ਸਮੱਗਰੀ 'ਤੇ ਜਾਓ

ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/18

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਹੀਂ ਪਈ, ਜਿਸ ਤਰ੍ਹਾਂ ਕਿ ਆਮ ਖ਼ਿਆਲ ਹੈ। ਅਤੇ ਇਹ ਕਿ ਉਹਨਾਂ ਨੇ ਆਪਣੀ ਅਖੀਂ ਇਹ “ਪੋਥੀ` ਦੇਖੀ, ਉਹ ਕੁਰਾਨ ਦੀ ਹਮਾਯਿਲ ਸ਼੍ਰੀਫ' ਸੀ, ਕੋਈ ਸੱਤ ਇੰਚ ਲੰਬੀ ਅਤੇ ਸਾਢੇ ਪੰਜ ਇੰਚ ਚੌੜੀ। ਲਿਖਾਈ ਬੜੀ ਸੁੰਦਰ ਅਤੇ ਨਫ਼ੀਸ ਚਮਕੀਲੀ ਸਿਆਹੀ ਨਾਲ ਕੀਤੀ ਸੀ। ਹਰਫਾਂ ਪੁਰ ਅਹਿਰਾਬ ਨਹੀਂ ਸਨ ਦਿਤੇ। ਮੌਲਵੀ ਸਾਹਿਬ ਨੂੰ ਜ਼ਰਾ ਭੀ ਸ਼ਕ ਨਹੀਂ ਕਿ “ਪੋਥੀ ਸਾਹਿਬ’ ਪੂਰਾ ਪੂਰਾ ਕੁਰਾਨ॥ ਸੀ, ਅਤੇ ਉਹ ਹੋਰ ਕੁਝ ਨਹੀਂ ਸੀ, ਅਤੇ ਨਾ ਉਸ ਵਿਚ ਕੁਰਾਨ ਤੋਂ ਬਾਹਰੋਂ ਕੁਝ ਹੋਰ ਸੀ। ਵਫ਼ਦ ਦੇ ਸਾਰੇ ਮੈਂਬਰ ਪੜੇ ਲਿਖੇ ਸਨ, ਕੁਰਾਨ ਜਿਨ੍ਹਾਂ ਦੇ ਜ਼ਬਾਨ ਦੀ ਨੋਕ ਤੇ ਸੀ। “ਪੋਥੀ ਸਾਹਿਬ’ ਨੂੰ ਵੇਖ ਕੇ ਉਸ ਨੂੰ ਕੁਰਾਨ ਕਹਿਣ ਵਿਚ ਉਹਨਾਂ ਨੂੰ ਕਈ ਮੁਗਾਲਤਾ ਨਹੀਂ ਲੱਗਾ |

ਆਮ ਸਿੱਖਾਂ ਨੂੰ ਇਹ ਭੀ ਮਾਲੂਮ ਨਹੀਂ ਹੋਣਾ, ਕਿ ਇਹ ‘ਗੁਰੂ ਹਰ ਸਹਾਇ’ ਵਾਲੇ ਸੋਢੀ ਹੈਨ ਕੌਣ। ਪੁਰਾ ਹਾਲ ਤਾਂ ਅਸੀਂ ਆਪਣੀ ਕਿਤਾਬ “ਸਿਖਾਂ ਦੀ ਤਵਾਰੀਖ਼ ਵਿਚ ਦਿਆਂਗੇ, ਏਸ ਕਿਤਾਬ ਦੇ ਲਈ ਇਤਨਾ ਕਹਿਣਾ ਹੀ ਕਾਫ਼ੀ ਹੋਵੇਗਾ, ਕਿ ਗੁਰੂ ਰਾਮਦਾਸ ਜੀ ਦੇ ਤਿੰਨ ਪੁਤ੍ਰ ਸਨ -ਮਹਾਦੇਵ, ਪ੍ਰਿਥੀ ਚੰਦ ਤੇ ਅਰਜਨ ਮਲ। ਅਰਜਨ ਮਲ ਭਾਵੇਂ ਉਮਰ ਵਿਚ ਸਭ ਤੋਂ ਛੋਟੇ ਸਨ, ਪਰ ਗੁਣਾਂ ਵਿਚ ਬਹੁਤ ਵਡੇ ਸਨ। ਚੂੰਕਿ ਗੁਰੂ-ਗਦੀ ਸੋਢੀਆਂ ਦੇ ਏਸੇ ਘਰ ਵਿਚ ਰਹਿਣੀ ਸੀ, ਗੁਰੂ ਰਾਮਦਾਸ ਨੇ ਸਭ ਤੋਂ ਛੋਟੇ ਪੁਤ੍ਰ ਨੂੰ ਆਪਣੇ ਪਿਛੋਂ ਗੁਰੂ ਗੱਦੀ ਦੇਣ ਲਈ ਚੁਣ ਰਖਿਆ ਸੀ, ਅਤੇ ਇਹ ਗਲ ਵਡੇ ਭਰਾਵਾਂ ਨੂੰ ਮਾਲੂਮ ਸੀ। ਮਹਾਂਦਿਉ ਤਾਂ ਬਿਲਕੁਲ ਭੋਲੇ ਹੀ ਸਨ, ਪਰ ਪ੍ਰਿਥੀ ਚੰਦ ਇਕ ਹੁਸ਼ਿਆਰ, ਈਰਖਾ ਕਰਨ ਵਾਲਾ, ਲਾਲਚੀ, ਅਤੇ ਆਪਣੇ ਮਤਲਬ ਦੇ ਹਾਸਲ ਕਰਨ ਲਈ ਚੰਗੇ ਮੰਦੇ ਦੀ ਗਿਣਤੀ ਨਾ ਗਿਣਨ ਵਾਲਾ ਬੰਦਾ* ਇਹੋ ਜਿਹੇ ਇਬਾਰਤ ਨੂੰ ਜੇ ਪੁਠਾ ਕਰ ਕੇ, ਖਬਿਓਂ ਸਜੇ ਵਲ ਵਰਕੇ ਉਥੱਲ ਕੇ ਵਿਖਾਇਆ ਜਾਵੇ, ਤਾਂ ਖ਼ਾਲੀ ਗੁਰਮੁਖੀ ਸ਼ਾਸਤ੍ਰੀ ਪੜ੍ਹਿਆਂ ਨੇ ਕੀ ਜਾਣਨਾਂ ਹੋਇਆ!

- ੧੮ -