ਅਖਰਾਂ ਵਿਚ ਲਿਖ ਸਕਦੇ ਸਨ। ਜੋ ਉਹਨਾਂ ਨੇ ਛੋਟੇ ਹੁੰਦਿਆਂ ਮਸੀਤੇ ਸਿਖੇ ਸਨ; ਜਾਂ ਪਾਂਧੇ ਕੋਲੋਂ ਸਿਖੇ ‘ਸਰਾਫ਼ੀ ਸਿਕੱਸਤੇ; ਜਾਂ ਉਸਦੀ ਕਿਤਾਬੀ ਸ਼ਕਲ ਜਿਸਨੂੰ ਅਜ ਕਲ ‘ਗੁਰਮੁਖੀ ਅੱਖਰ’ ਕਿਹਾ ਜਾਂਦਾ ਹੈ, ਉਸ ਵਿਚ ਲਿਖ ਸਕਦੇ ਸਨ। ਇਨ੍ਹਾਂ ਤਿਨਾਂ ਹੀ ਤਰ੍ਹਾਂ ਦੇ ਅਖਰਾਂ ਦੇ ਪੜ੍ਹਨ ਵਿਚ ਕੋਈ ਬੜਾ ਔਖ ਨਹੀਂ ਹੋਣਾ ਚਾਹੀਦਾ। ਗੁਰੂ ਨਾਨਕ ਸਾਹਿਬ ਦੀ ਬਹੁਤ ਸਾਰੀ ਬਾਣੀ ਸਾਨੂੰ ਮਾਲੂਮ ਹੈ, ਅਤੇ ਸਾਡੇ ਪਾਸ ਗ੍ਰੰਥ ਸਾਹਿਬ ਵਿਚ ਇਕੱਠੀ ਕੀਤੀ ਮੌਜੂਦ ਹੈ। ਆਖ਼ਰ ਓਹਨਾਂ ਨੇ ਆਪਣੀ ਰੱਚੀ ਬਾਣੀ ਹੀ ਏਸ ਵਿਚ ਲਿਖੀ ਹੋਵੇ, ਅਤੇ ਓਹ ਭੀ ਆਪਣੇ ਪੜ੍ਹਨ ਵਾਸਤੇ ਜਾਂ ਸਿਖਾਂ ਦੇ ਪੜ੍ਹਨ ਵਾਸਤੇ। ਸੋ ਆਪ ਓਸ ਬਾਣੀ ਨੂੰ ਕਿਸੇ ਨਾਮਾਲੂਮ ਲਿਪੀ ਵਿਚ ਨਹੀਂ ਸਨ ਲਿਖ ਸਕਦੇ। ਜੇਕਰ ਸਾਰੀ ‘ਸਰਾਫ਼ੀ ਲੰਡਿਆਂ ਵਿਚ ਵੀ ਲਿਖੀ ਹੁੰਦੀ, ਜੋ ਕਿਆਸ ਵਿਚ ਨਹੀਂ ਆਉਂਦਾ,*ਤਦ ਕਿਸੇ ਇਕ ਅਧੀ ਤੁਕ ਦੇ ਪੜ੍ਹ ਲਿਆਂ ਅਸੀਂ ਸਾਰੇ ਸ਼ਬਦ ਨੂੰ ਰਵਾਂ ਰਵਾਂ ਪੜ੍ਹ ਸਕਦੇ। ਹੋਰ ਪੰਜਾਬ ਵਿਚ ਮੁਰਵਜ ਅਖਰ ਉਹਨੀਂ ਦਿਨੀਂ 'ਅਰਬੀ ਨਸਖ਼’ ਸਨ, ਜਿਨ੍ਹਾਂ ਦੀ ਨਸ਼ਤਾਅਲੀਕ’ ਸ਼ਕਲ, ਫਾਰਸੀ ਕਿਤਾਬੀ ਅਖਰ ਸਨ, ਅਤੇ ਚਿੱਠੀਆਂ ਚੁਪਠੀਆਂ ਵਿਚ ਵਰਤੇ ਜਾਣ ਵਾਸਤੇ “ਸ਼ਿਕਸਤਾf ਅਖਰ’।
ਗੁਰਮੁਖੀ ਅਤੇ ਸ਼ਾਸਤ੍ਰੀ ਅਖਰ ਜਾਨਣ ਵਾਲੇ, ਜੋ ਪੋਥੀ ਦੇ ਪੜ੍ਹਨ ਲਈ ਬੁਲਾਏ ਗਏ ਹੋਣਗੇ, ਉਹ ਜ਼ਰੂਰ ਅਰਬੀ ਜਾਂ 'ਸ਼ਿਕਸਤਾ’ ਦੇ ਪੜ੍ਹਨ ਤੋਂ ਅਸਮਰਥ ਹੋਣਗੇ। ਹਕੀਕਤ ਵਿਚ ਇਹੋ ਵਜ੍ਹਾ ਓਹਨਾਂ ਦੇ
ਇਹਨਾਂ ਲੰਡਿਆਂ ਵਿਚ ਖਾਲੀ ਲੇਖਾ ਪੱਤਾ ਤੇ ਮਾਮੂਲੀ ਚਿਠੀ ਚੁਪਠੀ ਹੀ ਲਿਖੀ ਜਾਂਦੀ ਹੈ, ਕਈ ਕਿਤਾਬ ਇਹਨਾਂ ਲੰਡਿਆਂ ਵਿਚ ਲਿਖਨ ਦੀ ਮੂਰਖਤਾ ਕਿਸੇ ਨੇ ਅਜ ਤਕ ਨਹੀਂ ਕੀਤੀ।
ਫ਼ਾਰਸੀ 'ਸ਼ਿਕਸਤ ਦੀ ਨਕਲ ਪੂਰ ਹੈ. ਕਿਤਾਬੀ ਅਖਰਾਂ ਨੂੰ ਮੋੜ ਮਾੜਕੇ ਪੰਦਰਵੀਂ- ਸੋਹਲਵੀਂ ਸਦੀ ਵਿਚ ‘ਮੌੜੀ' ਅਖਰ ਬਣਾਏ ਗਏ ਸਨ, ਜੋ ਮਹਾਰਾਸ਼ਟਰ ਵਿਚ ਸਰਕਾਰੀ ਦਫਤਰਾਂ, ਲੇਖ ਪਤੇ ਅਤੇ ਚਿੱਠੀ ਚੁਪਠੀ ਵਿਚ ਵਰਤੇ ਜਾਂਦੇ ਹਨ। ਕਿਤਾਬੀ ਅੱਖਰਾਂ ਨੂੰ ‘ਬਾਲਬੋਧ' ਸਦਦੇ ਹਨ। ਲੰਡੇ ਜਾਂ ਲੁੰਡੇ (ਦੁਮ-ਕਟੇ) ਭੀ ਕਿਤਾਬੀ ਅਖਰਾਂ ਦੀ ਮਾਤ੍ਰਾ ਅਤੇ ਲਗਾਂ ਛਡਕੇ ਬਣੇ ਹਨ।