ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/164

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਗੁਰਦਿਤਾ ਅਤੇ ਗੁਰੂ ਹਰਗੋਬਿੰਦ ਜੀ ਦੇ ਚਲਾਣੇ ਦੀਆਂ ਦੋ ਥਿਤਾਂ ਸੀ : ਹਰਿ ਕ੍ਰਿਸ਼ਨ ਜੀ ਦੀ ਹਥੀਂ (ਯਾ ਸ਼ਾਇਦ ਗੁਰੂ ਹਰਿ ਰਾਇ ਜੀ ਦੇ ਬੋਲਕੇ 17 ਲਿਖਾਣ ਪੁਰ) ਲਿਖੀਆਂ ਗਈਆਂ ਸਨ ਸੰਮਤ ੧੭੧੭-੧੮ ਵਿਚ । ਉਸ ਤੋਂ ਨਕਲ ਦਰ ਨਕਲ ਕਰਨ ਵਾਲੇ ਨੇ ਗੁਰੂ ਹਰ ਗੋਬਿੰਦ ਸਾਹਿਬ ਦੇ ਚਲਾਣੇ ਦੀ ਥਿਤ ਸੰਮਤ ਛੱਡਕੇ ਪਹਿਲੀ ਥਿਤ, ਜੋ ਅਸਲ ਵਿਚ ਬਾਬਾ ਗੁਰਦਿੱਤਾ ਜੀ ਦੇ ਚਲਾਣੇ ਦੀ ਸੀ, ਉਸਦੇ ਸਾਹਮਣੇ ਦੋਹੀਂ ਬਾਈ ਲਿਖੀਆਂ ਇਬਾਰਤਾਂ ਨੂੰ ਰਲਾਕੇ ਇਕੱਠਾ ਕਰ ਦਿੱਤਾ ਹੈ, ਜਿਵੇਂ ਉਹ : ਇੱਕੋ ਇਬਾਰਤ ਹੁੰਦੀ ਹੈ। ਗੁਰੂ ਤੇਗ ਬਹਾਦਰ ਦੇ ਚਲਾਣੇ ਦੀ ਥਿਤ ਇਉਂ ਦਿੱਤੀ ਹੈ:“ਸੰਮਤ ੧੭੩੨ ਮਿਤਿ ਮਘਰ ਸੁਦੀ ੫ ਵੀਰਵਾਰ ਦੋਇ ਪਹਿਰ ਇਕ ਘੜੀ ਦਿਨ ਚੜਿਆ ਸੀ ਸਤਿਗੁਰੂ ਤੇਗ ਬਹਾਦਰ ਜੀ ਦਿੱਲੀ ਵਿਚ ਸਾਂਗ ਹੋਆ ! ਗੁਰੂ ਕੀਤਾ ! ਨਤੀਜੇ, ਜਿਨ੍ਹਾਂ ਵਲ ਅਸੀਂ ਉਪਰ ਇਸ਼ਾਰਾ ਵੀ ਕਰ ਆਏ ਹਾਂ, ਇਹ ਨਿਕਲਦੇ ਹਨ: (੧) ਇਹ ਬੀੜ ਸਾਰੀ ਇਕ ਹੱਥ ਦੀ ਲਿਖੀ ਹੈ । ਲਿਖੇ ਜਾਣ ਦਾ ਸੰਮਤ ੧੮੮੬ ਮੁਤਾਬਕ ਸਨ ਈਸਵੀਂ ੧੮੨੯ (ਮਹਾਰਾਜਾ ਰਣਜੀਤ ਸਿੰਘ ਦਾ ਵੇਲਾ) ਦਿੱਤਾ ਹੈ, ਪਰ ਨਾ ਤਾਂ ਗੁਰੂ ਗੋਬਿੰਦ ਸਿੰਘ ਦੇ ਚਲਾਣੇ ਦਾ ਸੰਨ ਦਿਤਾ ਹੈ ਅਤੇ ਨਾ ਨਾਵੇਂ ਗੁਰੂ ਦੀ ਬਾਣ ਈ ਹੈ । ਏਸ ਕਰਕੇ ਇਹ ਅਜਿਹੀ ਬੀੜ ਤੋਂ ਨਕਲ ਕੀਤੀ ਗਈ ਹੈ ਜੋ ਗੁਰੂ ਦੇ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦੇ ਨੇੜੇ ਬਣੀ ਸੀ, ਕੁਝ ਵਰੇ ਪਹਿਲੋਂ ਜਾਂ : ਪਿਛੋਂ । ਗੁਰੂ ਤੇਗ ਬਹਾਦਰ ਦੇ ਚਲਾਣੇ ਦੀ ਥਿਤ ਏਸ “ਵਾਸੁ’ ਵਾਲੀ , ਬੀੜ ਦੇ ਲਿਖਾਰੀ ਨੇ ਕਿਤੋਂ ਹੋਰ ਥਾਂ ਨਕਲ ਕਰ ਲਈ, ਜਿਸ ਤਰ੍ਹਾਂ ਕਿ } ਉਸਦੇ ਸਾਹਮਣੇ ਦੀ ਇਬਾਰਤ ਤੋਂ ਦਿਸ ਰਿਹਾ ਹੈ, ਜੋ ਦੁਨੀਆਂ ਬੀੜਾਂ ਵਿਚ ਦਿੱਤੀ ਇਬਾਰਤ ਤੋਂ ਬਹੁਤ ਵਖਰੀ ਹੈ । ਉਹ ਬੀੜ, ਜਿਸ ਤੋਂ ਵਾਸੂ ਵਾਲੀ ਬੀੜ ਨਕਲ ਕੀਤੀ ਗਈ, - ੧੫੮ - ॥ Digitized by Panjab Digital Library / www.panjabdigilib.org