ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/145

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

. .. / ' ' ' 1 ਸੰਨ ੧੬੭੩ ਤੋਂ ਥੋੜਾ ਪਹਿਲੋਂ ਹੀ ਰਖ ਸਕਦੇ ਹਾਂ, ਅਰਥਾਤ ਜਦੋਂ ' ਕੋਈ ਨੀਮ ਪੜਿਆ (ਕਚਘਰੜ ਪੜਿਆ) ਸਾਧੂ ਉਧਰ ਗਿਆ ਅਤੇ ਉਥੋਂ ਦੇ ਨਾਵਾਂ ਆਦਿ ਨੂੰ ਵਿਗਾੜ ਕੇ ਏਸ ਲੇਖ ਵਿਚ ਲਿਖ ਦਿਤਾ । (੫) “ਸ੍ਰੀ ਗੁਰੂ ਨਾਵੀਂ ਪਾਤਸ਼ਾਹੀ ਦੀ ਬਾਣੀ’ ਉਪਰ ਵਾਲੀ ਕਲਮ ਸਿਆਹੀ ਦੀ ਨਹੀਂ ਜਿਸ ਦੀ ਕਿ ਪਿਛੇ ਬਾਣੀ ਲਿਖੀ ਗਈ ਹੈ । ਇਹ ਸੈਂਚੀ ਵਖਰੇ ਹੀ ਕਾਗਜ਼ ਅਤੇ ਵਖਰੀ ਹੀ ਲਿਖਤ ਦੀ ਪਿਛੋਂ ਦਸਵੇਂ ਪਾਤਸ਼ਾਹ ਜੀ ਦੇ ਵਕਤ ਏਥੇ ਆਈ, ਜੋ ਅਜ ਤਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਮਾਪਤੀ ਦੇ ਪਿਛੋਂ ਵਖਰੀ ਸੈਂਚੀ ਦਿਤੀ ਹੈ, ਅਤੇ ਜੋ ਰਾਗ ਗਉੜੀ (ਦੇ ਸ਼ਬਦਾਂ) ਤੋਂ ਚਲ ਕੇ ਰਾਗਾਂ ਦੇ ਘਮ ਅਨੁਸਾਰ ਸ਼ਲੋਕ · ਨਾਵੀਂ ਪਾਤਸ਼ਾਹੀ ਤਕ ਹੈ ।” ਹੋ ਸਕਦਾ ਹੈ ਕਿ ਇਰ ਹੀ ਹੋਇਆ ਹੋਵੇ । (੬) “ਚਲਿੜ ਜੋਤੀਜੋਤਿ ਸਮਾਨ’ ਦੇ ਪੰਜ ਪਾਤਸ਼ਾਹੀਆਂ ਦੇ ਇਕ ਹਥ ਦੇ ਹਨ, ਅਗੇ ਛੇਵੀਂ ਪਾਤਸ਼ਾਹੀ ਤੋਂ ਦਸਵੀਂ ਪਾਤਸ਼ਾਹੀ ਤਕ ਵਖੋ ਵੱਖ ਹਥਾਂ ਦੇ ਹੈਨ।” : . ਸੋ ਇਹ ਪਤੂ ਪੰਜਵੇਂ ਗੁਰੂ ਦੇ ਚਲਾਣੇ ਤੋਂ ਪਿਛੇ ਲਿਖਿਆ ਗਿਆ। ਬਾਕੀ ਥਿਤ ਸਮੇਂ ਸਮੇਂ ਲਿਖੀਂਦੀਆਂ ਰਹੀਆਂ, ਅਰਥਾਤ ਨਾਵੇਂ ਗੁਰੂ ਤਕ ‘ਨਾਵੇਂ ਮਹਲ ਦੀ ਬਾਣੀ ਲਿਖਣ ਵਾਲੇ ਦੀ ਹਥੀਂ, ਅਤੇ ਦਸਵੇਂ ਗੁਰੂ ਦੀ ਥਿਤ ਹੋਰ ਕਿਸੇ ਦੀ ਹਥੀ, ਹੋਰ ਭੀ ਪਿਛੋਂ । | ਇਸ ਤੋਂ ਜੋ ਕੁਝ ਉਪਰ (੪) ਵਿਚ ਲਿਖਿਆ ਹੈ, ਉਸਦੀ ਪ੍ਰੋਵਤਾ ਹੁੰਦੀ ਹੈ। ੭. ( ) “ਮੁੰਦਾਵਣੀ’ ਪੰਚਮ ਪਾਤਸ਼ਾਹੀ ਦੇ ‘ਸ਼ਲੋਕ ਵਾਰਾਂ ਤੇ , ਵਧਕ’ ਦੇ ਪਿਛੇ ਨਾਲ ਹੀ ਮਿਲਕੇ ਲਿਖੀ ਹੈ । ਤਤਕਰੇ ਵਿਚ ਇਸਦੀ ਤੀਕ ਨਹੀਂ ਦਿੱਤੀ । (ਅ) ਤਤਕਰਾ ਰਾਗਾਂ ਦਾ ਪਹਿਲੇ ਦਿੱਤਾ ਹੈ, ਜਿਸ ਵਿਚ ਰਾਗਾਂ • ੧੪੧ • Digitized by Panjab Digital Library / www.panjabdigilib.org