ਸਮੱਗਰੀ 'ਤੇ ਜਾਓ

ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/202

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਭੋਗ ਦੀ ਬਾਣੀ ਵਿਚ ਦਿੱਤੀ ਗਈ ਸੀ। ਇਹ ਦੋਵੇਂ ਸਲੋਕ, ਜਿਨ ਨੂੰ ਮਿਲਾਕੇ ਅਜ ਕਲ ਮੁੰਦਾਵਣੀ ਆਖਦੇ ਹਨ, ਗੰਥ ਸਾਹਿਬ ਦੇ ਅਖੀਰ ਤੇ ਆਦਿ-ਬੀੜ ਵਿਚ ਕਦਾਚਿਤ ਨਹੀਂ ਸੀ ਦਿਤੇ ਗਏ, ਅਤੇ ਨਾ ਭੱਟਾਂ ਦੇ ਸਵੈਯਾਂ ਦੇ ਪਿਛੋਂ ਕੁਝ ਸੀ । ਗੰਥ ਸਾਹਿਬ ਦਾ ਅੰਤ ਭੱਟਾਂ ਦੇ ਸਵੈਯਾਂ ਪਰ ਹੁੰਦਾ ਸੀ । ਜਿਸ ਤਰ੍ਹਾਂ ਉਪਰ ਕਿਹਾ ਹੈ, ਪੜ੍ਹੇ ੬੮੦ ਦੇ ਮਥੇ ਉਤੇ ਤਿੰਨ ਸਤਰਾਂ ਸਵੈਯਾਂ ਦੀਆਂ, ਜਸੁ....ਗੁਰੂ ਅਰਜਨ ਕਉ ਦੇ ਆਇਆਓ’ ਲਿਖੀਆਂ ਸਨ, ਬਾਕੀ ਸਾਰਾ ਪੜਾ ਕੋਰਾ ਸੀ । ਉਸ ਤੋਂ ਅਗੇ ਪੜਾ ੬੮੧ ਵੀ ਸਾਰਾ ਕੋਰਾ ਪਿਆ ਸੀ । ਪਤੇ ੬੮੨ ਦੇ ਇਕ ਸਫ਼ੇ ਪਰ “ਚਲਿਤ ਜੋਤਿ ਜੋਤ ਸਮਾਵਣੇ ਕੇ’ ਗੁੰਥ ਸਾਹਿਬ ਦੇ ਲਿਖਾਰੀ ਦੇ ਹਥ ਦੇ ਲਿਖੇ ਸਨ, ਏਸਦਾ ਦੂਜਾ ਸਫਾ ਅਤੇ ਅਗਲਾ ਪੜਾ ੬੮੩ ਫੇਰ ਕੋਰੇ ਸਨ । ਇਕ ਹੋਰ ਕੋਰਾ ਪੜਾ ਬਿਨਾਂ ਅੰਕ ਦਿਤੇ ਵੀ ਜ਼ਰੂਰ ਹੁੰਦਾ ਹੋਵੇਗਾ । ਸੰਮਤ ੧੭੩੨ ਤੋਂ ਪਿਛੋਂ ਇਕ ਹੋਰ ਲਿਖਾਰੀ ਆਇਆ, ਏਸ ਨੇ ਥਿਤਾਂ ਵਾਲਾ ਪੜਾ ੬੮੨ ਵਿਚੋਂ ਕਢਕੇ ਉਸਦੀ ਥਾਂ ਚਾਰ ਪਤੇ ਨਵੇਂ ਬਾਹਰੋਂ ਪਾ ਕੇ, ਪਤੇ ੬੮੦ ਦੇ ਮਥੇ ਤੋਂ ਪਹਿਲੀਆਂ ਲਿਖੀਆਂ ਤਿੰਨ ਸਤਰਾਂ ਦੇ ਹੇਠਾਂ ਨਵੀਂ ਬਾਣੀ ਲਿਖਣੀ ਸ਼ੁਰੂ ਕੀਤੀ ਅਤੇ ਪੁਰਾਣੇ ਪਤੇ ੬੮੩ ਦੇ ਪਹਿਲੇ ਸਫੇ ਤਕ ਲਿਖਦਾ ਚਲਾ ਗਿਆ । ਅਤੇ ਉਸਤੋਂ ਪਿਛੋਂ ਅਸਲੀ ਲਿਖਾਰੀ ਦਾ ਲਿਖਿਆ ਹੋਇਆ ੬੮੨ਵਾਂ ਪੜ੍ਹਾ, ਜਿਸ ਪਰ ਥਿਤਾਂ ਲਿਖੀਆਂ ਹਨ, ਵਿਚ ਲਗਾ ਦਿੱਤਾ। ਪਿਛੋਂ ਘੜੀ ਬਾਣੀ ਵਿਚ ਪਹਿਲੇ ਤਾਂ ਨਾਵੇਂ ਗੁਰੂ ਦੀ ਸਾਰੀ ਬਾਣੀ ਦਿੱਤੀ ਹੈ, ਤਰਤੀਬ ਵਾਰ ਰਾਗਾਂ ਵਿਚ ਵੰਡੀ ਹੋਈ, ੫੯ ਸ਼ਬਦ ਅਤੇ ੫੭ ਸ਼ਲੋਕ । ਇਹ ਬਾਣੀ ਸਾਰੀ ਦੀ ਸਾਰੀ ਇਕ ਥਾਂ ਦਿੱਤੀ ਹੈ, ਕਿਉਂ ਜੋ ਬੀੜ ਪਹਿਲੇ ਗੁਰੂ ਹਰਿ ਰਾਇ ਤੇ ਗੁਰੂ ਹਰਿ ਕ੍ਰਿਸ਼ਨ ਦੇ ਵੇਲੇ - ੧੯੪ - Digitized by Panjab Digital Library / www.panjabdigilib.org