ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/179

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਨਾਲ ਦੇ ਮਸੰਦ ਤੇ ਸੇਵਕ ਓਹਨਾਂ ਦੀ ਆਗਿਆ ਮੂਜਬ ਗ੍ਰੰਥ ਸਾਹਿਬ ਨੂੰ ਬਕਾਲੇ ਲੈ ਆਏ ਅਤੇ ਗੁਰੂ ਤੇਗ਼ ਬਹਾਦਰ ਦੇ ਹਵਾਲੇ ਕਰ ਦਿੱਤਾ। ਅਗਲਾ ਹਾਲ ਅਸੀਂ ਉਪਰ ਦੇ ਆਏ ਹਾਂ। (੪) ਬੀੜ ਦੇ ਅੰਤ ਪੁਰ ‘ਚਲਿਤੁ ਜੋਤੀ ਜੋਤ ਸਮਾਵਣ ਕਾ’ ਤਿੰਨ ਵਾਰੀ ਕਰਕੇ ਦਿੱਤੇ ਹਨ । ਪਹਿਲੀ ਫ਼ਹਿਰਿਸਤ ਵਿਚ ਖ਼ਾਲੀ ਪਹਿਲੇ ੭ ਗੁਰੂਆਂ ਦੇ ਚਲਾਣੇ ਦੀਆਂ ਥਿਤਾਂ ਹਨ, ਛੇ ਇਕ ਹੱਥ ਦੀਆਂ ਲਿਖੀਆਂ ਤੇ ਸਤਵੀਂ ਕਿਸੇ ਹੋਰ ਦੀ । ਬਾਬਾ ਗੁਰਦਿੱਤਾ ਦੀ ਬਿਤ ਨਹੀਂ ਦਿਤੀ, ਅਤੇ ਛੇਵੀਂ ਪਾਤਸ਼ਾਹੀ ਦੀ ਥਿਤ ਬਹੁਤ ਸੰਖੇਪ - ਲਫ਼ਜ਼ਾਂ ਵਿਚ ਇਉਂ ਦਿੱਤੀ ਹੈ: (ਸੰਮਤ ੧੭੦੧ ਚੇਤ ਸੁਦੀ 1 ਛਨਿਛਰ ਵਾਰ ਨਉ ਘੜੀਆਂ 3. ਰਾਤ ਬੀਤੀ ਸ੍ਰੀ ਗੁਰੂ ਹਰ ਗੋਬਿੰਦ ਜੀ ਸਮਾਣੇ ਚੇਤ ਕੀ ਸੰਕਰਾਂਤ।” ਇਹਨਾਂ ਦੋ ਗਲਾਂ ਤੋਂ ਦਿਸਦਾ ਹੈ ਕਿ ਇਹ ਤਾਰੀਖਾਂ ਆਦਿ , ਬੀੜ’ ਉਤੋਂ ਨਕਲ ਨਹੀਂ ਕੀਤੀਆਂ ਗਈਆਂ, ਜਿਸ ਵਿਚ ਸ੍ਰੀ ਹਰਿ ਸ਼ਨ ਜੀ ਦੀ ਹਥੀਂ ਇਹ ਦੋ ਤਾਰੀਖਾਂ ਲਿਖੀਆਂ ਸਨ। ਬਾਬਾ ਗੁਰਦਿੱਤਾ ਦਾ ਨਾਮ ਨਾ ਦੇ ਕੇ, ਥਿਤ ਦਿਤੀ ਸੀ ਖ਼ਾਲੀ ‘ਸ਼ੀ ਬਾਬਾ ਜੀ ਕਹਿਕੇ; ਪਰ ਪੜਦਾਦੇ ਦੀ ਥਿਤ ਦੇਂਦਿਆਂ ਪੰਜ ਛੇ ਸਤਰਾਂ ਭਆਂ ਸਨ, : ਜਿਨਾਂ ਵਿਚ ਓਹਨਾਂ ਦੀ ਹਦੋਂ ਵਧ ਤਾਰੀਫ ਕੀਤੀ ਸੀ, ਜਿਸਨੂੰ ਨੂੰ ਪੜਕੇ ਬਜਾਇ ਸ਼ਰਧਾ ਓ ਪਜਨ ਜਾਂ ਵਧਨ ਦੇ ਬਹੁਤਿਆਂ ਦੇ ਮਨ ਉਪਾਮ ਹੋ ਜਾਣਗੇ। ਗੁਰੂ ਹਰਿ ਰਾਇ ਸਾਹਿਬ ਦੀ ਥਿਤ ਉਸ ਵਿਚ ਹੋ ਨਹੀਂ ਸੀ ਸਕਦੀ, ਕਿਉਂ ਜੋ ਬੜ ਓਹਨਾਂ ਦੇ ਜੀਉਂਦੇ ਜੀਅ ਤਿਆਰ ਹੋਈ ਅਤੇ ਪਿਛੋਂ ਸਦਾ ਬਾਬਾ ਰਾਮਰਾਇ ਦੇ ਕਬਜ਼ੇ ਵਿਚ ਰਹੀ । ਸੋ ਕਿਸੇ ਹੋਰ ਸ਼ਖ਼ਸ ਦੀ ਹਥੀਂ ਇਹ ਥਿਤ ਪਿਛੋਂ ਏਸਤਰਾਂ ਪੁਰ ਲਿਖੀ ਗਈ:“ਸੰਮਤ ੧੭੧੮ ਕੱਤਕ ਵੱਦੀ ੯ ਨੂੰ ਸ੍ਰੀ ਹਰਿਰਾਇ ਜੀ ਸਮਾਣੇ।” ਦੂਜੀ ਫ਼ਹਿਰਿਸਤ ਵਖਰੇ ਵਰਕੇ ਪੁਰ ਕਿਸੇ ਨੇ ਸੰਮਤ ੧੭੪੪ | Digitized by Panjab Bigital Library | www.panjabdigilib.org :)