ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/151

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

(੫) ਹਕੀਕਤ ਰਾਹ ਮੁਕਾਮ ਰਾਜੇ ਸ਼ਿਵਨਾਭ ਕੀ । (ਗ) ਰਾਗ ਮਾਲਾ। (ਘ) ਸਿਆਹੀ ਕੀ ਬਿਧੀ (ਛੋਟੀ) ਅਤੇ (੩) ਚਲਿਤੁ ਜੋਤੀ ਜੋਤ ਸਮਾਵਨ ਕੇ ਪਹਿਲੇ ਨੌਂ ਗੁਰੂ ਸਾਹਿਬਾਨ ਦੇ । | ਪ੍ਰਤਖ ਹੈ ਕਿ ਇਹ ੨੬ ਵਰਕੇ ਗੁਰੂ ਤੇਗ ਬਹਾਦਰ ਦੇ ਚਲਾਣੇ ਦੇ ਪਿਛੋਂ ਗੁਰੂ ਗੋਬਿੰਦ ਸਿੰਘ ਜੀ ਦੇ ਵੇਲੇ ਪਾਏ ਗਏ। ਬਾਬਾ ਗੁਰਦਿੱਤਾ ਜੀ ਦੇ ਚਲਾਣੇ ਦੀ ਥਿੱਤ-ਮੰਮਤ ਨਹੀਂ ਦਿਤੇ, ਅਤੇ ਗੁਰੂ ਹਰ ਗੋਬਿੰਦ ਸਾਹਿਬ ਦੀ ਠੀਕ ਤਾਰੀਖ਼ ਸੰਮਤ ੧੭੦੧ ਚੇਤ ਸੁਦੀ ਪ’ ਅਤੇ ਗੁਰੂ ਤੇਗ਼ ਬਹਾਦਰ ਜੀ ਦੀ ਮਘਰ ਦੀ ੫ ਸੰਮਤ ੧੭੩੨’ ਦਿਤੀਆਂ ਹਨ। ਜੋ ਬਾਣੀ ਗੁਰੂ ਤੇਗ ਬਹਾਦਰ ਸਾਹਿਬ ਦੀ ਸਾਰੀ ਇਕੋ ਜਗ੍ਹਾ ਦਿੱਤੀ ਹੈ, ਉਸਦੀ ਅੰਦਰਲੀ ਤਰਤੀਬ ਇਉਂ ਹੈ :-੧. ਰਾਗ ਗਉੜੀ, ੨. ਰਾਗ ਆਸਾ, ੩. ਰਾਗ ਦੇਵ ਗੰਧਾਰ; ੪. ਰਾਗ ਸੋਵਨ, ਰਾਗ ਗਉੜੀ ੫. ਰਾਗ ਬਿਹਾਗੜਾ, ੬. ਰਾਗ ਧਨਾਸਰੀ, ੭. ਰਾਗ ਜੈਤਸਰੀ, ੮. ਰਾਗ ਟੋਡੀ, ੯. ਰਾਗ ਤਿਲੰਗ, ੧੦, ਰਾਗ ਬਿਲਾਵਲ, ੧੧. ਰਾਗ ਰਾਮਕਲੀ, ੧੨. ਰਾਗ ਮਾਰੂ, ੧੩. ਜੈਜਾਵੰਤੀ ਅਤੇ ੧੪. ਸਲੋਕ ਮਹਲਾ ੯ ॥ ਆਪ ਦੇਖ ਸਕਦੇ ਹੋ ਕਿ ਰਾਗ ਗਉੜੀ ਦੋ ਵਾਰੀ ਆਗਿਆ ਹੈ, ਅਤੇ ਰਾਗ ਬਿਹਾਗੜਾ ਤਰੀਕੇ ਅਨਕੁਲ ਰਾਗ ਸੋਰਠ ਤੋਂ ਪਹਿਲੇ ਲਿਖਣ ਦੀ ਬਜਾਇ, ਪਿਛੋਂ ਦਿੱਤਾ ਹੈ । ਸੋ ਉਪਰਲੀ ਤਰਤੀਬ ਵਿਚ | ਰਾਗ ਦੇਵ ਗੰਧਾਰੀ ਅਤੇ ਰਾਗ ਧਨਾਸਰੀ ਦੇ ਵਿਚਾਲੇ ਕੁਝ ਗੜ ਬੜੇ ਹੋਈ ਹੈ । ਜਿਨ੍ਹਾਂ ਵਰਕਿਆਂ ਤੋਂ ਇਹ ਨਵਾਂ ਲਿਖਾਰੀ ਨਕਲ ਕਰ ਰਿਹਾ ਸੀ ਉਲਟ ਪੁਲਟ ਹੋ ਗਏ ਜਾਪਦੇ ਹਨ । ਰਾਗ ਗਉੜੀ ਦੇ ਦੂਜੀ ਵਾਰ ਆਉਣ ਕਰਕੇ ਅਵੱਲੋਂ ਮੇਰੇ ਦਿਲ ਵਿਚ ਭਰਮ ਉਠਿਆਂ, ਅਤੇ ਮੈਂ ਦੂਜੀ ਵਾਤ ਆਏ ਰਾਗ ਗਉੜੀ ਹੇਠਾਂ ਲਿਖੇ ਨਾਵੇਂ ਮਹਲੇ ਦੇ ਕੁਝ ਬਬਦਾਂ ਦੀਆਂ ਪਹਿਲੀਆਂ ਦੋ ਦੋ ਤੁਕਾਂ ਪੜ੍ਹੀਆਂ ਜੋ ਮੈਨੂੰ ਨਵੀਆਂ -੧੪੫ Digitized by Panjab Digital Library / www.panjabdigilib.org