ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/172

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

| ਸਭ ਤੋਂ ਛੋਕੜ ਜਾਕੇ ਫਾਲਤ ਬਾਣੀਆਂ, ਜਿਨ੍ਹਾਂ ਵਿਚੋਂ “ਰਾਗਮਾਲਾ' ਭੀ ਹੈ, ਹੋਣੀਆਂ ਚਾਹੀਦੀਆਂ ਹਨ। ਦਸਮ ਗ੍ਰੰਥ ਦੀ ਬੀੜ ਵਿਚ, ਜਿਥੋਂ ਤਕ ਮੈਨੂੰ ਯਾਦ ਪੈਂਦਾ ਹੈ, “ੜਿਆ-ਚਰਿਤੁ’ ਨਹੀਂ ਸੀ। ਪਰ ਮੇਰੇ ਨੋਟਾਂ ਵਿਚ ਇਸ ਗੱਲ ਦਾ ਕੋਈ ਵੇਰਵਾ ਨਹੀਂ ਕਢਿਆ ਹੋਇਆ। ਸ਼ਾਇਦ ਲਿਖਣਾ ਭੁੱਲ ਗਿਆ ਹਾਂ। ਅਖਨੂਰ ਦੀ ਤੀਸਰੀ ਬੀੜ ਇਹ ਬੀੜ ਧਰਮਸਾਲਾ ਗਣੇਸਦਾਸ ਨਾਨਕ ਚੰਦ ਠਕੁਰਾਲ ਵਿਚ ਹੈ । ਸੰਮਤ ਨਕਲ ਕਰਨ ਦਾ ਕੋਈ ਨਹੀਂ ਦਿੱਤਾ, ਪਰ ਬਹੁਤ ਕਰਕੇ ਅਖਨੂਰ ਦੀ ਦੂਜੀ ਬੀੜ ਤੋਂ ਹੀ ਨਕਲ ਕੀਤੀ ਗਈ ਹੈ । ਅੰਤ ਪੁਰ ‘ਭੋਗ ਦੀ ਬਾਣੀ’ ਅਤੇ ‘ਛਾਲਤੁ ਬਾਣੀ ਦੀ ਤਰਤੀਬ ਸਗਵੀਂ ਉਹੋ ਹੈ, ਜੋ ਉਪਰ ਦਿਤੀ ਹੈ । ਤਤਕਰੇ ਦਾ ਮੁਢ ਏਹਨਾਂ ਲਫ਼ਜ਼ਾਂ ਨਾਲ ਕੀਤਾ ਹੈ-ਤਤਕਰਾ ਸੂਚੀ ਪਤੂ ਗਰੰਥ ਜੀ ਕਾ’ ਹੋਰਾਂ ਥਾਵਾਂ ਤੇ ਲਫ਼ਜ਼ ਗ੍ਰੰਥ ਦੀ ਥਾਂ ਪੋਥੀ ਹੁੰਦਾ ਹੈ। ਸੋ ਪੁਰਾਣੇ ਲੋਕ ਗਰੰਥ’ ਅਤੇ ‘ਬੀ’ ਦੋਵੇਂ ਲਫ਼ਜ਼ ਗੁੰਬ ਸਾਹਿਬ ਵਾਸਤੇ ਵਰਤਦੇ ਸਨ; “ਗੁਰੂ ਗ੍ਰੰਥ` ਨਾਮ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਚੋਖਾ ਚਿਰ ਪਿੱਛੋਂ ਸਿੱਖ ਮਿਸਲਾਂ ਦੇ ਖੜਾ ਹੋਣ ਸਮੇਂ ਵਰਤੀਨ ਲਗਾ : ਹੈ, ਅਤੇ ਲਫ਼ਜ਼ “ਗੁਰੁ ਬਾਬਾ’ ਹੋਰ ਵੀ ਪਿਛੋਂ । ਤਤਕਰੇ ਵਿਚ ਪ੍ਰਤੀਕ ‘ਜਪੁ ਨੀਸ਼ਾਣ’ ਦਿਤੀ ਹੈ, ਪਰ ਇਹ ਐਵੇਂ ਪੁਰਾਣੇ ਤਤਕਰੇ ਤੋਂ ਨਕਲ ਕਰਦੇ ਸਮੇਂ ਲਿਖ ਦਿਤਾ ਹੈ, ਲਿਖਾਰੀ : ਇਹ ਨਹੀਂ ਸੀ ਜਾਣਦਾ ਕਿ “ਨੀਸ਼ਾਣ ਤੋਂ ਕੀਹ ਮਤਲਬ ਹੈ । ਏਸ. ਬੀੜ ਦੇ ਅੰਦਰ ਕਿਸੇ ਗੁਰੂ ਦਾ ‘ਨੀਬਾਣ' ਨਹੀਂ । ਹਾਂ ਪਹਿਲੇ ਸਫ਼ੇ ਜੇਬਾਇਸ਼ੀ ਤੇ ਜ਼ਰਫਸ਼ਾਂ’ ਹਨ । ਦੋ ਸਫਿਆਂ ਪੁਰ ਆਮੋਹ . ਸਾਮਣੇ ਦੋ ਚੱਕਰ ਪ੍ਰਕਾਰ ਨਾਲ ਖਿਚ ਕੇ ਓਹਨਾਂ ਦੇ ਦੁਆਲੇ !

ਵਾ ਹਾਂ

  • 5 # # # ਨੂੰ

ਸਾ · · ੧੬੬ Digitized by Panjab Digital Library / www.panjabdigilib.org