ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/173

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

-- ਦੁਆਲੇ ਖੂਬ ਵੇਲ ਬੂਟੇ ਪਾਏ ਹਨ, ਜਿਨ੍ਹਾਂ ਵਿਚ ਮੋਰਪੰਖ ਦਾ , ਚਮਕੀਲਾ ਨੀਲਾ ਰੰਗ ਬਹੁਤਾ ਵਰਤਿਆ ਹੈ। ਜਪੁ ਦੀਆਂ ਪਹਿਲੀਆਂ ਚਾਰ ਪਉੜੀਆਂ ਇਹਨਾਂ ਦੋ ਸਫਿਆਂ ਪੁਰ ਚਕਰਾਂ ਦੇ ਅੰਦਰ ਲਿਖੀਆਂ ਹਨ, ਅਤੇ ਪਾਲਾਂ ਦੇ ਵਿਚਾਲੇ ਭੀ ‘ਰੰਗਾਮੇ' ਕੀਤੀ ਹੈ। ਮੇਰਾ ਜੀਉ ਕੀਤਾ ਸੀ ਕਿ ਫੋਟੋ ਲੈ ਲਵਾਂ, ਪਰ ਸਾਮਾਨ ਪਾਸ ਨਹੀਂ ਸੀ, ਤੇ ਨਾ ਮਿਲ ਸਕਿਆ । ਅਖਨੂਰ ਤੋਂ ਥੋੜੀ ਦੂਰ ਇਕ ਪਿੰਡ ‘ਚੱਕ ਰਾਨਾ’ ਨਾਮ ਦਾ ਹੈਂ ਉਥੇ ਇਕ ਪ੍ਰਾਚੀਨ ਬੀੜ ਸੰਮਤ ੧੬੬੩ ਦੀ ਲਿਖੀ ਮੌਜੂਦ ਹੈ । ਏਸ ਵਿਚ ਇਕ ਨਿਸ਼ਾਣ' ਹੈ, ਜੋ ਪੰਜਵੀਂ ਪਾਤਸ਼ਾਹੀ ਦਾ ਕਿਹਾ ਜਾਂਦਾ ਹੈ । ਪਿਛੋਂ ਕੁਝ ਵਧਾ ਘਟਾ ਭੀ ਹੋਏ ਹਨ, ਲਿਖਤਾਂ ਇਕ ਤੋਂ ਵਧੀਕ ਹਥਾਂ ਦੀਆਂ ਹਨ। ਜੋ ਏਸ ਨੂੰ ਸਾਡੇ ਮਤਲਬ ਲਈ ਗ਼ੈਰ ਮੁਅਤਬਰ ਬਨਾਂਦੀਆਂ ਹਨ । ...... .. A . 4 % . %*

  • *

੯-ਸੰਮਤ ੧੭੧੬ ਦੀ ਬੀੜ | ਡੇਹਰਾਦੂਨ

| ਇਹ ਬੀੜ, ਜੋ ਡੇਹਰਾ ਬਾਬਾ ਰਾਮਰਾਏ, ਡੇਹਰਾਦੂਨ, ਵਿਚ ਮੌਜੂਦ ਹੈ, ਬੜੇ ਮਹਤੁ ਵਾਲੀ ਹੈ, ਅਤੇ ਮੈਂ ਏਸ ਨੂੰ ਬੂੜੇ ਸੰਧੂ ਵਾਲੀ ਅਤੇ ਮਾਂਗਟ ਦੀ ਬੀੜ ਦੇ ਬਰਾਬਰ ਹੀ ਨਹੀਂ ਸਮਝਦਾ ਹਾਂ । ਇਹਨਾਂ ਬੀੜਾਂ ਤੋਂ ਸਾਨੂੰ ਪਤਾ ਲਗ ਜਾਂਦਾ ਹੈ ਕਿ ਆਦਿਬੀੜ ਵਿਚ ਕੀਹ ਸੀ ਤੇ ਕੀਹ ਨਹੀਂ । ਇਹ ਬੀੜ ਗੁਰੂ ਹਰਿ ਰਾਇ ਸਾਹਿਬ ਨੇ ਬਾਬਾ ਰਾਮ ਰਾਇ ਦੇ ਨਾਲ ਦਿੱਲੀ ਭੇਜਣ ਲਈ ਤਿਆਰ . ਕਰਵਾਈ । ਭਾਵੇਂ ਇਹ ਉਤਾਰਾ ਕੀਤਾ ਤਾਂ ਕਿਸੇ ਹੋਰ ਬੀੜ ਤੋਂ ਗਿਆ, ? ਪਰ ਏਸ ਦਾ ਮੁਕਾਬਲਾ ਪੰਚਮ ਪਾਤਸ਼ਾਹੀ ਦੀ ਆਦਿ ਬੀੜ ਨਾਲ

  • *

Digitized by Panjab Digital Library / www.panjabdigilib.org