ਕੀ ਖ਼ਿਦਮਤ ਮੇਂ ਆ ਕਹ ਤਮਾਮ ਮਾਜਰਾ ਅਰਜ਼ ਕੀਯਾ, ਤੋ ਹਜ਼ਰਤ ਖ਼ੁਸ਼ੀ ਸੇ ਫੂਲ ਕੀ ਤਰ੍ਹਾਂ ਖਿਲ ਗਏ। ਔਰ ਫ਼ਰਮਾਯਾ ਕਿ ਬਸ ਯਿਹ ਸ਼ਹਾਦਤ ਜੋ ਸਭ ਕੇ ਆਖਿਰ ਮੇਂ ਹਮੇਂ ਮਿਲੀ ਹੈ, ਉਸ ਨੇ ਬਾਬਾ ਨਾਨਕ ਸਾਹਿਬ ਕੇ ਮੁਸਲਮਾਨ ਹੋਨੇ ਪਰ ਮੁਹਰ ਲਗਾ ਦੀ। ਚੁਨਾਂਚਿ ਬੜੀ ਆਬੇ ਤਾਬ ਸੇ ਇਸ ਤਹਕੀਕਾਤ ਕੋ ਆਪਨੀ ਕਿਤਾਬ ‘ਚਸ਼ਮ-ਏ-ਮਾਅਰਫ਼ਤ' . ਮੇਂ ਦਰਜ ਫ਼ਰਮਾਯਾ। ਅਬ ਕੋਈ ਮਾਨੇ ਯਾ ਨਾ ਨੇ ਯਿਹ ਉ। ਕਾ ਅਖ਼ਤਿਆਰ ਹੈ। ਮਗਰ ਇਸ ਮੇਂ ਕੁਛ ਸ਼ਕ ਨਹੀਂ ਕਿ ਹਜ਼ਰਤੇ ਅਕਦਸ ਨੇ ਸਿਖੋਂ ਪਰ ਹੁਜੱਤ ਜ਼ਰੂਰ ਤਮਾਮ ਕਰਦੀ।'
ਉਪਰਲਾ ਲੰਮਾਂ ਲੇਖ ਮੈਂ ‘ਚਸ਼ਮਹ-ਏ-ਮੁਅਰਫ਼ਤ’ ਵਿਚੋਂ ਨਕਲ ਨਹੀਂ ਕੀਤਾ, ਸਗੋਂ ਕਿਤਾਬ ‘ਮੁਜਦੱਦੇ ਆਜ਼ਮ (The great Reformer) ਹਿੱਸਾ ਅੱਵਲ ਵਿਚੋਂ ਲਿਆ ਹੈ, ਜਿਸ ਤਰ੍ਹਾਂ ਕਿ ਉਪਰ ਕਿਹਾ ਹੈ। ਇਹ ਕਿਤਾਬ ਅਹਮਦੀਆਂ ਦੀ ਲਾਹੌਰੀ ਜਮਾਤ ਨੇ, ਜੋ ਮਿਰਜ਼ਾ ਸਾਹਿਬ ਨੂੰ ਨਬੀ ਜਾਂ ਪੈਗ਼ੰਬਰ: ਨਹੀਂ, ਸਗੋਂ ਚੌਧਵੀਂ ਸਦੀ ਦਾ 'ਮੁਜਦੱਦ` ਜਾਂ ਸੁਧਾਰਕ ਮਨਦੇ ਹਨ, ਦਸੰਬਰ ਸੰਨ ੧੯੩੯ ਵਿਚ (ਮੁਤਾਬਿਕ ਮਹੀਨਾ ਜ਼ੀਕਾਦ ਸੰਨ ੧੩੫੮ ਹਿਜਰੀ) ਛਪਵਾਈ ਸੀ। . ਏਸ ਦੇ ਕਰਤਾ, ਡਾਕਟਰ ਬੁਸ਼ਾਰਤ ਅਹਿਮਦ ਹਨ ਅਤੇ ਇਸ ਵਿਚ ਮਿਰਜ਼ਾ ਸਾਹਿਬ ਦੀ ਜੂਨ ਸੰਨ ੧੯੦੦ ਤਕ ਦੀ ਜ਼ਿੰਦਗੀ ਦੇ ਹਾਲਾਤ ਦਿਤੇ ਹਨ। ਮੌਲਵੀ ਮੁਹੰਮਦ ਅਲੀ ਸਾਹਿਬ ਐਮ. ਏ. ਐਲਐਲ. ਬੀ. ਲਾਹੌਰੀ ਜਮਾਤ ਦੇ 'ਅਮੀਰੇ ਮਿਲੱਤ' ਜਾਂ ਸਰਕਰਦਾ ਹਨ। ਛੱਤੀ ਵਰ੍ਹੇ ਹੋਏ ਇਹ ਵਫ਼ਦ ਵਿਚ ਗੁਰੂ ਹਰਸਹਾਇ ਗਏ ਸਨ। ਮਾਡਲ ਟਾਊਨ ਤੋਂ ਨੇੜੇ ਹੀ 'ਮੁਸਲਮ ਟਾਊਨ' ਵਿਚ ਰਹਿੰਦੇ ਹਨ। ਸੋ ਮੈਂ ਇਹਨਾਂ ਨੂੰ ਜਾ ਕੇ ਮਿਲਿਆ, ਅਤੇ ਉਹਨਾਂ ਤੋਂ ਇਸ ਤਹਿਕੀਕਾਤ ਦਾ ਸਾਰਾ ਕਿੱਸਾ ਜ਼ਬਾਨੀ ਸੁਣਿਆ। ਮੌਲਵੀ ਸਾਹਿਬ ਨੇ ਉਪਰ ਦਿਤੇ ਸਾਰੇ ਬਿਆਨ ਦੀ ਪੂਰੀ ਤਸਦੀਕ ਕੀਤੀ ਅਤੇ ਕਿਹਾ ਕਿ ਵਫ਼ਦ ਜਾਂ ਡੇਪੂਟੇਸ਼ਨ ਨੂੰ ਗੁਰੂ ਸਾਹਿਬ ਪੁਰ ਕੋਈ ਬੜਾ ਦਬਾਓ* ਪਾਣ ਦੀ ਜ਼ਰੂਰਤ* ਉਪਰ ਕੁਝ ਇਬਾਰਤ ਮੈਂ ਮੋਟ ਅਖਰਾਂ ਵਿਚ ਦਿਤੀ ਹੈ, ਉਹ ਏਥੇ ਫੇਰ ਪੜ੍ਹ ਲੈ। ਉਹ ਦਬਾਉ ਕਾਫ਼ੀ ਸੀ, ਬੜੇ ਆਕੜ ਖਾਂ ਨੂੰ ਵੀ ਸਿਧਾ ਕਰਨ ਵਾਸਤੇ। ਇਹ ਵਾਧੂ ਗਲਾਂ ਮੌਲਵੀ ਸਾਹਬ ਨੇ ਮੇਰੇ ਸਵਾਲਾਂ ਦੇ ਜਵਾਬ ਵਿਚ ਕਹੀਆਂ ਸਨ।
- ੧੭ -