ਸਮੱਗਰੀ 'ਤੇ ਜਾਓ

ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/128

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਸਿਆਹੀ ਖੁੱਦ ਕੇ ਮਾਂਗਟ ਤੋਂ ਮੁੜਦੀ ਵਾਰੀ ਆਪਣੇ ਮਨ ਭਾਉਂਦੇ ਲਿਖਾਰੀ ਨਾਲ ਲੈ ਲੈਣਗੇ। | ਸ੍ਰੀ ਗੁਰੂ ਕਹਾ ਰੈਨ ਇਕ ਰਹੀਉ । ਆਵਤ ਜਾਵਤ ਬੀਚ ਨ ਹੀਰੇ । ਪੰਥ ਰੈਨ ਕਛੁ ਭਾਖੀ ਨਾਹੀਂ । ਤਾਂਤ ਜਤਨ ਕਰੋਂ ਇਹ ਮਾਹੀਂ !! ਮਾਂਗਟ ਵਾਲੀ ਗੰਥ ਸਾਹਿਬ ਦੀ ਬੀੜ ਬਾਰਾਂ ਲਿਖਾਰੀਆਂ ਦੇ ਹਥ ਦੀ ਲਿਖੀ ਹੈ, ਅਤੇ ਛੇਕੜ ਦੇ ਕੁਝ ਵਰਕੇ ਇਕ ਦੋ ਹੋਰ ਹਥਾਂ ਦੇ। ਸੋ ਸਾਫ਼ ਦਿਸਦਾ ਹੈ ਕਿ ਭਾਈ ਸਾਹਿਬ ਦਰਜਨ ਕੁ ਲਿਖਾਰੀ ਨਾਲ ਲੈ ਕੇ ਮੁੜੇ ਸਨ। ਚਾਰ-ਚਾਰ ਪੰਜ-ਪੰਜ ਕੋਹ ਦੀ ਮੰਜ਼ਲ ਕਰਦੇ ਟਰ ਪਏ । ਕਾਗ਼ਜ਼ ਦੇ ਤਖ਼ਤਿਆਂ ਦੇ ਵਰਕੇ ਬਣਾ ਕੇ ਲਿਖਾਰੀਆਂ ਵਿਚ ਵੰਡ ਦਿਤੇ। ਔਸਤਨ ਹਰ ਇਕ ਦੇ ਹਿਸੇ ੨੦ ਜੁਜ਼ਾਂ ਜਾਂ ਅੱਸੀ ਅਸੀ ਵਰਕੇ ਸੈਂਚੀਆਂ ਦੇ ਪੈਂਦੇ ਹਨ। ਲਾਹੌਰ ਪਹੁੰਚਦੇ ਤਕ ਪੂਰੀ ਨਕਲ ਗ੍ਰੰਥ ਸਾਹਿਬ ਦੀ ਹੋ ਗਈ। ਉਸ ਬੀੜ ਵਿਚ ਗ੍ਰੰਥ ਸਾਹਿਬ ਲਿਖੇ ਜਾਨ ਦੀ ਤਾਰੀਖ਼ • ਅਲ ਵਦੀ ੧” ਦਿਤੀ ਹੈ । ਮਾਂਗਟ ਤੋਂ ਲਾਹੌਰ ਤਕ ਸਿਧਾ ਪੈਦਲ ਰਸਤਾ, ਕਾਦਿਰਾਬਰ ਪਾਸ ਦਰਿਆ ਪਾਰ ਕਰਕੇ, ਸੌ ਮੀਲ ਤੋਂ ਕੁਝ ਹੀ ਉਪਰ ਹੈ । ਸਮਝ ਮੈਂਬਰ ਰਸਤੇ ਵਿਚ ਬਾਰਾਂ ਪੜਾਂ ਕੀਤੇ, ਤਦ ਔਸਤ ਲਿਖਾਈ ਰੋਜ਼ ਫ਼ੀ ਲਿਖਾਰੀ ੧੨ ਸਫ਼ੇ ਹੁੰਦੀ ਹੈ, ਜਿਸ ਦੇ ਲਿਖਣ ਲਈ ਮਾਮੂਲੀ ਲਿਖਾਰੀ ਨੂੰ ਚਾਰ ਪੰਜ ਘੰਟੇ ਲਗ ਜਾਂਦੇ ਹੋਨਗੇ । ਸੋ ਇਹ ਠੀਕ ਬੈਠਦਾ ਹੈ। ਪਰ ਬਹੁਤ ਕਰਕੇ ਪੜਾਂ ਪੰਦਰਾਂ ਕੂ ਹੋਣਗੇ, ਕਿਉਂਕਿ 1 ਏਸ ਤਰਾਂ ਲਿਖਾਈ ਕੁਝ ਧੀਰਜ ਨਾਲ ਹੋ ਸਕਦੀ ਸੀ। ਸਵੇਰੇ ਹੀ ਸੋਚ ਇਸ਼ਨਾਨ ਕਰ ਟੁਰ ਪਏ, ਜੇਹੜਾ ਪਿੰਡ ਤਾਂ ਅੱਠਾਂ ਕੁ ਮੀਲਾਂ | ਤੇ ਪਿਆ ਉਥੇ ਠਹਿਰ ਗਏ, ਰੋਟੀ ਪਕਾਈ, ਖਾਧੀ ਤੇ ਕੁਝ ਆਰਾਮ ਕਰ ਕੇ ਦੁਪਹਿਰੋਂ ਪਿਛੇ ਲਿਖਨ ਲਗ ਪਏ । ਮਹੀਨਾ ਭਾਦਰੋਂ ਜਾਂ at=Copy ਨ ਨ: . -* rt .. -- - ੧੨੪ - Digitized by Panjab Digital Library / www.panjabdigilib.org