ਸਮੱਗਰੀ 'ਤੇ ਜਾਓ

ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/170

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਨੂੰ ਵਾਰ, ਸੋਮਵਾਰ ਹੀ ਸੀ, ਭਾਵੇਂ ਅੰਗਜ਼ੀ ਹਿਸਾਬ ਮੂਜਬ ਮੰਗਲ ਚੜ੍ਹ ਪਿਆ ਸੀ, ਅੱਧੀ ਰਾਤ ਤੋਂ। ਤਾਂਤੇ ਅਜਬ ਨਹੀਂ ਜੋ ਠੀਕ ਸੰਮਤ ੧੭੬੬ ਹੀ ਹੋਵੇ । ਏਸ ਹਿਸਾਬ ਅੰਗਰੇਜ਼ੀ ਤਾਰੀਖ਼ ੨੭ ਸਤੰਬਰ ਸੰਨ ੧੭o੯ ਸੀ । ਏਸ ਗ੍ਰੰਥ ਵਿਚ ‘ਮੰਦਾਵਣੀ ਦੇ ਸਿਰਨਾਵੇਂ ਹੇਠਾਂ ਖ਼ਾਲੀ ਪਹਿਲਾ ਸਲੋਕ ‘ਬਾਲ ਵਿਚ ਤਿੰਨ ਵਸਤੁ’ ਵਾਲਾ ਹੀ ਦਿੱਤਾ ਹੈ। ਇਹ ‘ਸ਼ਕ ਵਾਰਾਂ ਤੇ ਵਧੀਕ ਦੇ ਪਿਛੇ ਆਉਂਦੀ ਹੈ । 'ਮੁੰਦਾਵਣੀ' ਦਾ ਦੂਜਾ ਸ਼ਲੋਕ ਪਹਿਲੇ ਹੀ ਪੰਜਵੇਂ ਗੁਰੂ ਦੇ ਸ਼ਲੋਕਾਂ ਨਾਲ ਰਲਾਕੇ ‘ਮੁੰਦਾਵਣੀ’ ਦੇ ਉਪਰ ਆ ਚੁਕਾ ਹੈ । ਇਹ “ਮੁੰਦਾਵਣੀ’ ਵਾਸਤੇ ਠੀਕ ਜਗਾ ਹੈ, [ਸੰਮਤ ੧੭੬੫ ਦੀ ਕੱਤਕ ਸੁਦੀ ਪੰਚਮੀ ਨੂੰ ਵੀਰਵਾਰ ਸੀ, ਅਤੇ ਵਿਟਾ ਤਾਰੀਖ਼ ੮ ਕੱਤਕ । ਉਪਰ ਸੰਮਤ ੧੭੬੬ ਲਈ ਵਾਰ ਤਾਂ ਦਿੱਤਾ ਹੈ, ਪਰ ਵਿਸ਼ਟਾ ਤਾਰੀਖ਼ ਨਹੀਂ ਦਿੱਤੀ, ਜਿਸ ਦੇ ਪੜਤਾਲਨ ਨਾਲ ਹੋਰ ਤਸਦੀਕ ਜਾਂ ਤਰਦੀਦ ਹੋ ਸਕਦੀ । ਜਿਥੇ ਸੰਮਤ ੧੭੬੫, ਕੱਤਕ ਦੀ ਪ ਦਿੱਤਾ ਹੁੰਦਾ ਹੈ, ਓਥੇ ਨਾਲ ਵਾਰ ਨਹੀਂ ਦਿੱਤਾ ਹੁੰਦਾ, ਜਿਸਤੇ ਪੜਤਾਲ ਹੋ ਸਕੇ । ਪਰ ਏਸ ਅਖਨੂਰ ਦੇ ਲਿਖਾਰੀ ਦਾ ਆਪਣੇ ਤੇ ਸੰਮਤ ਨਾਲ ਠੀਕ ਵਾਰ ਦਸ ਦੇਣਾ ਹੈਰਾਨੀ ਵਾਲੀ ਗੱਲ ਹੈ । ਜ਼ਾਹਿਰ ਹੈ ਕਿ ਉਹ ਗੁਰੂ ਗੋਬਿੰਦ ਸਿੰਘ ਜੀ ਦੇ ਚਲਾਣੇ ਦੇ ਬਹੁਤ ਹੀ ਨਜ਼ਦੀਕ ਹੋਇਆ, ਜਿਸਤੇ ਜੰੜੀ ਤੋਂ ਵੇਖ ਕੇ ਜਾਂ ਜੋਤਸ਼ੀ ਤੋਂ ਪਛਕੇ ਠੀਕ ਥਿਤ ਵਾਰ ਦੇ ਸਕੇ । ਇਹ ਭੀ ਚੇਤੇ ਰੱਖਣ ਵਾਲੀ ਗਲ ਹੈ ਕਿ ਅਖਨੂਰ ਇਲਾਕਾ ਰਿਆਸੀ ਵਿਚ ਹੈ, ਜਿਥੋਂ ਦਾ ਬਾਬਾ ਬੰਦਾ ਖੀ । ਬਾਬਾ ਬੰਦਾ ਦੇ 'ਬੀਰ' ਭੀ ਏਸੇ ਇਲਾਕੇ ਦੇ ਹੋਨਗੇ ! ਲਿਖਾਰੀ ਨੂੰ ਸੰਮਤ ਕਿਸੇ ‘ਬੀ’ ਨੇ ਹੀ ਦਸਿਆ ਹੋਵੇਗਾ, ਭਾਵੇਂ ਉਹ ਬਾਬਾ ਬੰਦਾ ਦੇ ਨਾਲ, ਗੁਰੂ ਗੋਬਿੰਦ ਸਿੰਘ ਜੀ ਦੇ ਚਲਾਣੇ ਤੋਂ ਪਹਿਲੇ ਹੀ ਨੰਦੇੜ ਤੋਂ ਰਵਾਨਾ ਹੋ ਚੁਕੇ ਸਨ ।} Digitized by Panjab Digital Library | www.panjabdigilib.org A A