ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/20

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

“ਗੁਰੁ ਨਾਨਕ ਸਾਹਿਬ ਵਾਲੀ ਪੋਥੀ' ਹੋਣ ਦਾ ਦਾਅਵਾ ਚੁੱਕ ਕੀਤਾ । ਪਰ ਮੈਂ ਆਪਣੇ ਅਗਲੇ ਲੇਖਾਂ ਪਰ ਕੁਝ ਪੇਸ਼ਕਦਮੀ ਕਰ ਰਿਹਾ ਹਾਂ । ਖ਼ੈਰ, ਜੇ ਉਹ ਪੋਥੀ ਸਚ ਮੁਚੀ ਗੁਰੂ ਨਾਨਕ ਸਾਹਿਬ ਦੀ ਹੀ ਹੋਵੇ, ਅਤੇ ਹੋਵੇ ਉਹ ਕੁਰਾਨ, ਜਿਸ ਤਰਾਂ ਕਿ ਮਿਰਜ਼ਈਆਂ ਨੇ ਦਸਿਆ ਹੈ, ਤਦ ਸਿੱਖ ਆਪਣੀ ਬੇਸਮਝੀ ਨਾਲ ਗੁਰੂ ਨਾਨਕ ਸਾਹਿਬ ਨੂੰ ਪੱਕਾ ਮੁਸਲਮਾਨ ਸਾਬਤ ਕਰ ਰਹੇ ਹਨ । ਭਾਈ ਗੁਰਦਾਸ ਨੇ ਭੀ ‘ਕਤੇਬ ਕੁਛ ਲਿਖਿਆ ਹੈ, ਜਿਸ ਦਾ ਅਰਥ ‘ਹਮਾਇਲ ਸ਼ਰੀਫ ਕੀਤਾ ਜਾ ਸਕਦਾ ਹੈ। ਹਮਾਇਲ ਛੋਟੀ ਤਕਤੀਹ ਦੇ ਕੁਰਾਨ ਸ਼ਰੀਫ ਨੂੰ ਆਖਦੇ ਹਨ, ਜੋ ਹੌਲਾ ਹੋਣ ਕਰਕੇ ਮੁਸਲਮਾਨ ਇਕ ਬਸਤੇ ਵਿਚ ਪਾ ਕੇ : ਬਗਲ ਵਿਚ ਲਟਕਾ ਲਿਆਂ ਕਰਦੇ ਹਨ ।

  • *

ਉਪਰਲਾ ਲੇਖ ਲਿਖ ਚੁਕਣ ਦੇ ਡੇਢ ਮਹੀਨਾ ਪਿਛੋਂ ਸਾਨੂੰ “ਪੋਥੀ ਸਾਹਿਬ ਬਾਬਤ ਕੁਝ ਹੋਰ ਠੀਕ ਠੀਕ ਹਾਲ ਮਾਲੂਮ ਹੋਏ ਹਨ । ਵਿਸਾਖੀ ਵਾਲੇ ਦਿਨ ਪੋਥੀ ਦਾ ਪ੍ਰਕਾਸ਼ ਕੀਤਾ ਜਾਂਦਾ ਹੈ । ਆਉਣ ਵਾਲੀ ਵਿਸਾਖੀ ਤੇ ਮੈਂ ਆਪ ਗੁਰੂ ਹਰਿ ਸਹਾਇ ਪਿੰਡ ਅਪੜ ਨਹੀਂ ਸਾਂ ਸਕਦਾ । ਸੋ ਮਿਰਜ਼ਈਆਂ ਦੇ ਉਪਰਲੇ ਬਿਆਨ ਦੇ · ਸਚ ਝੂਠ ਦੇ ਨਿਤਾਰੇ ਲਈ, ਮੈਂ ਆਪਣੇ ਇਕ ਵਿਦਵਾਨ ਸਮਝਦਾਰ ਅਜ਼ੀਜ਼ ਨੂੰ ਸੌਂਪਣਾ ਕੀਤੀ, ਅਤੇ ਚੰਗੇ ਭਾਗਾਂ ਨੂੰ ਪੋਥੀ` ਦੇ ਸੰਤਖਣ ਤੋਂ ਪਹਿਲੇ ਦਸਕੁ ਮਿੰਟ ਲਈ “ਪੋਥੀ` ਦੇ ਵਰਕੇ ਫੋਲਣ ਦੀ ਉਹਨਾਂ ਨੂੰ ਇਜਾਜ਼ਤ ਵੀ ਮਿਲ ਗਈ । ਏਸ ਥੋੜਾ ਜਿਹੀ ਪੜਤਾਲ ਦਾ ਨਤੀਜਾ ਉਹਨਾਂ ਨੇ ਇਕ ਨੋਟ ਦੀ ਸ਼ਕਲ ਵਿਚ ਲਿਖਕੇ ਮੈਨੂੰ ਦਿੱਤਾ ਹੈ, ਜੋ ਮੈਂ ਹੇਠਾਂ ਦੁਹਰਾਉਂਦਾ ਹਾਂ । ਏਸ ਨੋਟ ਤੋਂ ਮਾਲੂਮ ਦੇਂਦਾ ਹੈ ਕਿ ਜਿਸ “ਪੋਥੀ` ਦਾ ਵਿਸਾਖ ਵਾਲੇ ਦਿਨ (ਸੰਨ ੧੯੪੪) ਪ੍ਰਕਾਸ਼ ਕੀਤਾ ਹੋਇਆ ਸੀ, ਅਤੇ ਜਿਸਦੇ ਸਾਹਮਣੇ ਲਕੀ ਦੂਰੋਂ ਨੇੜਿਉਂ ਆ ਕੇ ਮਥੇ ਟੇਕ ਅਤੇ ਅਰਦਾਸ ਭੇਟਾ ਕਰ ਰਹੇ ਸਨ, ਉਹ ਕੁਰਾਨ ਨਹੀਂ ਸਗੋਂ ‘ਬ ਸਾਹਿਬ’ ਦੀ ਹੀ ਇਕ

  • * *
":"

ਜਿw - 50 -- f Digitized by Panjab Digital Library / www.panjabdigilib.org