ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/178

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਅਤੇ ਚੌਥੇ ਮਹਲੇ ਦੇ ਲਿਖ ਕੇ ਫੇਰ ਹੇਠਾਂ ਲਿਖਿਆ ਹੈ:ਇਤਨੇ ਸ਼ਲੋਕ ਪੰਜਵੇਂ ਮਹਲੇ ਕੇ ਗਿਰੰਥ ਉਪਰ ਲਿਖੇ। ਉਪਰ ਜੋ ਤਿੰਨ ਟਿਪਨੀਆਂ ਜਾਂ Cotoplions ਦਿਤੀਆਂ ਹਨ, ਓਹਨਾਂ ਤੋਂ ਸਾਫ਼ ਸਿਧ ਹੈ ਕਿ ਇਹ ਸੰਮਤ ੧੭੧੬ ਦੀ ਬੀੜ ਕਿਸੇ ਹੋਰ ਪੁਰਾਣੀ ਬੀੜ ਤੋਂ ਉਤਾਰਾ ਕੀਤੀ ਗਈ, ਪਰ ਉਹ ਪੁਰਾਣੀ ਬੀੜ ਭਾਈ ਬਨੋ ਵਾਲੀ ਬੀੜ ਦੀ ਸਿਧੀ ਜਾਂ ਹੋਰਨਾਂ ਬੀੜਾਂ ਦੀ ਰਾਹੀਂ ਨਕਲ ਨਹੀਂ ਸੀ, ਕਿਉਂ ਜੋ ਉਸ ਵਿਚ ਮੀਰਾਂ ਦਾ ਸ਼ਬਦ ਨਹੀਂ ਸੀ, ਅਤੇ ਓਹ ਪਿਛੋਂ ਹੋਰ ਥਾਉਂ ਲੈਕੇ ਤੰਗ ਥਾਂ ਵਿਚ ਲਿਖਿਆ ਗਿਆ। ਪਰ ਫੇਰ ਜਦ ਪਿਛੋਂ ਪੰਜਵੇਂ ਮਹਲੇ ਦੇ ਗ੍ਰੰਥ ਸਾਹਿਬ ਨਾਲ ਟਾਕਰਾ . ਕੀਤਾ, ਤਦ ਏਸ ਸ਼ਬਦ ਨੂੰ ਓਥੇ ਨਾ ਵੇਖ ਕੇ ਏਸਨੂੰ ਛਡ ਦੇਨ ਵਾਸਤੇ ਕਿਹਾ। ਅਤੇ ਉਸਤੋਂ ਪਹਿਲੇ ਜੋ ਰਵਿਦਾਸ ਦਾ ਸ਼ਬਦ ਛੁਟ ਗਿਆ ਸੀ, ਉਸਨੂੰ “ਪੰਜਵੇਂ ਮਹਲੇ ਦੇ ਗੁੰਬ ਉਪਰਹੁ’ ਲਿਖਿਆ । ਏਸੇ ਤਰ੍ਹਾਂ ਤਿਨਾਂ ਪਾਤਸ਼ਾਹੀਆਂ ਦੇ ਸ਼ਲੋਕ ਵਾਰਾਂ ਤੇ ਵਧੀਕ) ਵੀ “ਆਦਿ-ਬੀੜ’ ਉਪਰਹੁ ਹੀ ਨਕਲ ਕੀਤੇ । ਗੋਇਆ ਹਾਲੀ ਏਸ ੧੭੧੬ ਵਾਲੀ ਬੀੜ ਦੀ ਲਿਖਾਈ ਪੂਰੀ ਨਹੀਂ ਸੀ ਹੋਈ ਜਿਸ ਵੇਲੇ ਇਹ ਧਾਈਆਂ ਕੀਤੀਆਂ ਗਈਆਂ । | ਸੰਮਤ ੧੭੧੬ ਵਾਲੀ ਬੀੜ ਕੀਰਤਪੁਰ ਲਿਖੀ ਗਈ, ਜਿਸਤੋਂ ਪ੍ਰਤਖ ਹੈ ਕਿ ਏਸ ਸੰਮਤ ਤੋਂ ਪਿਛੋਂ ਤਕ ਆਦਿ-ਬੀੜ’ ਕੀਰਤਪੁਰ ਵਿਚ ਮੌਜੂਦ ਸੀ। ਹੋਰ ਬੀੜ ਜਾਂ ਬੀੜਾਂ ਭੀ ਸਨ, ਜਿਨ੍ਹਾਂ ਤੋਂ ਆਮ ਤੌਰ ਪੁਰ · ਉਤਾਰੇ ਕੀਤੇ ਜਾਂਦੇ ਸਨ। ਇਹੋ ‘ਆਦਿ-ਬੀੜ’ ਦੋ ਕੁ ਵਰੇ ਪਿਛੋਂ ਗੁਰੂ ਤੇ ਗਦੀ ਦੇ ਨਾਲ ਰਾਰੁ ਹਰਿ ਕ੍ਰਿਸ਼ਨ ਜੀ ਨੂੰ ਪਹੁੰਚੀ, ਅਤੇ ਸੰਮਤ ੧੭੨੦ ਦੇ ਅੰਤ ਵਿਚ ਉਹਨਾਂ ਦੇ ਨਾਲ ਦਿੱਲੀ ਗਈ, ਜਦ ਓਹ ਬਾਬਾ ਰਾਮਰਾਇ ਦੇ ਕੀੜੇ ਮੁਕਦਮੇ ਦੀ ਪੇਸ਼ੀ ਲਈ ਦਿੱਲੀ ਦੇ ਗਏ ਸਨ। ਜਦ ਗੁਰੂ ਹਰਿ ਕ੍ਰਿਸ਼ਨ ਜੀ ਵਿਸਾਖੀ ਸੰਮਤ ੧੭੨੧ ਦੇ ਮੌਕਿਆ ਪੁਰ ਦਿੱਲੀ ਵਿਚ ਹੀ ਚਲਾਣਾ ਕਰ ਗਏ, ਤਦ ਓਹਨਾਂ ਦੀ ਮਾਤਾ ਅਤੇ

- ੧੭੦ - Digitized by Panjab Digital Library / www.panjabdigilib.org