ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/136

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________


***

***-*

| ਇਹ ਨੀਸ਼ਾਣ ਅਤੇ ਹਰ ਦੇ ਦੋਵੇਂ ਪਾਸੇ ਦੀ ਛਾਪ ਸੰਨ ੧੬੨੧ ਤੋਂ ਪਿਛੋਂ ਸ੍ਰੀ ਗੁਰੂ ਹਰ ਗੋਬਿੰਦ ਸਾਹਿਬ ਤੋਂ ਭਾਈ ਬਨੋਂ ਨੇ ਅਪ (ਜੇ ਉਸ ਵੇਲੇ ਤਕ ਜ਼ਿੰਦਾ ਸਨ ਤਾਂ) ਨਹੀਂ ਤਾਂ ਬਨੋਆਨੀਆਂ ਨੇ ਅਰਜ਼ ਕਰਕੇ ਲਏ ਹੋਣਗੇ । ਏਸ ਗਲ ਦੀ ਲੋੜ ਉਹਨਾਂ ਨੂੰ ਮਹਿਸੂਸ ਹੋਈ ਹੋਵੇਗੀ । ਇਹ ਇੱਕ ਹੋਰ ਸਬੂਤ ਇਸ ਗਲ ਦਾ ਹੈ ਕਿ ਬੀੜ *ਅਸਲੀ ਹੈ ਅਤੇ ਬੀੜ ਦੇ ਆਦਿ ਵਿਚ ਜੋ ਪੰਜਵੇਂ ਗੁਰੂ ਸਾਹਿਬ ਦਾ “ਨੀਸ਼ਾਣ ਹੈ, ਉਹ ਭੀ ਸੱਚਾ ਹੈ, ਭਾਵੇਂ ਉਹ ਇਸ ਉਤਾਰਾ ਕਰਨ ਵੇਲੇ ਪਹਿਲੋਂ ਨਹੀਂ ਸੀ ਲਿਆ ਗਿਆ, ਜਿਸ ਤਰਾਂ ਕਿ ਪਿਛੋਂ ਰਵਾਜ਼ ਪੈ ਗਿਆ । ਸੋ ਪੰਜਵੀਂ ਪਾਤਸ਼ਾਹੀ ਦਾ ਨਿਸ਼ਾਨ ਏਸ ਬੀੜ ਵਿਚ *ਮੰਗਲਾ ਚਰਣ’ ਜਾਂ ਸ਼ੁਭ ਇੱਛਾ ਵਜੋਂ ਨਹੀਂ ਸੀ, ਸਗੋਂ ਤਸਦੀਕ ਜਾਂ ਮਨਜ਼ੂਰੀ ਦੀ ਸਹੂ ਸੀ,ਜਿਸ ਵਿਚ “ਚਿਰਜੀਵ ਦੀ ਅਸੀਸ ਸ਼ਾਮਲਸੀ। - ਸੋ ਜੇ ਅਸੀਂ ਪੂਖ ਪਿਛੋਂ ਵਧਾਈਆਂ ਬਾਣੀਆਂ ਸ਼ਬਦ ਆਦਿ ਦਾ ਧਿਆਨ ਨਾ ਕਰੀਏ, ਅਤੇ ਠੀਕ ਅਸਲੀ ਉਤਾਰੇ ਨੂੰ ਹੀ ਲਈਏ, ਤਦ ਇਹ ਬੀੜ ਸਭ ਤੋਂ ਪੁਰਾਣੀ ਅਤੇ ਪ੍ਰਮਾਣਿਤ ਸਾਡੇ ਪਾਸ ਹੈ, ਜਿਸ ਕਰਕੇ ਇਹ ਬੜੇ ਮਹਤਵ ਅਤੇ ਗੌਰਵ ਦੀ ਚੀਜ਼ ਹੈ । ਏਸ ਬੀੜ ਬਾਬਤ ਦੇ ਇਕ ਪ੍ਰਚੱਲਤ ਗ਼ਲਤੀਆਂ, ਜਾਂ ਜਾਣ ਬੁਝ ਕੇ ਫੈਲਾਈਆਂ ਝੂਠੀਆਂ ਗਲਾਂ, ਦੀ ਭੀ ਦਰੁਸਤੀ ਅਸੀਂ ਕਰ ਦੇਣਾ ਚਾਹੁੰਦੇ ਹਾਂ । ਕੋਈ ੨੬ ਵਰੇ ਹੋਏ ਹਨ, ਜਦ ਰਾਗਮਾਲਾ` ਸਬੰਧੀ ਚਰਚਾ , ਬੜੇ ਜ਼ੋਰਾਂ ਵਿਚ ਸੀ ਅਤੇ ਵਰਾ ਭਰ ਹੁੰਦੀ ਰਹੀ ਸੀ, ਉਸ ਵੇਲੇ ਰਾਗ ਮਾਲਾ' ਦੇ ੫੪ਆਂ ਨੇ ਆਪਣੇ ਪੱਖ ਦੀ ਸਿਧੀ ਲਈ ਇਹ ਗਲ* ਫੈਲਾ ਦਿੱਤੀ ਸੀ ਕਿ ਮਾਂਗਟ ਵਾਲੀ ਬੀੜ ਅਸਲੀ ਬੀੜ ਹੀ ਨਹੀਂ,

:
  • ***ਾ
  • ਪੰਜਾਬ ਵਿਚ ਫਿਰ ਕੇ, ਅਤੇ ਪਾਚਨ ਬੀੜਾਂ ਨੂੰ ਵੇਖ ਕੇ ਮੈਂ fਇਹ ਦੇਖਿਆ ਹੈ ਕਿ ਇਸੇ ਵਰਗੀਆਂ ਹੋਰ ਕਈ ਗ਼ਲਤ-ਬਿਆਨੀ ਕੀਤੀਆਂ ਗਈਆਂ ਸਨ, ਉਸ ਬਹਿਸ ਦੇ ਦੋਰਾਨ ਵਿਚ (sins of co12111ission) ਅਤੇ ਕਈ ਗਲਾਂ ਜੋ ਦਸਣ ਵਾਲੀਆਂ ਸਨ, ਲੁਕਾਈਆਂ ਗਈਆਂ ਸਨ (sins of otanision).

•੧੩੨ Digitized by Panjab Digital Library / www.panjabdigilib.org