ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/194

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਕਿ ਇਹ ਸੰਮਤ ੧੭੧੮ ਵਾਲੀ ਬੀੜ ਆਦਿ-ਬੀੜ”. ਤੋਂ ਸਿਧੀ ਨਕਲ ਕੀਤੀ ਗਈ ਹੈ । ਜੇ ਇਹ ਸਿੱਟਾ ਠੀਕ ਹੈ, ਅਤੇ ਹੈ ਠੀਕ, ਤਦ ਅਸੀਂ ਕਹਿ ਸਕਦੇ ਹਾਂ ਕਿ ਆਦਿ-ਬੀੜ ਦੇ ੬੬੯ ਪਤੇ ਏਸੇ ਸਾਈਜ਼ ਦੇ, ਸਾਢੇ ਤੇਰਾਂ ਇੰਚ ਲੰਬ ਤੇ ਸਾਢੇ ਦਸ ਇੰਚ ਚੌੜੇ ਸਨ; ਹਰ ਸਫ਼ੇ ਪਰ ੨੩ ਜਾਂ ੨੪ ਪਾਲਾਂ ਸਨ ਤੇ ਏਸੇ ਤਰਾਂ ਚੌੜੇ ਦਾਉ ਲਿਖੀ ਹੋਈ ਸੀ । ਨਾਲੇ ਉਸ ਦੇ ਪਤੇ ੬੭ ਪੁਰ ਮੂਹਰਲੇ ਸਫੇ ਤੇ ਬਸੰਤ ਕੀ ਵਾਰ ਅਤੇ ਪਿਛਲੇ ਸਫੇ ਪਰ ਚਾਰ ਗੁਰੂ ਸਾਹਿਬਾਨ ਦੇ ਚਲਾਣੇ ਦੀਆਂ ਚਾਰ ਥਿਤਾਂ ਭਾਈ ਗੁਰਦਾਸ ਦੇ ਹਥੀਂ ਲਿਖੀਆਂ, ਅਤੇ ਪੰਜਵੀਂ ਪਿਛੋਂ ਬਹੁਤ ਕਰਕੇ ਫੇਰ ਭਾਈ ਗੁਰਦਾਸ ਦੇ ਹਥ ਦੀ ਲਿਖੀ ਸੀ । ਇਹਨਾਂ ਥਿਤਾਂ ਦੇ ਪਿਛੋਂ ਛੇਵ ਤੇ ਸਤਵੀਂ ਤਾਰੀਖਾਂ ਸੀ ਹਰਿਕ੍ਰਿਸ਼ਨ ਜੀ ਦੀ ਕਲਮ ਦੀਆਂ ਲਿਖੀਆਂ ਮੌਜੂਦ ਸਨ । ਮੰਦਾਵਣੀ’ ਵਾਲਾ ਸ਼ਲੋਕ ਕਬੀਰ ਅਤੇ ਫ਼ਰੀਦ ਦੇ ਸ਼ਲੋਕਾਂ ਤੋਂ ਪਹਿਲੇ ਆਇਆ ਸੀ ਅਤੇ ਭੱਟਾਂ ਦੇ ਸਵੈਯਾਂ ਪੁਰ ਭੋਗ ਪੈ ਜਾਂਦਾ ਸੀ । ਲਿਖਾਰੀ ਦਾ ਰਾਗਾਂ ਦੇ ਤਤਕਰੇ ਵਿਚ ਗ਼ਲਤੀ ਨਾਲ ਪੱਨਿਆਂ ਦੇ ਅੰਕਾਂ ਦਾ ਨਕਲ ਕਰ ਦੇਣਾ ਸਾਡੇ ਲਈ ਡਾਢ ਗੁਣਕਾਰ ਬੈਠਾ ਹੈ । ਅਸੀਂ ਦਸ ਸਕਦੇ ਹਾਂ ਕਿ ਆਦਿ. ਬੀੜ” ਵਿਚ ਕਿਹੜਾ ਰਾਗ ਕਿਹੜੇ ਪੱਨੇ ਤੋਂ ਸ਼ੁਰੂ ਹੁੰਦਾ ਸੀ । ਹਾਂ ਸੰਮਤ ੧੭੧੮ ਵਾਲੀ ਬੀੜ ਦੇ ਲਿਖਾਰੀ ਨੇ ਹੋਰ ਪ੍ਰਾਚੀਨ ਬੀੜਾਂ ਵਲੋਂ ਵੇਖਕੇ ਕੁਝ ਅਦਲ ਬਦਲ ਅਤੇ ਜੇ ਪੂਰੀਆਂ ੧੬੮ ਜਜਾਂ ਲਾਈਆਂ ਹੋਣ, ਤੇ ਸਾਰੇ ੬੭੨ ਵਰਕੇ ਹੋਣਗੇ। - ੧੮੬ Digitized by Panjab Digital Library / www.panjabdigilib.org