ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/169

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

. ਉਤਾਰੇ ਦੇ ਉਤਾਰੇ ਦਾ ਉਤਾਰਾ ਹੈ ਅਤੇ ਇਹ ੧੭੭੯-੮o ਸੰਮਤ ਵਿਚ ਮੌਜੂਦ ਸੀ। ਦੁਸਰੀ ਬੀੜ ਪੰਚਾਇਤੀ ਧਰਮਸਾਲਾ ਦੀ ਡਾਢੀ ਸੁੰਦਰ, ਇਕ ਹੱਥ ਦੀ ਲਿਖੀ ਹੋਈ ਹੈ । ਹਾਸ਼ੀਆ ਮਾਮੂਲੀ ਲਾਲ ਕਾਲੀਆਂ ਲੀਕਾਂ ਪਾਕੇ ਬਣਾਇਆ ਹੋਇਆ ਹੈ, ਪਰ ਬੜਾ ਸੁੰਦਰ ਲਗਦਾ ਹੈ। ਭਾਵੇਂ ਏਸ ਪਰ ਏਸਦੇ ਲਿਖੇ ਜਾਣ ਦਾ ਸੰਮਤ ਨਹੀਂ ਦਿਤਾ, ਅਤੇ ਨਾ ਕਿਸੇ ਲਿਖਾਰੀ ਦਾ ਨਾਂ ਹੈ, ਪਰ ਇਹ ਗੁਰੁ ਗੋਬਿੰਦ ਸਿੰਘ ਦੇ ਚਲਾਣੇ ਤੋਂ ਥੋੜੀ ਦੇਰ ਹੀ ਪਿਛੋਂ ਲਿਖੀ ਗਈ ਮਾਲੂਮ ਦੇਂਦੀ ਹੈ, ਜਿਸਦਾ ਪਤਾ ਓਹਨਾਂ ਦੇ ਚਲਾਣੇ ਦੇ ਗਲਤ ਸੰਮਤ ਦੇਣ ਤੋਂ ਲੱਗਦਾ ਹੈ। ਮੁਢ ਵਿਚ ਹੀ ਇਹ ਦਸਾਂ ਗੁਰੂਆਂ ਦੀਆਂ ਚਲਾਣੇ ਦੀਆਂ ਥਿਤਾਂ ਦਿਤੀਆਂ ਹਨ । ਇਕ ਅਜੀਬ ਗਲਤੀ ਕੀਤੀ ਹੈ, ਕਿ ਬਾਬਾ ਗੁਰਦਿੱਤਾ ਦੇ ਚਲਾਣੇ ਦੀ ਤਾਰੀਖ਼ ਗੁਰੂ ਅਰਜਨ ਦੇਵ ਦੇ ਨਾਮ ਨਾਲ ਜੋੜ ਦਿੱਤੀ ਹੈ: ਸੰਮਤ ੧੬੯੫ ਚੇਤ ਸੁਦੀ ੯ ਬੁਧਵਾਰ , ਸ੍ਰੀ ਸਤਿਗੁਰੂ ਅਰਜਨ ਜੀ ਸਮਾਣੇ । ਦਸਵੇਂ ਗੁਰੂ ਦੇ ਚਲਾਣੇ ਦਾ ਸੰਮਤ ਦਿੱਤਾ ਹੈ:ਸੰਮਤ ੧੭੬੬ ਕਤਕ ਸੁਦੀ ਪੰਚਮੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਮਾਣੇ ਸੋਮਵਾਰ ਕੇ ਦਿਨ ਪਹਿਰ ਰਾਤ ਰਹਿੰਦੀ ਨੰਦੇੜ ਵਿਚ ਗੋਦਾਵਰੀ ਤੀਰਥ ਬਾਨਗੰਗਾ ਉਪਰ ਸਾਂਗ ਹੋਆ ਦਖਨ ਦੇਸ। ਏਸ ਵਿਚ ਥਿਤ ਠੀਕ ਹੈ, ਪਰ ਸੰਮਤ · ੧੭੬੫ ਦੀ ਥਾਂ (ਜੋ ਮਾਮੂਲੀ ਤੌਰ ਪੂਰ ਦਿੱਤਾ ਜਾਂਦਾ ਹੈ) ੧੭੬੬ ਦਿੱਤਾ ਹੈ । ਪਰ ਨਾਲ ਹੀ ਭਰੋਸੇ ਵਾਲੀ ਗਲ ਇਹ ਜਾਪਦੀ ਹੈ ਕਿ ਸੰਮਤ ੧੭੬੬ ਦੀ ਕਾਰਤਿਕ ਸ਼ੁਦੀ 4 ਨੂੰ -੧੬੩ Digitized by Panjab Digital Library / www.panjabdigilib.org