ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/168

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

(ਛ) ਰਾਗ ਮਾਲਾ । (ਜ) ਚਲਿੜ ਜੋਤੀ ਜੋਤ ਸਮਾਵਣ ਕਾ । ਨਾਵੇਂ ਰਾਰੁ ਕੀ ਬਿਤ ਤਕ । ਬਾਬਾ ਗੁਰਦਿਤਾ ਦੀ ਥਿਤ ਨਹੀਂ ਦਿੱਤੀ। (3) ਸਿਆਹੀ ਕੀ ਬਿਧੀ (ਛੋਟੀ) । ਏਸ ਬੀੜ ਦੇ ਉਤਾਰਾ ਕਰਨ ਦੀ ਤਾਰੀਖ ਏਥੇ ਫੇਰ ਦਿੱਤੀ ਹੈ; ਪਹਿਲੇ ਏਥੇ ਹੀ ਲਿਖੀ ਗਈ ਹੋਵੇਗੀ, ਪਿੱਛੋਂ ਜਦ ਤਤਕਰਾ ਲਿਖਿਆ, ਓਥੇ ਇਹ ਤਾਰੀਖ ਦੁਹਰਾ ਦਿੱਤੀ। (੮) ਤਤਕਰਿਆਂ ਤੋਂ ਪਹਿਲੇ, ਇਕ ਵਾਧੂ ਪਤੇ ਪਰ ਇਹ ਟਿੱਪਨੀਲਿਖੀ ਹੈ: “ਜਪੁ ਗੁਰੂ ਰਾਮਦਾਸ ਜੀ ਕੇਆ ਦਸਤ ਕਾ ਨਕੇਲ, ਨਕਲ ਕਾ ਨਕਲ, ਨਕਲ ਕਾ ਨਕਲ, ਗੰਬ ਜੀ ਤੇ ਲਿਖਿਆ " , ਜਿਸਦਾ ਮਤਲਬ ਹੈ ਕਿ ਇਹ ਬੀੜ ਪਹਿਲੀ ਆਦਿ ਬੀੜ ਤੋਂ ਛੇਵੀਂ ਥਾਂ ਨਕਲ ਜਾਂ ਛੇਵੀਂ ਪੀਹੜੀ ਵਿਚ ਹੈ। (੯) ਕੋਈ ਨੀਸ਼ਾਣ’ ਕਿਸੇ ਗੁਰੂ ਸਾਹਿਬ ਦਾ ਨਹੀਂ ਤੇ ਨਾ ਹੋ ਸਕਦਾ ਸੀ, ਕਿਉਂਕਿ ਇਹ ਬੀੜ ਗੁਰੁ ਗੋਬਿੰਦ ਸਿੰਘ ਦੇ ਚਲਾਣੇ ਤੋਂ ਗ਼ੈਬਪੰਦਰਹ • ਵਰੇ ਪਿਛੋਂ ਲਿਖੀ ਗਈ । ਨਤੀਜੇ (੧) ਜਿਸ ਬੀੜ ਤੋਂ ਇਹ ਨਕਲ ਕੀਤੀ ਗਈ, ਓਹ ਪ੍ਰਤਖ ਅਜਿਹੀ ਸੀ ਕਿ ਜਿਸ ਵਿਚ ਸੁਰਦਾਸ ਦੇ ਵਾਧੂ ਸ਼ਬਦ ਦੀ ਪਹਿਲੀ ਤੁਕ ਹੀ ਤੁਕ ਸੀ। ਓਹ ਬੀੜ ਕਰਤਾਰ ਪੁਰ ਵਾਲੀ ਬੀੜ ਸੀ, ਕਿਉਂ ਜੋ ਏਸ ਵਿਚ ਇਹ ਸਾਰਾ ਸ਼ਬਦ ਲਿਖ ਕੇ ਉਸ ਪਰ ਫੇਰ ਹੜਤਾਲ ਫੇਰੀ ਹੋਈ ਹੈ। ਹੋਰ ਕੋਈ ਇਹਨਾਂ ਤੋਂ ਪੁਰਾਣੀ ਬੀੜ ਅਜਿਹੀ ਮਾਲੂਮ ਨਹੀਂ, ਜਿਸ ਵਿਚ ਇਹ ਕੀਤਾ ਹੋਵੇ । ਜੇ ਆਦਿ-ਬੀੜ ਤੋਂ ਇਹ ਅਖਰ ਵਾਲੀ ਬੀੜ ਛੇਵੇਂ ਥਾਂ ਹੈ, ਤਦ ਕਰਤਾਰ ਪੁਰ ਵਾਲੀ ਬੀੜ ਪੰਜਵੇਂ ਥਾਂ ਸੀ । ਮਤਲਬ ਭਾਈ ਬਨੋ ਵਾਲੀ ਬੀੜ ਅਤੇ ਕਰਤਾਰਪੁਰ ਵਾਲੀ ਬੀੜ ਦੇ ਵਿਚਾਲੇ ਦੋ ਪੀਹੜੀਆਂ ਸਨ; ਕਰਤਾਰ ਪੁਰ ਵਾਲੀ ਬੀੜ ਭਾਈ ਬਨੋਂ ਦੀ ਬੀੜ ਦੇ - ੧੬੨ Digitized by Panjab Digital Library / www.panjabdigilib.org