ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/127

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

. . . . . . ਤਬ ਬਨੋਂ ਮਨ ਮੈ ਇਹ ਆਈ ! ਦੁਤੀਆ ਸਰੂਪ ਗ੍ਰੰਥ ਜੀ ਪਾਈ। ਹਾਥ ਜੋਰ ਬ ਤਬ ਕਹਾ । ਏਕ ਬੇਨਤੀ ਮੈ ਪ੍ਰਭੁ ਆਹਾ ॥ ਹੁਕਮ ਹੋਇ ਤਾਂ ਮਾਂਗਟ ਜਾਵੇਂ । ਸੰਗਤ ਕੋ ਦਰਸ਼ਨ ਕਰਵਾਵੇਂ । ਦੋਹਰਾ ॥ ਗੁੰਬ ਜਹਾਜ ਸਤਿਗੁਰ ਰਚਯੋ, ਭਈ ਜਿਲਤ ਇਕ ਵਾਰ !! ਗੁਰ ਗੁਹ ਭਯੋ ਤਬ, ਲਿਖੇ ਕੇ, ਸੰਗਤ ਕੈਸ ਕਰਾਇ ॥ ਚੌਪਈ ॥ ਗੁਰੁ ਤਬ ਕਹਾ ਇਕ ਨਿਸ ਬਸਨਾ 1 ਤਿਨ ਸੋ ਕਹਾ ਜੋਉ ਗੁਰ ਰਸਨਾਂ॥ ਦੋਹਰਾ ॥ ਏਕ ਫ਼ੈਨ ਖਾਰੇ ਰਹੇ, ਦੁਤੀਆਂ ਜੰਡੋਰ ਆਇ । ਸਿਖ ਮੰਗਤ ਦਰਸ਼ਨ ਕਰਿਓ ਮਨ ਮੈਂ ਸੁਖ ਪਾਇ ॥ ਭਾਈ ਬਨੋਂ ਜੀ ਆਪਣੇ ਇਲਾਕੇ ਦੀਆਂ ਸੰਗਤਾਂ ਦੇ ਮੁਖੀਏ, ਅਤੇ ਓਧਰ ਦੇ ਮਸੰਦ ਸਨ, ਮਾਨ ਸਤਿਕਾਰ-ਜੋਗ ਅਤੇ ਕਰਨੀ ਵਾਲੇ ਸਜਨ ਪੁਰਖ ਸਨ, ਅਤੇ ਆਪਣੇ ਇਲਾਕੇ ਵਿਚ ਗੁਰੂ ਵਤ ਪੂਜੇ ਜਾਂਦੇ ਸਨ ।ਹਸਬ ਮਾਮੂਲ ਸੰਗਤਾਂ ਨੂੰ ਨਾਲ ਲੈਕੇ ਦਿਵਾਲੀ ਵਿਸਾਖੀ ਗੁਰੂ ਕੇ ਦਰਸ਼ਨ ਨੂੰ ਆਇਆ ਕਰਦੇ ਸਨ। ਹੁਣ ਭਾਦਰੋਂ ਵਿਚ ਆਏ ਸਨ, :: ਰਵਾਜ ਅਨੁਸਾਰ ਏਸ ਕਰਕੇ ਕੋਈ ਬੜੀ ਸੰਗਤ ਨਾਲ ਨਹੀਂ ਸੀ ਹੋ ਸਕਦੀ, ਕਿਉਂ ਜੋ ਕੋਈ ਤਿਉਹਾਰ ਨਹੀਂ ਸੀ । ਜਦ ਗੁਰੂ ਸਾਹਿਬ ਨੇ ਲਾਹੌਰ ਜਾ ਕੇ ਗ੍ਰੰਥ ਸਾਹਿਬ ਦੀ ਜਿਲਦ ਬਨਵਾ ਲਿਆਉਣ ਵਾਸਤੇ ਕਿਹਾ, ਤਦ ਭਾਈ ਸਾਹਿਬ ਨੇ ਕੁਝ ਮਨ ਵਿਚ ਸੋਚ ਕੇ ਗ੍ਰੰਥ ਸਾਹਿਬ ਨੂੰ ਆਪਣੇ ਘਰ ਮਾਂਗਟ ਪਹਿਲੇ ਲਿਜਾ ਕੇ ਸੰਗਤਾਂ ਨੂੰ ਦਰਸ਼ਨ ਕਰਾ ਲਿਆਉਣ ਦੀ ਆਗਿਆ ਮੰਗੀ ! ਗੁਰੂ ਸਾਹਿਬ ਭਾਈ ਜੀ ਦੀ ਬੇਨਤੀ ਨੂੰ ਅਸ਼ੀਕਾਰ ਨਹੀਂ ਸਨ ਕਰ ਸਕਦੇ, ਇਜਾਜ਼ਤ ਦੇ ਦਿੱਤੀ। ਭਾਈ ਸਾਹਿਬ ਨੇ ਸੋਚ ਲਿਆ ਸੀ ਕਿ ਜਾਂਦੀ ਵਾਰੀ ਲਾਹੌਰੋਂ ਲੋੜ ਜਿੱਨੇ ਕਾਗ਼ਜ਼ ,ਕਲਮਾਂ " . ...... -. . - ਮਃ ੧ ੨ ੩ ॥ Digitized by Panjab Digital Library / www.panjabdigilib.org i