ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/118

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਕਾਰ ਜਾਂ ਇਕੱਠੀ ਛੇਕੜ ਤੇ ਨਹੀਂ ਚgਈ ॥ (੧੦) ਨਿੱਤਨੇਮ ਦੀ ਬਾਣੀ ਵਿਚ ਜਪੁ ਜੀ ਦੇ ਛੋਕੜਲੇ ਸ਼ਲੋਕਾਂ ਬਾਬਤ ਇਹ ਵੇਰਵਾ ਨਹੀਂ ਦਿੱਤਾ ਕਿ ਇਹ ਦੂਸਰੇ ਗੁਰੂ ਦੀ ਰਚਨਾਂ ਹਨ ! ਰਹਿਰਾਸ ਵਿਚ 'ਸੋ ਪੁਰਖ’ ਵਾਲੇ ਚਾਰੇ ਸ਼ਬਦ ਜਿਨ੍ਹਾਂ ਦੇ ਪਹਿਲੇ ਅਖਰ ਹਨ :-“ਸੋ ਪਰਖ, ਤੂੰ ਕਰਤਾ’ ‘ਤਿਤ ਸਰਵਰੜੈ; ‘ਭ ਪਤ’ ਇਹ ਚਾਰੇ ਸ਼ਬਟ ਮੌਜੂਦ ਹਨ। ਪਹਿਲੇ ਦੋ ਚਉਥੇ ਗੁਰੂ ਦੇ, ਤੀਜਾ ਪਹਿਲੇ ਗੁਰੂ ਦਾ ਅਤੇ ਚਉਬਾ ਸ਼ਬਦ ਪੰਜਵੇਂ ਗੁਰੂ ਦਾ ਹੈ, ਅਤੇ ਇਹ ਸਾਰੇ ਗ੍ਰੰਥ ਸਾਹਿਬ ਦੇ ਅੰਤ ਰਾਗਾਂ ਹੇਠਾਂ ਦਿੱਤੇ ਹਨ। “ਆਦਿ-ਬੀੜ' ਤੋਂ ਸਿਧੇ ਹੋਏ ਹੋਰ ਉਤਾਰਿਆਂ ਵਿਚ ਇਹ ਸ਼ਬ? ਨਹੀਂ ਦਿੱਤੇ ਹੋਏ; ਜਿਸ ਤਰਾਂ ਭਾਈ ਬਨੇਂ ਵਾਲੀ ਬੀੜ ਅਤੇ ਉਸ ਤੋਂ ਹੋਏ ਉਤਾਰਿਆਂ, ਕਰਤਾਰਪੁਰ ਵਾਲੀ ਬੀੜ ਆਦਿ, ਵਿਚ ਅਤੇ ਏਸੇ ਤਰਾਂ ਸੰਮਤ ੧੭੧੮ ਦੀ ਬੀੜ ਵਿਚ ਇਹ ਚਾਰ ਸ਼ਬਦ ਨਹੀਂ ਆਏ । ਜ਼ਾਹਿਰ ਹੈ ਕਿ “ਆਦਿ-ਬੀੜ' ਵਿਚ ਇਹ ਨਹੀਂ ਸਨ, ਅਤੇ ਰਹਿਰਾਸ ਵਾਲਾ ਭਾਗ ਉਸ ਬੀੜ ਵਿਚ ਕਿਸੇ ਪੁਰਾਣੇ ਗੁਟਕੇ ਤੋਂ ਨਕਲ ਕੀਤਾ ਗਿਆ ਸੀ, ਜਿਸ ਵਿਚ ਇਹ ਸ਼ਬਦ ਦਰਜ ਨਹੀਂ ਸਨ | ਭਾਵੇਂ ਰਹਿਰਾਸ’ ਦਾ ਹਿੱਸਾ ਬਣ ਚੁਕੇ ਹੋਏ ਸਨ । ਆਟ-ਬੀੜ ਤਿਆਰ ਹੋ ਚਕਨ ਦੇ ਪਿਛੋਂ ਉਹ ਰਹਿ ਗਏ ਨਜ਼ਰ ਆਏ, ਜਿਸ ਤੇ ; ਬੁੜੇ ਸੰਧੂ ਨੇ ਬਹੁਤ ਕਰ ਕੇ ਗੁਰੂ ਜੀ ਦੀ ਆਗਿਆਂ ਨਾਲ ਆਪਣੀ ਨੂੰ ਬੀੜ ਵਿਚ ਦਰਜ ਕਰ ਦਿੱਤੇ। (੧੧) ਅਸੀਂ ਉਪਰ ਕਹਿ ਆਏ ਹਾਂ ਕਿ ਭਗਤਾਂ ਦੀ ਬਾਣੀ ਦੀ ਆਪਣੀ ਅੰਦਰਲੀ ਤਰਤੀਬ ਵਿਚ, ਅਤੇ ਇਕ ਦੋ ਜਗਾ ਖ਼ੁਦ 'ਤੇ ਗੁਰਬਾਣੀ ਵਿਚ ਵੀ ਅਗਤੜ ਪਛੇੜ ਹੋ ਗਿਆ ਹੈ, ਜੋ ਤਰਤੀਬ ਦੇਣ ਤੋਂ ਲਈ ਪਰਚੱਲਤ ਨਿਯਮਾਂ ਦੇ ਵਿਰਧ ਹੈ । ਇਸ ਤੋਂ ਇਹ ਨਤੀਜਾ ] ਨਿਕਲਦਾ ਹੈ ਕਿ ਖੁਲੇ ਪਤਰੇ, ਜਿਨਾਂ ਪੁਰ ਇਹ ਬਾਣੀ ਲਿਖੀ । -੧੧੬Digitized by Panjab Digital Library / www.panjabdigilib.org