ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/137

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

. ਅਖੇ ਅਸਲੀ ਬੀੜ ਕਿਸੇ ਕੁੜੀ ਦੇ ਦਾਜ ਵਿਚ, ਜੋ ਪਿੰਡੀ ਲਾਲਾ ਦੇ ਭਾਟੀਆਂ ਦੇ ਵਿਆਹੀ ਗਈ ਸੀ, ਦਿੱਤੀ ਗਈ ਸੀ । ਭਾਈ ਬਨੋਂ ਜੀ ਭਾਟੀਏ ਸਨ, ਅਤੇ ਬਨੋਆਨੀਏ ਭਾਈ ਜਿਨ੍ਹਾਂ ਪਾਸ ਇਹ ਮਾਂਗਟ ਵਾਲੀ ਬੀੜ ਹੁਣ ਹੈ, ਭਾਈ ਬਨੋ ਦੇ ਵੰਸ਼ਜ ਹਨ । ਅਸਲ ਬੀੜ ਦੇ ਦਾਜ ਵਿਚ ਦਿੱਤੇ ਜਾਣ ਵਾਲੀ ਗਲ ਗ਼ਲਤ ਹੈ । ਪਿੰਡੀ ਲਾਲਾ ਵਿਚ ਇਹ ਮੈਨੂੰ ਭੀ ਦਸਿਆ ਗਿਆ ਸੀ ਕਿ “ਆਦਿ-ਬੀੜ’ ਤੋਂ ਦੋ ਉਤਾਰੇ ਇੱਕ-ਸਾਥ ਹੋਣੇ ਆਰੰਭ ਹੋਏ ਸਨ, ਪਰ ਜੋ ਉਤਾਹਾ ਪਿੰਡੀ ਲਾਲਾ ਵਿਚ ਹੈ, ਉਹ ਉਸ ਵੇਲੇ ਪੂਰਾ ਨਾ ਹੋ ਸਕਿਆ ਅਤੇ ਪਿਛੋਂ ਪੂਰਾ ਕੀਤਾ ਗਿਆ | ਪਰ ਇਹ ਗਲ ਭੀ ਨਿਰਮੂਲ ਹੈ । ਪਿੰਡੀ ਲਾਲਾ ਵਾਲੀ ਬੀੜ ਦਾ ਵੱਡਾ ਹਿੱਸਾ ਜ਼ਰੂਰ ਪੁਰਾਣਾ ਲਿਖਿਆ ਹੈ, ਪਰ ਇਹ ਪੁਰਾਣਾ ਹਿੱਸਾ ਭੀ ਗੁਰੂ ਹਰ ਗੋਬਿੰਦ ਸਾਹਿਬ ਦੇ ਵੇਲੇ ਦੇ ਅਖ਼ੀਰ ਦਾ ਲਿਖਿਆ ਸਿਧ ਹੁੰਦਾ ਹੈ, ਅਤੇ ਬਾਕੀ ਦਾ ਹਿੱਸਾ ਮਾਂਗਟ ਵਾਲੀ ਬੀੜ ਨਾਲੋਂ ੮੪ ਵਰੇ ਪਿਛੋ । ਤਤਕਰੇ ਦੇ ਪਿਛੇ ਅਤੇ ਉਸੇ ਹਬ ਦਾ ਲਿਖਿਆ ਉਸਦੇ ਪਰਣ ਹੋਣ ਦਾ ਸੰਮਤ ਇਉਂ ਦਿਤਾ ਹੈ : ਸੰਮਤ ੧੭੩੨ ਪੋਹ ੨੩ ਤੇਵੀਂ ਪੋਥੀ ਲਿਖੀ ਪਹੁਚ ਅਰਥਾਤ ਓਹੋ ਸੰਮਤ ਜਿਸ ਵਿਚ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਹੋਈ, ਜਾਂ ਗੁਰੂ ਗੋਬਿੰਦ ਸਿੰਘ ਗੁਰ-ਗੱਦੀ ਪੁਰ ਬੈਠੇ । ਸੋ ਜੇਕਰ ਏਸ ਗਲ ਦੀ ਕੁਝ ਬਨਿਆਦ ਹੈ ਕਿ ਕੋਈ ਬੀੜ ਕਿਤੇ ਕੜੀ ਦੇ ਦਾਜ ਵਿਚ ਦਿੱਤੀ ਗਈ, ਤਦ ਉਹ ਇਹੋ ਪਿਛੋਂ ਤਿਆਰ ਹੋਈ. ਅਤੇ ਹੋਰ ਕੀ ਪਿਛੋਂ ਪੂਰਣ ਹੋਈ ਬੜ ਹੋ ਸਕਦੀ ਹੈ, ਜੋ ਪਿੰਡੀ ਲਾਲਾ ਵਿਚ ਹੈ, ਨਾ ਕਿ ਭਾਈ ਬ” ਵਾਲੀ ਬੀੜ ਜੋ ਸਦਾ ਮਾਂਗਟ ਵਿਚ ਰਹੀ ਹੈ ਅਤੇ ਹੁਣ ਭੀ ਓਥੇ ਈ ਹੈ । ਮਾਂਗਟ ਵਾਲੀ ਬੀੜ ਦੇ ਨਾਲ ਆਰੰਭ ਕੀਤਾ ਉਤਾਰਾ ਪਿੰਡੀ ਲਾਲਾ ਵਿਚ ਨਹੀਂ, ਸਗੋਂ ਕੁਝ ਮਹੀਨੇ ਹੀ ਪਿਛੋਂ ਮੁਕੰਮਲ ਹੋਇਆ ਉਤਾਰਾ ਪਿੰਡ ਬਹੁਤ’ ਵਿਚ ਹੈ, ਜੋ ਅਰੋੜਿਆਂ ਦਾ ਪਿੰਡ ਹੈ, ਭਾਟੀਆਂ ਦਾ ਨਹੀਂ । S •੧੩੩ Digitized by Panjab Digital Library / www.panjabdigilib.org