________________
ਥਾਂ ਲਈ ਰੱਖ ਲਿਆ ਸੀ। ਉਹ ਸੰਮਤ ਸਾਫ਼ ਸਾਫ਼ ਇਸ ਤਰ੍ਹਾਂ ਪੂਰ ਦਿਤਾ ਹੈ: ਅਸੂ ਵਦੀ ੧ ਸੰਮਤ ੧੬੫੯ ਖੋਥੀ ਲਿਖਿ ਪਹੁਚੇ | ਇਸ ਵਿਚ ਪ ਦਾ ਜੋ ਅੰਕ ਹੈ, ਉਹ ਸਾਫ਼ ਕਿਸੇ ਹੋਰ ਹਿੰਦਸੇ ਨੂੰ ਦਰੁਸਤ ਕਰਕੇ ਬਣਾਇਆ ਗਿਆ ਨਜ਼ਰ ਆ ਰਿਹਾ ਹੈ, ਅਤੇ ਪਹਿਲਾ ਹਿੰਦਸਾ ਤੰਗ ਪੇਟ ਵਾਲਾ ੪ ਸੀ, ਠੀਕ ਉਸੇ ਤਰਾਂ ਦੇ ੪ ਜਿਸਤਰ੍ਹਾਂ ਦਾ ਬੇਹਤ ਵਾਲੀ ਬੀੜ ਦੇ ਸੰਮਤ ਵਿਚ ਹੈ। ਇਉਂ ਸਮਝੋ ਜਿਕਰ ਕੰਧਾਂ ਉਤੇ ਲੱਗਾ · ਹਿਰਨ ਦਾ ਸਿਰ ਦੂਰੋਂ ਦਿਸਦਾ ਹੈ । ਚੌਕੇ ਦੀ ਤੰਗ ਘੰਡੀ ਜਾਂ ਪੋਟ ਨੂੰ ਭਰਕੇ ਭਾਈ ਬਨੋ ਵਾਲੀ ਬੀੜ ਦਾ ਪਾਜਾ ਮੋਟੀ ਸੂਜੀ ਹੋਈ ਲੱਤ ਵਾਲਾ ਹੋ ਗਿਆ ਹੈ, ਜਿਰ ਕਿਸੇ ਆਦਮੀ ਦੀ ਲੰਤ ਨੂੰ ਹਾਥੀਪਾਉ ਦੀ ਬੀਮਾਰੀ elephantiasis ਹੋ ਜਾਂਦਾ ਹੈ । ਉਪਰਲੀਆਂ ਸ਼ਾਖਾਂ (ਹਿਰਨ ਦੇ ਸਿੰਗ) ਵਿਚੋਂ ਖਬੀ ਸ਼ਾਖ ਉਤੇ ਫਿਰ ਕਲਮ ਫੇਰੀ ਹੋਈ ਦਿਸ ਰਹੀ ਹੈ । ਏਸੇ ਤਰ੍ਹਾਂ ਪਹਿਲੇ ਅੰਕ ੮ ਉਪਰ ਚੁੰਬਾਲਾ ਵਧਾਕੇ ਹੁਣ ਵਾਲਾ ਅੰਕ ੯ ਉਸੇ ਆਦਮੀ ਦਾ ਬਣਾਇਆ ਹੋਇਆ ਹੈ।ਏਸ ਸੰਮਤ ਨੂੰ ਵੇਖ ਕੇ ਮੇਰਾ ਪੱਕਾ ਨਿਸਚਾ ਹੋ ਗਿਆ ਹੈ ਕਿ ਇਹ ਸੰਮਤ, ਜਿਸ ਤਰ੍ਹਾਂ ਪਹਲੋਂ ਲਿਖਿਆ ਸੀ ੧੬੪੮ ਸੀ, ਜਿਸ ਦੀ ਤਾਈਦ ਬੋਹਤ ਵਾਲੀ ਬੀੜ ਕਰ ਰਹੀ ਹੈ, ਜੋ ਮਾਂਗਟ ਵਾਲੀ ਬੀੜ ਤੋਂ ਪਹਿਲੇ ਸਾਲ ਅੰਦਰ “ਹੀ ਨਕਲ •੧੪੭ Digitized by Panjab Digital Library / www.panjabdigilib.org