ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/19

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

- - ਸੀ। ਉਸ ਦੀ ਬੀਵੀ ਕਰਮ ਦੇਈ ਨਹਿਲੇ ਉਤੇ ਦਹਿਲਾ ਸੀ । ਜੋ ਕੁਝ ਦੁਖ ਏਸ ਭਿਰਾ ਨੇ ਗੁਰੂ ਅਰਜਨ ਦੇਵ ਨੂੰ ਦਿਤੇ, ਉਹਨਾਂ ਤੋਂ ਦੁਖ ਕੇ ਗੁਰੂ ਸਾਹਿਬ ਨੇ ਉਸ ਨੂੰ ਮੰਨਾ ਦਾ ਨਾਮ ਦਿੱਤਾ ਸੀ। ਮਨੇ ਬੀਕਾਨੇਰ ਅਤੇ ਬਾਂਗੜ ਦੀ ਇਕ ‘ਜਰਾਇਮਪੇਸ਼ਾ’ ਕੌਮ ਦਾ ਨਾਮ ਹੈ । ਭਾਈ ਗੁਰਦਾਸ ਵੀ ਏਸੇ ਨਾਮ ਨਾਲ ਪ੍ਰਿਥੀ ਚੰਦ ਅਤੇ ਉਸ ਦੇ ਸਿਖਾਂ ਨੂੰ ਯਾਦ ਕਰਦੇ ਹਨ। ਜੇਕਰ ਗੁਰੂ ਨਾਨਕ ਸਾਹਿਬ ਦੀ ਕੋਈ ਪੋਥੀ (ਜਾਂ ਹੋਰ ਯਾਦਗਾਰੀ ਚੀਜ਼ ਜਾਂ ਤਬੱਰੁਕ) ਗੁਰੂ ਰਾਮਦਾਸ ਤਕ ਅਪੜੀ ਹੁੰਦੀ, ਤਦ ਪ੍ਰਿਥੀ ਚੰਦ ਵਰਗਾ ਬੇਅਸੁਲਾ ਆਦਮੀ ਹਰ ਜਾਇਜ਼ ਤੇ ਨਾਜਾਇਜ਼ ਤੀਕਾ ਉਸ ਦੇ ਲੈਣ ਲਈ ਵਰਤਦਾ । ਇਸ ਵਿਚ ਕੋਈ ਸ਼ਕ ਹੀ ਨਹੀਂ । ਅਤੇ ਜੋ ਪੋਥੀ ਉਸ ਦੇ ਹੱਥ ਆ ਜਾਂਦੀ ਤਦ ਉਸ ਨੇ ਉਹ ਗੁਰੂ ਅਰਜਨ ਦੇਵ ਨੂੰ ਦੇਣੀ ਹੀ ਨਹੀਂ ਸੀ, ਭਾਵੇਂ ਲਖ ਤਰਲੇ ਕਰਦੇ । ਸੋ ਅਸੀਂ ਕਿਤੇ ਨਹੀਂ ਪੜ੍ਹਦੇ ਕਿ ਗੁਰੂ ਅਰਜਨ ਦੇਵ ਨੇ ਗੁਥ ਸਾਹਿਬ ਦੀ ਬੀੜ ਤਿਆਰ ਕਰਨ ਵੇਲੇ ਏਸ ਪੋਥੀ ਦੇ ਮੰਗਣ ਦਾ ਜਤਨ ਕੀਤਾ ਹੋਵੇ, ਜਾਂ ਉਹਨਾਂ ਨੂੰ ਏਸ ਦੀ ਹੋਂਦ ਦੀ ਖ਼ਬਰ ਵੀ ਹੋਵੇ । ਅਸਲ ਗਲ ਇਉਂ ਜਾਪਦੀ ਹੈ ਕਿ ‘ਗੁਰੂ ਨਾਨਕ ਦੀ ਪੋਥੀ’ ਵਾਲਾ ਢੋਂਗ ਗੁਰੂ ਅਰਜਨ ਦੇਵ ਦੇ ਵੇਲੇ ਤਕ ਰਚਿਆ ਹੀ ਨਹੀਂ ਸੀ ਗਿਆ, ਸਗੋਂ ਬਹੁਤ ਪਿਛੋਂ ॥ | ਗੁਰੂ ਹਰ ਸਹਾਇ ਪ੍ਰਿਥੀ ਚੰਦ ਦੀ ਔਲਾਦ ਵਿਚ ਗੁਰੁ ਜੀਵਨ ਮਲ ਦਾ ਪੜ, ਆਪਣੇ ਵਡ ਵਡੇਰੇ ਵਾਂਗ ਹੁਸ਼ਿਆਰ ਆਦਮੀ ਸੀ, ਅਤੇ ਏਸ ਨੇ ਆਪਣੀ ਗੱਦੀ ਨੂੰ ਖੂਬ ਰੌਣਕ ਦਿਤੀ। ਜਿਕੁਰ ਧੀਰਮਲ, ਜਿਸ ਨੂੰ ਗੁਰੂ ਹਰਗੋਬਿੰਦ ਜੀ ਨੇ 'ਦੂਜਾ fਪਿਆ’ ਦਾ ਨਾਮ ਦਿੱਤਾ ਸੀ, ਉਸ ਦੇ ਪੜਪੋਤੇ ਨਿਰੰਜਨ ਰਾਇ ਨੇ, ਕਿਸੇ ਪੁਰਾਣੀ ਲਿਖੀ ਗੁਥ ਸਾਹਿਬ ਦੀ ਬੀੜ • ਨੂੰ ਲੈਕੇ ਹੜਤਾਲ ਅਤੇ ਲੇਵੀ ਦੀ ਮਦਦ ਨਾਲ ਉਸਦੀ ਸ਼ਕਲ ਬਦਲਾ ਕੇ ਉਸਨੂੰ ਗੁਰੂ ਅਰਜਨ ਦੇਵ ਵਾਲੀ ਆਦਿ ਬੀੜ ਭਾਈ ਗੁਰਦਾਸ ਦੇ ਹਥਾਂ ਦੀ ਲਿਖੀ ਮਸ਼ਹੂਰ ਕਰ ਦਿੱਤਾ, ਉਸੇ ਤਰਾਂ ਗੁਰੂ “ਹਰਿ ਸਹਾਇ’ ਨੇ ਕੋਈ ਪੋਥੀ ਲੈਕੇ ਉਸਨੂੰ ਬਹੁਤ ਸਾਰੇ ਰੁਮਾਲਾਂ ਵਿਚ ਲਪੇਟ ਕੇ, ਉਸ ਪੋਥੀ ਦੇ - - - ੩ · - ੧੯ - Digitized by Panjab Digital Library www.panjabdigilib.org