ਸਮੱਗਰੀ 'ਤੇ ਜਾਓ

ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/188

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

. . . . . . . 1 ਦੇ ਅੰਕ ਦਿੱਤੇ ਹਨ, ਅਤੇ ਗ੍ਰੰਥ ਸਾਹਿਬ ਨੂੰ ਪਤੇ ੬੬੯ ਪੁਰ ਮੁੱਕਾ ਦਿਖਾਇਆ ਹੈ, ਅਤੇ ਪਤੂੰ ੬੭੦ ਪੁਰ ਸਾਹਮਣੇ ਸਫੇ ਤੇ ਵਾਰ ਬਸੰਤ ਕੀ ਤੇ ਪਿਛਲੇ ਸਫੇ ਤੇ ‘ਚਲਿ ਜੋਤੀ ਜੋਤ ਸਮਾਵਨ ਕੇ’ ਤੇ ਦਸੇ ਹਨ। ਪਰ ਅੰਦਰ ਬੀੜ ਵਿਚ ਪੜ੍ਹੇ ੬੭੦ ਪੁਰ ਹਾਲੀ ‘ਸਵੈਯੇ ਭਟਾਂ ਕੇ ਮਹਲੇ ਦੂਜੇ ਕੇ ਹੀ ਚਲ ਰਹੇ ਹਨ । ਏਸ ਤਤਕਰੇ ਵਿਚ ਜਿਨੇ ਭੀ ਪੜ੍ਹਿਆਂ ਜਾਂ ਪੰਨਿਆਂ ਦੇ ਅੰਕ ਦਿਤੇ ਹਨ ਉਹ ਛੇਕੜਲੇ ਅੱਧੇ ਵਿਚ ਸਾਰੇ ਹੀ ਗ਼ਲਤ ਹਨ, ਅੰਦਰ ਬੀੜ ਨਾਲ ਨਹੀਂ ਮਿਲਦੇ। ਸ਼ਬਦਾਂ ਦੇ ਤਤਕਰੇ’ ਵਿਚ ਸ਼ਬਦਾਂ ਦੀ ਗਿਨਤੀ ਦੇ ਅੰਕ : ਸਿਲਸਿਲੇ ਵਾਰ ਖਬੇ ਹਬ ਦਿਤੇ ਹਨ, ਪਰ ਸ਼ਬਦ ਕਿਹੜੇ ਪਤੇ ਪੁਰ ਆਉਂਦਾ ਹੈ, ਇਹ ਅੰਕ ਨਹੀਂ ਦਿੱਤੇ । ਮਤਲਬ ਇਹ ਕਿ ਰਾਗਾਂ ਦੇ ਤਤਕਰੇ: ਵਿਚ ਜੋ ਪੰਨਿਆਂ ਦੇ ਅੰਕ ਰਾਗਾਂ ਦੇ ਨਾਮਾਂ ਦੇ ਸਾਹਮਣੇ ਦਿਤੇ . ਹਨ, ਉਹ ਇਸ ਬੀੜ ਦੇ ਨਕਲ ਕਰ ਹਟਨ ਦੇ ਪਿਛੋਂ ਅੰਦਰੋਂ ਵੇਖਕੇ ਨਹੀਂ ਦਿੱਤੇ ਗਏ, ਸਗੋਂ ਅਸਲ ਬੀੜ ਤੋਂ, ਜਿਸਤੋਂ ਇਹ ਬੀੜ ਨਕਲ ਨੂੰ ਕੀਤੀ ਗਈ, ਰਾਗਾਂ ਦੇ ਨਾਮ ਨਕਲ ਕਰਦਿਆਂ, ਜਿਉਂ ਕੇ ਤਿਉਂ ਲੈ ਲਏ ਹਨ, ਗ਼ਲਤੀ ਨਾਲ। ਲਿਖਾਰੀ ਨੇ ਬੀੜ ਦੀ ਨਕਲ ਦਾ ਮੁਢ ਨੂੰ ਤਤਕਰਿਆਂ ਤੋਂ ਕੀਤਾ ਸੀ, ਇਹ ਨਹੀਂ ਕਿ ਗ੍ਰੰਥ ਸਾਹਿਬ ਪਹਿਲੋਂ , | ਨਕਲ ਕੀਤਾ ਅਤੇ ਤਤਕਰੇ ਪਿਛੋਂ ਬਨਾਏ ਜੋ ਸਹੀ ਡੁੱਕਾ ਸੀ । ਬਾਣੀ ਦਾ ਉਤਾਰਾ ਕਰਦੇ ਸਮੇਂ ‘ਬਸੰਤ ਕੀ ਵਾਰ’ ਜੋ ਲਿਖਾਰੀ . ਦੇ ਸਾਹਮਣੇ ਰਖੀ ਅਸਲ ਬੀੜ ਦੇ ਅੰਤ ਪੁਰ, ਉਸਦੇ ਪਤੇ ੬੭੦ ਤੋਂ : ਸੀ, ਉਹ ਰਾਗ ਬਸੰਤ ਹੇਠਾਂ ਆਪਣੀ ਠੀਕ ਥਾਂ ਮਿਰ, ਭਗਤ ਬਾਣੀ ਨੂੰ ਤੋਂ ਪਹਿਲੇ ਦਰਜ ਕਰ ਲਈ, ਅਤੇ ਕੁਝ ਸ਼ਬਦ ਹੋਰ ਵੀ ਵਿਚ ਤਾਂ । ਦਿਤੇ । ਇਸ ਕਰਕੇ ਅਤੇ ਲਿਖਾਈ ਦੇ ਮੋਟੇ ਪਤਲੇ ਜਾਂ ਖੁਲੇ ਤੰਗ ਹੋਣ ਦੇ ਕਰਕੇ ਨਕਲ, ਅਸਲ ਦੇ ਮੁਤਾਬਿਕ ਨਾ ਰਹੀ, ਅਤੇ ਛੇਕੜ ਤਕ ਅਪੜ1 ਦਿਆਂ ਅਸਲ ਨਾਲੋਂ ਦਸ ਪਤੇ ਵਧ ਗਏ । ਉਤਾਰਾ ਕਰਨ ਦਾ ਸੰਮਤ ਮੁਢ ਵਿਚ ਹੀ ਤਤਕਰਿਆਂ ਦੇ ਸਿਰਾਂ ਤੇ - ੧੮ - Digitized by Panjab Digital Library / www.panjabdigilib.org