ਸਮੱਗਰੀ 'ਤੇ ਜਾਓ

ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/12

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਅਤੇ ਕੋਈ ੮੫ ਵਰੇ ਪ* ਬਾਬਾ ਜੀ ਦੇ ਨਾਲ ਦਰੀਯਾ ਰਾਵੀ ਵਿਚ ਰੁੜ ਗਈਆਂ । ਗੁਰੂ ਸਾਹਿਬ ਨੇ ਆਪਣੇ ਚਲਾਣੇ ਤੋਂ ਕਈ ਮਹੀਨ ਪਹਿਲੇ ਹੀ ਲਹਿਣਾ ਜੀ ਨੂੰ ਆਪਣੇ ਥਾਂ ਗੁਰੂ ਬਾਪ ਕੇ ਕਹ ਤੋਂ ਬਚਣ ਲਈ ਆਪਣੇ ਪਿੰਡ ਖਡਰ ਭੇਜ ਦਿੱਤਾ ਸੀ, ਅਤੇ ਇਹ ਕਿਤਾਬ ਜਾਂ ਸੈਂਚੀਆਂ ਉਹਨਾਂ ਨੂੰ ਨਹੀਂ ਮਿਲੀਆਂ । ਜੇ ਮਿਲੀਆਂ ਹੁੰਦੀਆਂ ਤਾਂ ਸਿਲਸਲੇਵਾਰ ਉਹਨਾਂ ਤੋਂ ਗੁਰੂ ਅਰਜਨ ਦੇਵ ਨੂੰ ਮਿਲ ਜਾਂਦੀਆਂ, ਪਰ ਇਉਂ ਨਹੀਂ ਹੋਇਆ । ੩. ਪੋਥੀ ਸਾਹਿਬ ਪਿੰਡ ਗੁਰੂ ਹਰਿ ਸਹ ਇ ਜ਼ਿਲਾ ਫ਼ੀਰੋਜ਼ਪੁਰ ਵਿਚ ਪਿੰਡ ‘ਗੁਰੂ ਹਰਿਸਹਾਇ’ ਦੇ ਸੋਵੀਆਂ ਪਾਸ ਇਕ “ਪੋਥੀ' ਹੈ, ਜਿਸ ਬਾਬਤ ਉਹ ਦਾਅਵਾ ਕਰਦੇ ਹਨ ਕਿ ਇਹੋ ਗੁਰੂ ਨਾਨਕ ਸਾਹਿਬ ਵਾਲੀ ਅਸਲੀ ਪੋਥੀ ਹੈ । ਪਰ ਏਸ ਦਾਅਵੇ ਦੇ ਝੂਠ ਸਚ ਦੀ ਪੜਤਾਲ ਕਿਸੇ ਵਿਦਵਾਨ ਸਿੱਖ ਨੇ ਨਹੀਂ ਸੀ ਕੀਤੀ ਅਤੇ ਨਾ ਓਥੇ ਦੇ ਸੋਢੀ ਕਰਨ ਦੇਦੇ ਸਨ। ਉੱਝ ਕਹਿ ਛਡਦੇ ਹਨ ਕਿ ਉਹ ਪੋਥੀ ਕਿਸੇ ਕੋਲੋਂ ਨਹੀਂ ਪੜੀ ਜਾ ਸਕਦੀ । ਮੌਜੂਦਾ ਗੁਰੂ ਸਾਹਿਬ ਦੇ ਇਕ ਭਾਈ ਸਾਹਿਬ ਨੇ, ਥੋੜੇ ਦਿਨ ਹੀ ਹੋਏ ਹਨ, ਮੈਨੂੰ ਦਸਿਆ ਕਿ (੫ਛੋਟੀ ਤਖ਼ਤੀ ਦੇ ਵਰਕਿਆਂ ਪਰ ਫ਼ਾਰਸੀ ਦੀਆਂ ਕਿਤਾਬਾਂ ਵਾਂਗ ਚੌੜੇ ਦਾਅ ਲਿਖੀ ਹੋਈ ਹੈ, ਕੇ ੩੦੦ ਵਰਕ ਦੀ ਹੈ। ਕਹਿੰਦੇ ਹਨ ਕਿ ਕਵੀ ਲੋਕਾਂ ਨੂੰ ਬੁਲਾਕੇ ਪੜ੍ਹਨ ਦਾ ਜਤਨ ਕੀਤਾ ਹੈ, ਪਰ ਕੋਈ ਇਸਨੂੰ ਪੜ ਨਹੀਂ ਸਕਿਆ । ਇਹਨਾਂ ਸਜਣਾਂ ਨੇ ਪੋਥੀ ਕਈ ਵਾਰੀ ਖੋਲਕੇ ਜਾਂ ਖਲੀ ਦੇਖੀ ਹੋਵੇਗੀ। ਹੁਣ ਗੁਰੂ ਨਾਨਕ ਸਾਹਿਬ ਜੋ ਕੁਝ ਲਿਖਦੇ, ਉਸਨੂੰ ਫ਼ਾਰਸੀ

  • ਰ ਵਾਯਤ ਮੂਜਬ ਆਪ ਬਾਬਾ ਗੁਰਦਿੱਤਾ ਦੇ ਜਨਮ ਤੋਂ fuਛੇ ਤਕ ਜੀਉਂਦੇ ਰਹੇ ਹਨ !

- ੧੨ Digitized by Panjab Digital Library / www.panjabdigitib.org