ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/182

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

. ਪਿਛੇ ਹੀ ਦਿੱਤੀ ਗਈ ਸੀ*। (੭) ਹੁਣ ਮੁਢ ਵਿਚ ਤਤਕਰਿਆਂ ਵਲ ਆਉ । “ਸੁਚੀ ਪੜ੍ਹ ਪੋਥੀ ਦਾ ਤਤਕਰਾ ਲਿਖਿਆ ਰਾਗਾਂ ਕਾ ਤਥਾ ਸ਼ਬਦਾਂ ਕਾ’ ਦੇਕੇ ਅਗੇ । ਲਿਖਿਆ ਹੈ:-(ਜਪੁ ਸ੍ਰੀ ਸਤਿਗੁਰੂ ਰਾਮਦਾਸ ਜੀਉ ਕਿਆ ਦਸਖਤਾ ਕਾਂ ਨਕਲ । ਏਥੇ ਇਹ ਦਸਣ ਦੀ ਕੋਸ਼ਸ਼ ਨਹੀਂ ਕੀਤੀ ਕਿ ਏਥੇ ਕਿਨਵੀਂ ਥਾਵੇਂ ਨਕਲ ਸੀ; ਨਕਲ ਦਰ ਨਕਲ ਦਸਕੇ ਯਾਹਰਵੇਂ ਥਾਂ ਨਕਲ ਕੀਤੀ ਨਹੀਂ ਸੀ ਜਿਸ ਤਰਾਂ ਕਿ ਢਾਕੇ ਦੀ ੧੭੩੨ ਵਾਲੀ ਬੀੜ ਵਿਚ ਕਿਹਾ ਹੈ । ਏਸ ਬੀੜ ਦਾ ਲੰਬਾ ਜ਼ਿਕਰ ਅਗੇ ਆਉਂਦਾ ਹੈ । ਪਰ ਹੋਰ ਗੱਲਾਂ ਤੋਂ ਮਾਲੂਮ ਹੁੰਦਾ ਹੈ ਕਿ ਇਹ ੧੭੧੬ ਵਾਲੀ ਬੀੜ ਆਦਿ ਬੀੜ ਤੋਂ ਤੀਜੇ ਕੁ ਥਾਂ ਨਕਲ ਸੀ,ਅਤੇ ਏਸ ਦੇ ਅਤੇ ਬੁੜੇ ਸੰਧੂ ਵਾਲੀ ਬੀੜ ਦੇ ਵਿਚਾਲੇ ਇਕ ਜਾਂ ਹਦ ਦੋ ਹੀ ਹੋਰ ਬੀੜਾਂ ਜਾਂ ਨਕਲਾਂ ਸਨ। ਉਸ ਪੁਰਾਣੀ ਬੀੜ ਵਿਚ, ਜਿਸਤੋਂ ਇਹ ਉਤਾਰਾ ਕੀਤੀ ਗਈ, ਅੰਤ ਪੁਰ ਮੁੰਦਾਵਣੀ ਤੇ ਰਾਗਮਾਲਾ ਲਿਖੇ ਜਾ ਚੁਕੇ ਸਨ, ਸ਼ਾਇਦ ਅਸਲ ਲਿਖਾਰੀ ਨਾਲੋਂ ਭਿੰਨ ਕਿਸੇ ਦੁਸਰੇ ਦੀ ਹਥੀਂ। “ਆਦਿ ਬੀੜ” ਅਤੇ ਏਸ ਬੀੜ ਦੇ ਲਿਖੇ ਜਾਨ ਦੇ ਵਿਚਾਲੇ ਸਤਰ ਵਰੇ ਦੇ ਕੂਬ ਲੰਘ ਚੁਕੇ ਸਨ। ਏਸ ਦੀ ਅਸਲ ਪੁਰਾਣੀ ਬੀੜ ਵਿਚ “ਸੋ ਪੁਰਖ’ ਵਾਲੇ ਚਾਰ ਸ਼ਬਦ ਭੀ ਬਹੁਤ ਕਰਕੇ ਲਿਖੇ ਜਾ ਚੁਕੇ ਸਨ, ਕਿਉਂਕਿ ਇਸ ਬੀੜ ਵਿ ਓਹ ਹਨ । (੮) ਤਤਕਰੇ ੨੯ ਵਰਕਿਆਂ ਪੁਰ ਮਕੇ ਹਨ, ਇਹ ਬੜੀ ਇਹਤਿਆਤ ਨਾਲ ਲਿਖੇ ਹਨ, ਅਤੇ ਹੋਰਨਾਂ ਸਭਨਾਂ ਨਾਲੋਂ ਜੋ ਮੈਂ ਦੇਖੇ ।

  • ਅਸਲ ਲਿਖਾਰੀ ਨੇ ਤਾਂ · ਇਹ ਕੀਤਾ ਸੀ, ਪਰ ਪਿਛੋਂ ਕਿਸੇ ਹੋਰ ਸ਼ਖ਼ਸ ਨੇ ਵਿਚਾਲੇ ਕੋਰੀ ਥਾਂ ਵੇਖਕੇ ਉਸ ਪਰ ‘ਵਾਰ ਬਸੰਤ ਕੀ ਮਹਲਾ ੫”. ਫੇਰ. ਲਿਖ ਦਿਤੀ ਹੈ । ਕੋਰੀਆਂ ਥਾਵਾਂ ਨਾ ਨਿਰਾ ਰਾਗਾਂ ਦੇ ਅੰਤ ਪੁਰ, ਸਗੇ ਜਦੋਂ ਦੇ ਪਿਛੇ ਅਤੇ ਕਿਤੇ ਕਿਤੇ ਵਿਚਾਲੇ ਹੀ ਛਡੀਆਂ ਹੋਈਆਂ ਹਨ । “ਭਗਤਾਂ ਦੀ ਬਾਣੀ , ਵਿਚ ਇਹ ਕੋਰੀਆਂ ਥਾਵਾਂ ਬਹੁਤ ਹਨ ।

- ੧੭੪ - Digitized by Panjab Digital Library www.vranabdigilib.org