ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/191

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

• ਚੱਕ ਦੀ ਮੁਆਫ਼ੀ ਅਤੇ ਲਾਹੌਰ ਦੀ ਜਾਇਦਾਦ ਆਦਿ ਬਹਾਲ ਨਾ ਹੋਏ । ਓਹਨਾਂ ਠਾਠ ਬਾਠ ਨਾਲ ਰਹਿਣਾ ਸ਼ੁਰੂ ਕੀਤਾ, ਸਿਪਾਹੀ ਨੌਕਰ ਰਖੇ ਤੇ ਹਥਿਆਰ ਵਗੈਰਾ ਇਕੱਠੇ ਕਰਨ ਲਗੇ । ਆਪਦੇ ਦਰਬਾਰ ਵਿਚ ਜੋਧਿਆਂ ਦੀਆਂ ਆਮ ਸਿੰਧ ਵਾਰਾਂ ਗਾਵੀਆਂ ਜਾਂਦੀਆਂ । ਉਮਰ ਆਪਦੀ ਏਸ ਵੇਲੇ ਜਵਾਨੀ ਦੀ ਸੀ; ਵਾਰਾਂ ਦੀਆਂ ਤਰਜ਼ਾਂ ਜਾਂ ਧੁਨੀਆਂ ਬਹੁਤ ਪਸੰਦ ਆਈਆਂ । ਗ੍ਰੰਥ ਸਾਹਿਬ ਵਿੱਚ ਦਿੱਤੀਆਂ ਕੁਝ ਵਾਰਾਂ ਨੂੰ, ਪ੍ਰਸਿਧ ਜੋਧਿਆਂ ਦੀ ਵਾਰਾਂ ਦੀਆਂ ਧੁਨੀਆਂ ਪੁਰ *ਗਾਉਣ ਦੀ ਆਗਿਆ ਕੀਤੀ, ਅਤੇ ਓਹਨਾਂ ਦੀਆਂ ਚੁਣੀਆਂ ਨੂੰ ਧੁਨੀਆਂ ਆਦਿ-ਬੀੜ ਵਿਚ ਭਾਈ ਗੁਰਦਾਸ ਦੇ ਹਥੋਂ ਜਾਂ ਕਿਸੇ ਹੋਰ ਕੋਲੋਂ ਚਵਾ ਦਿਤੀਆਂ । ਧੁਨੀ ਦੇ ਲਫ਼ਜ਼ ਹਾਸ਼ੀਏ ਪਰ ਲਿਖੇ ਗਏ, ਜਿਸਦਾ ਸਬੂਤ - ਏਸੇ ੧੭੧੯ ਦੀ ਬੀੜ ਵਿਚ ਮਿਲ ਜਾਂਦਾ ਹੈ । ਏਸੇ ਤਰ੍ਹਾਂ ਚਾਰ ਥਿਤਾਂ ਦੇ ਪਿਛੇ ਗੁਰੂ ਅਰਜਨ ਦੇ ਚਲਾਣੇ ਦੀ ਬਿਤ ਵੀ ਦਰਜ ਕਰਾਈ । ਭਾਈ ਗੁਰਦਾਸ ਜੀ ਗੁਰੂ ਸਾਹਿਬ ਦੇ ਘਰ ਮੁੜ · ਆਉਣ ਤੋਂ ਛੇ ਸਤ ਵਰ੍ਹੇ ਪਿਛੋਂ ਤਕ ਜਿਉਂਦੇ ਰਹੇ ਹਨ। ਅਗਲੀਆਂ ਚੋਂ ਥਿਤਾਂ, ਪਹਿਲੀ ਬਾਬਾ ਗੁਰਦਿੱਤਾ ਦੇ ਚਲਾਣੇ ਦੀ ਅਤੇ ਦੂਜੀ ਗੁਰੂ ਹਰ ਗੋਬਿੰਦ ਸਾਹਿਬ ਦੇ ਚਲਾਣ ਦੀ, ਗੁਰੂ ਹਰਿ ਰਾਇ ਸਾਹਿਬ ਨੇ ਬੋਲਕੇ ਜਾਂ ਕੰਹਿ ਕੇ ਸੀ ਹੋਰ ਕਿਸ਼ਨ ਜੀ ਦੀ ਹਥੀਂ ' ਆਦਿ-ਬੀੜ ....... ..... . ਗਾਉਣ ਲਈ ਧੁਨੀਆਂ ਦੇਣ ਦੀ ਰਸਮ ਵੀ ' ਅਸਲ ਵਿਚ ਗੁਰ ਅਰਜਨ ਦੇਵ ਤੋਂ ਹੀ ਟਗੇ । ਲਿਖਿਆ ਹੈ:-'ਸੀ ਰਾਗ ' ਕਬੀਰ ਜੀਉ ਕਾ । ਇੱਕ ਸੁਆਨ ਕੇ ' ਘਰਿ ਗਾਵਣਾ। ਇਸਦਾ ਮਤਲਬ ਹੈ ਕਿ ਕਬੀਰ' ਦੇ ਸ਼ਬਦ ਜਨਨੀ ਜਾਨਤ ਸਤ ਬੜਾ ਹੋਤੇ ਹੈ' ਨੂੰ, ਉਸ ਸੁਰ ਵਿਚ ਗਾਉਣਾ ਜਿਸ ਵਿਚ ਕਿ ਇਹ ਸ਼ਬਦੇ: “ਏਕੁ ਸੁਆਨੁ ਦੁਇ ਸੁਆਨੀ ਨਾਲ ਗਾਣਿਆਂ ਜਾਂਦਾ ਹੈ । ਅਰਥਾਤ ਘਰ ੪ ਵਿਚ । ਘਰ ਤੋਂ ਮਤਲਬ (Octave) ਦਾ ਹੈ । ਹਿੰਦਸਤਾਨੀ ਉਸਤਾਦੀ ਗਾਣੇ ੧੫ ਘਰ ਤਕ ਗਾਣੇ ਜਾਂਦੇ ਹਨ । - ੧੮੩ - Digitized by Panjab Digital Library / www.panjabdigilib.org