ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/177

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਹਨ। ਬੀੜ ਵਿਚ ਗੁਰੂ ਹਰਿ ਰਾਇ ਸਾਹਿਬ ਦਾ ਨੀਸ਼ਾਣ ਹੈ, ਜੋ ਸਾਹਮਣੇ ਦਿਤਾ ਜਾਂਦਾ ਹੈ। ਆਪ ਦੇਖ ਸਕਦੇ ਹੋ ਕਿ ਏਸ ਸ਼ਕਲ ਵਿਚ ਗੁਰਮੁਖੀ ਅਖਰ ਸਰਾਫੀ ਅਖਰਾਂ ਵਰਗੇ ਹੀ ਸਨ, ਨਾ ਉਪਰ ਮਾੜਾ ਸਭ ਥਾਂ ਦਿੱਤੀ ਹੈ ਅਤੇ ਨਾ, ਸਿਵਾਇ ਇਕ ਸਿਹਾਰੀ ਦੇ, ਕੋਈ ਲਗਾਂ ਹੀ ਵਰਤੀਆਂ ਹਨ, ਪਰ ਲਗਾਂ ਤੇ ਮਾੜਾ ਜ਼ਰੂਰ ਮਾਲੂਮ ਹੈਸਨ। (੩) ਰਾਗ ਮਾਰੂ ਦੇ ਅੰਤ ਪੁਰ ਥੋੜੀ ਜਿਹੀ ਥਾਂ ਰਹਿੰਦੀ ਸੀ, ਲਿਖਾਰੀ ਨੇ ਏਸ ਥੋੜੀ ਥਾਂ ਵਿਚ ਘੁਸੇੜ ਕੇ ਬਰੀਕ ਅਖਰਾਂ ਵਿਚ ਮੀਰਾਬਾਈ ਦਾ ਸ਼ਬਦ ਕਿਤੋਂ ਹੋਰ ਬੀੜ ਤੋਂ ਲੈ ਕੇ ਲਿਖਿਆ ਹੈ, ਜਾਂ ਕਿਸੇ ਤੋਂ ਜ਼ਬਾਨੀ ਸੁਣਕੇ, ਕਿਉਂ ਜੋ ਇਕ ਦੋ ਲਫ਼ਜ਼ਾਂ ਦਾ ਫ਼ਰਕ ਹੈ । ਏਸ ਸ਼ਬਦ ਦੇ ਹੇਠਾਂ ਮੁਟੇਰੇ ਅੱਖਰਾਂਵਿਚ ਲਿਖਿਆ ਹੈ: ਮੀਰਾਂ ਬਾਈ ਕਾ ਸ਼ਬਦ ਪੰਜਵੇਂ ਮਹਲੈ ਕੇ ਗਿਰੰਥ ਨਾਹੀ। (ਅ) ਏਸੇ ਤਰਾਂ ਇਕ ਹੋਰ ਸ਼ਬਦ ਹਾਸ਼ੀਏ ਪਰ ਲਿਖਿਆ ਹੈ, ਅਤੇ ਨਿਸ਼ਾਨ ਪਾਕੇ ਦਸਿਆ ਹੈ ਕਿ ਇਹ ਮੀਰਾਂ ਬਾਈ ਦੇ ਸ਼ਬਦ ਤੋਂ ਪਹਿਲੇ ਲਿਖਿਆ ਜਾਣਾ ਚਾਹੀਦਾ ਸੀ । ਸ਼ਬਦ fਇਹ ਹੈ_ sਰੁ ਰਵਿਦਾਸ ਜੀ । ਸੁਖ ਸਾਗਰ ਸੁਰਿਤਰ ਚਿੰਤਾਮਣੀ...... ਕਹਿ ਰਵਿਦਾਸ ਉਦਾਸ ਦਾਸ ਮਤਿ ਜਨਮ ਮਰਨ ਭੈ ਭਾਗਿ ॥੩॥੨॥੧੭॥ | ਏਸ ਸ਼ਬਦ ਦੇ ਹੇਠਾਂ ਫੇਰ ਲਿਖਿਆ ਹੈ:ਇਹ ਸ਼ਬਦ ਪੰਜਵੇਂ ਮਹਲੇ ਕੇ ਗਿਰੰਥ ਉਪਰਹੁ ਲਿਖਿਆ। () “ਸ਼ਲੋਕ ਵਾਰਾਂ ਤੋਂ ਵਧੀਕ , ਪਹਿਲੇ, ਤੀਜੇ

  • ਦੇਖੋ ਸਫ਼ਾ ੧੭੦ ਪੁਰ ॥

- ੧੬੯ - Digitized by Panjab Digital Library / www.panjabdigilib.org