਾਗ਼ਜ਼ਪੁਰ ਲਿਖਿਆ ਸੀ,ਉਹ ਲੇਵੀ ਨਾਲ ਜੋੜ ਦਿੱਤਾ। (ਅ) ਰਾਗਾਂ ਦੇ ਤਤਕਰੇ ਵਿਚ ਛੇਕੜਲੀਆਂ ਪ੍ਰਤੀਕਾਂ (ਜੋ ਫੇਰ ‘ਸ਼ਬਦਾਂ ਦੇ ਤਤਕਰੇ’ ਵਿਚ ਨਹੀਂ ਦੁਹਰਾਈਆਂ) ਏਸ ਤਰ੍ਹਾਂ ਪਰ ਦਿਤੀਆਂ ਹਨ :(੬੫੪੭ ਰਾਗ ਪ੍ਰਭਾਤੀ। ਸਲੋਕ ਸਹਸਕ੍ਰਿਤ । ਗਾਬਾ। ਫੁਨਹੇ। ਚਉਬਲੇ। . h . 54 z 44
- * * *
- *
-੧੧੨ -
Digitized by Panjab Digital Library / www.panjabdigilib.org