ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/180

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਤੋਂ ਪਿਛੋਂ ਲਿਖੀ। ਇਸ ਵਿਚ ਬਾਬਾ ਰਾਮਰਾਇ ਜੀ ਦੇ ਚਲਾਣੇ ਦੀ ਥਿਤ ਵਧਾਈ ਹੈ, ਇਸਤਰ੍ਹਾਂ ਪੁਰ:“ਸੰਮਤ ੧੭੪੪ ਭਾਦਉ ਸੁਦੀ ੮ ਆਇਤ ਵਾਰ ਪੰਜ ਘੜੀਆਂ ਦਿਨ ਚੜੇ ਛੇਵੀਂ ਦੇ ਅਲਿ ਸ੍ਰੀ ਸਤਿਗੁਰੂ ਰਾਮਰਾਇ ਜੀ ਸਮਾਣੈ॥ ਗੜਵਲਿ ਦੇਸ ਖਰਵਧੀ ਗੰਗਾ ਜਮਨਾ ਦੇ ਮਧਿਆਨ* (੫) ਇਹ ਦੂਜੀ ਫ਼ਹਿਰਿਸਤ ਸਾਰੀ ਇਕ ਹਥ ਦੀ ਲਿਖੀ ਹੈ, ਅਤੇ ਕਿਸੇ ਦੁਸਰੀ ਬੀੜ ਵਿਚੋਂ ਕਢਕੇ ਦੇਸ਼ ਵਿਚ ਜਿਲਦ ਅੰਦਰ ਲੈ ਆਂਦੀ ਹੈ । ਅਠਵੀਂ, ਨਾਵੀਂ ਅਤੇ ਦਸਵੀਂ ਪਾਤਸ਼ਾਹੀ ਨੂੰ ਤਾਂ ਓਹ ਲੋਕ ਦੁਜੇ ਦਾ ਹੱਕ ਖੋਹਣ ਵਾਲੇ ਜਾਂ ਗਾਸਿਬ ਜਾਣਦੇ ਸਨ ਅਤੇ ਗਰ ਨਹੀਂ ਸਨ ਮੰਨਦੇ, ਸੋ ਓਹਨਾਂ ਦੀਆਂ ਬਿਤਾਂ ਕਿਉਂ ਦੇਨ ਲਗੇ ਸਨ। ਪਰ ਇਹ ਦੂਜੀ ਫ਼ਹਿਰਿਸਤ ਉਪਲੀ ਦੀ ਨਕਲ ਨਹੀਂ, ਕਿਉਂਕਿ ਪਹਿਲੇ ਗੁਰੂਆਂ ਦੀਆਂ ਬਿਤਾਂ ਦੇਣ ਵਿਚ ਬਹੁਤ ਲਫ਼ਜੀ ਫ਼ਰਕ ਹੈ, ਅਤੇ ਕੁਝ ਵੇਰਵਾ ਦਿਤਾ ਹੈ, ਜੋ ਉਪੂਲੀ ਪਹਿਲੀ ਫ਼ਹਿਰਿਸਤ ਵਿਚ ਨਹੀਂ । ਪਹਿਲੇ ਮਹਲੇ ਦੀ ਥਿਤ ਦੋਂਦਿਆਂ ਲਿਖਿਆ ਹੈ ਕਿ , ਚਲਾਣਾ (ਪਖੋ ਕੀ ਰੰਧਾਵਾ ਰਾਵੀ ਕੇ ਕਿਨਾਰੇ ਹੋਇਆ। ਦੂਜੇ ਗੁਰੂ ਦੇ ਸਮਾਣ ਦੀ ਥਾਂ ‘ਖਰ’ ਅਤੇ ਤੀਜੇ ਤੇ ਚੌਥੇ ਦੀ ਗੋਇੰਦਵਾਲ’ ਦਸੀ ਹੈ। ਪੰਜਵੇਂ ਗੁਰੂ ਦੀ ਥਿਤ ਦੇਦੇ ਲਿਖਿਆ ਹੈ: “ਜੇਠ ਸੁਦੀ ੧੪ ਸ਼ੁਕਰਵਾਰ ਲਾਹੌਰ । ਲਿਖਾਰੀ ਨੇ ਗਲਤੀ ਨਾਲ ੪ ਦੀ ਥਾਂ ੧੪ ਲਿਖ ਦਿਤਾ ਹੈ। ਏਸ ਥਿਤ ਤੋਂ ਅਗੇ ਲਿਖਿਆ ਹੈ : | ' ਮਾਲੂਮ ਹੁੰਦਾ ਹੈ ਕਿ ਏਹਨਾਂ ਲਫ਼ਜ਼ਾਂ ‘ਗੰਗਾ ਜਮਨਾ ਕੇ ਮਧਿਆਨ’ ਤੋਂ ਹੀ ਕਿਸੇ ਨੂੰ ਪਛਇਹ ਕਹਾਣੀ ਘੜ ਲਈ ਕਿ ਬਾਬਾ ਰਾਮਰਾਇ ਨੂੰ ਸਾਧੂਆਂ ਨੇ ਸਮਾਧੀ ਦੀ ਹਾਲਤ ਵਿਚ ਜਿਉਂਦਾ ਹੀ ਸਾੜ ਦਿੱਤਾ। ਕਿਸੇ ਕਿਸੇ ਥਾਂ ਚੇਥ ਗੁਰੂ ਦਾ ਚਲਾਣਾ ਅੰਮ੍ਰਿਤਸਰ ਦਾ ਲਿਖਿਆ ਹੈ ਅਤੇ ਕਿਹਾ ਹੈ ਕਿ ਜਿਥੇ ਹਰਿਮੰਦਰ ਹੈ, ਓਥੇ ਓਹਨਾਂ ਦਾ ਜਲ ਪ੍ਰਵਾਹ ਕੀਤਾ ਗਿਆ, ਜਾਂ ਮਿੱਟੀ ਦੇ ਢੇਰ ਉਪਰ ਇਸ਼ਕਾਰ ਕੀਤਾ ਗਿਆ, ਪਰ ਇਹ ਗ਼ਲਤ ਹੈ, ਗੋਇੰਦਵਾਲ ਵਾਲੀ ਗਲ ਠੀਕ ਹੈ । Digitized by Panjab Digital Library / www.panjabdigilib.org