ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/142

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

t ਇਹਨਾਂ ਤੋਂ ਪਿਛੇ ਕਬੀਰ ਜੀ ਦਾ ਖ਼ਬਦ ਹੈ: ਹਰ ਬਿਨ ਕਉਨ ਸਹਾਈ ਮਨ ਕਾ ॥ “ “ਛਾਡਿ ਮਨ ਹਰਿ ਬੇਮੁਖਨ ਕੋ ਸੰਗ’ ਵਾਲਾ ਸਾਰਾ ਸ਼ਬਦ ਭਾਵੇਂ ਏਥੇ ਲਿਖਿਆ ਹੈ, ਪੁੱਤ ਪਹਿਲੀ ਤੁਕ ਹੀ ਆਪਣੇ ਤੋਂ ਪਹਿਲੀ ਲਿਖਤ ਨਾਲ ਮਿਲਦੀ ਹੈ, ਅਗੇ ਸਾਰਾ ਸ਼ਬਦ ਹੋਰ ਲਿਖਤ ਦਾ ਹੈ। ਉਸ ਦੇ ਪਿਛੋਂ ਦੂਜਾ ਸ਼ਬਦ ਸੂਰਦਾਸ ਦਾ, ਅਤੇ ਪਿਛੋਂ ਕਬੀਰ ਦਾ ਸ਼ਬਦ ਪਹਿਲੀ ਕਲਮ ਦੇ ਹੀ ਲਿਖੇ ਹਨ। ਇਹ ਸ਼ਬਦ ਪਿਛੋਂ ਦਾ ਵਧਾਇਆ ਨਹੀਂ ਬਣ ਸਕਦਾ ॥ ਸਿੱਟਾ ਇਹ ਨਿਕਲਿਆ ਕਿ ਜਿਸ ਵੇਲੇ ਲਿਖਾਰੀ ਮਾਂਗਟ ਤੋਂ ਲਾਹੌਰ ਆਉਂਦਾ ਨਕਲ ਕਰ ਰਿਹਾ ਸੀ, ਤਦ ਉਸ ਨੂੰ ਇਹ ਸ਼ਬਦ ਯਾਦ ਆਇਆ, ਪਰ ਸਾਰ ਆਂ ਤੁਕਾਂ ਚੰਗੀ ਤਰ੍ਹਾਂ ਯਾਦ ਨਹੀਂ ਸਨ, ਜਾਂ ਉਹਨਾਂ ਦੇ ਲਫ਼ਜ਼ਾਂ ਬਾਬਤ ਕੁਝ ਸ਼ਕ ਸੀ। ਸੋ ਉਸ ਨੇ ਪਹਿਲੀ ਤੁਕ ਤਾਂ ਮੂੰਹ ਜ਼ਬਾਨੀ ਲਿਖ ਦਿਤੀ, ਉਪਰਲੇ ਪਰਮਾਨੰਦ ਦੇ ਸ਼ਬਦ ਦੇ ਨਾਲ ਹੀ ਮਿਲਾ ਕੇ, ਬਿਨਾਂ ਨਵਾਂ ਸਿਰ ਲੇਖ ਸਰਦਾਸ’ ਦਾ ਦੇਣ ਦੇ, ਅਤੇ ਬਾਕੀ ਛੇ ਤੁਕਾਂ ਵਾਸਤੇ ਥਾਂ ਛੜ ਕੇ, ਸੁਦਾਸ ਦਾ ਦੂਸਰਾ ਸ਼ਬਦ, ਸਾਹਮਣੇ ਪਈ ਸੈਂਚੀ ਤੋਂ ਨਕਲ ਕਰ ਦਿੱਤਾ । ਬਾਕੀ ਦੀਆਂ ਛੇ ਤੁਕਾਂ ਗਾਲਿਬਨ ਜਿਸ ਵੇਲੇ ਬੀੜ ਪੰਚਮ ਪਾਤਸ਼ਾਹੀ ਦੇ ਹਜ਼ੂਰ ਪੇਸ਼ ਹੋਈ, ਉਸ ਵਿਚ ਹਾਲੀ ਨਹੀਂ ਸਨ, ਲਿਖੀਆਂ ਗਈਆਂ ਪਿਛੋਂ ਤਲਾਸ਼ ਕਰ ਕੇ, ਜਾਂ ਕਿਸੇ ਹੋਰ ਲਿਖਾਰੀ ਨੇ, ਜਿਸ ਨੂੰ ਇਹ ਚੰਗੀ ਤਰਾਂ ਯਾਦ ਸਨ, ਲਿਖ ਦਿਤੀਆਂ।*

  • ਗੁਰਦਵਾਰਾ ਨਾਨਕਸ਼ਾਹੀ ਮਕੁੰਡ ਅਜੁਧਿਆ ਵਿਚ ਉਥੋਂ ਦੇ ਖਹੇ ਸ਼ਤਰੁਜੀਤ ਸਿੰਘ ਜੀ ਦੇ ਮੂੰਹੋਂ ਪਹਿਲੀ ਵਾਰ ਮੈਨੂੰ ਇਸ ਸੂਰਦਾਸ ਦੇ ਵਾਧੂ ਸ਼ਬਦੇ

ਗ੍ਰੰਥ ਸਾਹਿਬ ਵਿਚ ਮੌਜੂਦ ਹਨ ਦੀ ਖ਼ਬਰ ਮਿਲੀ ਸੀ। ਇਤਫ਼ਾਕ ਦੀ ਗਲ ਸਮਾਂ, ਉਹ ਭੀ ਮੈਨੂੰ ਪfਹਲੀ ਤੁਕ ਤੇ ਕੁਝ ਬੜੇ ਲਛਡ ਦੂਜੀਆਂ ਤੁਕਾਂ ਦੇ ਸੁਣਾ ਸਕੇ ਸਨ । re -੧੩੮. Digitized by Panjab Digital Library / www.panjabdigilib.org