ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/203

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਤਯਾਰ ਹੋ ਚੁਕੀ ਹੋਈ ਸੀ। ਇਹ ਢੰਗ ਇਸ ਬਾਣੀ ਨੂੰ ਇਕ ਥ ਦੇਣ ਦਾ ਹੋਰ ਬੀੜਾਂ ਵਿਚ ਵੀ ਵਰਤਿਆ ਹੈ। ਇਹ ਬਾਣੀ ਪਹਿਲ ਵਾਰ ਸੰਮਤ ੧੭੩੨ ਅਗਹਨ ਵਦੀ ੭ ਨੂੰ ਮਕੇ ਗਰੰਥ ਸਾਹਿਬ ਵਿਚ ਦਿੱਤੀ ਗਈ ਸੀ, ਗੁਰੂ ਸਾਹਿਬ ਦੀ ਸ਼ਹਾਦਤ ਤੋਂ ਕੋਈ ੧੬ ਦਿਨ ਪਿਛੋਂ । ਏਸ ਵਿਚ ਪਾਤਸ਼ਾਹੀ ੧੦ ਦਾ ਦੁਹਰਾ “ਬਲ ਹੁਓ ਬੰਧਨ ਛੁਟੇ ਸਭ ਕੁਛ ਹੋਤ ਉਪਾਇ’ ਪਾਤਸ਼ਾਹੀ ਦਸਵੀਂ ਦੇ ਨਾਮ ਪੁਰ ਆ ਗਿਆ ਹੈ । ਏਸ ਬੀੜ ਵਿਚ ਇਹ ਦੁਹਰਾ ਤਾਂ ਹੈ, ਪਰ ਨਾਲ, “ਪਾਤਸ਼ਾਹੀ ੧੦’ ਨਹੀਂ ਲਿਖਿਆ ਪਰ ਇੰਚ ਸਵਾ ਇੰਚ ਕਰੀ ਥਾਂ ਛੱਡੀ ਹੈ, ਜਿਸ ਤਰ੍ਹਾਂ ਏਸ ਨਵੇਂ ਲਿਖਾਰੀ ਦੇ ਮਨ ਵਿਚ ਭਰਮ ਹੁੰਦਾ ਹੈ ਕਿ ਇਹ ਪਾਤਸ਼ਾਹੀ ੧੦ ਦਾ ਦੁਹਰਾ ਹੈ ਵੀ ਕਿ ਨਹੀਂ। ਨਾਵੇਂ ਮਹਿਲਾਂ ਦੀ ਬਾਣੀ ਦੇ ਪਿਛੋਂ ਏਸ ਨਵੇਂ ਲਿਖਾਰੀ ਨੇ “ਮੁੰਦਾਵਣੀ’ ਦਾ ਸਿਰਨਾਵਾਂ ਦੇਕੇ ਮਾਮੂਲੀ ਦੋਵੇਂ ਸਲੋਕ ਇਥੇ ਦੁਹਰਾਏ ਹਨ | ਮੁੰਦਾਵਣੀ ਦੇ ਪਿਛੋਂ ਉਸਨੇ ਰਾਗਮਾਲਾ ਨਕਲ ਕੀਤੀ ਹੈ, ਅਤੇ ਏਸ ਰਾਗ ਮਾਲਾ ਪਰ ਆਪਣੀ ਪਿਛੋਂ ਘੱਤੀ ਬਾਣੀ ਮੁਕਾਈ ਹੈ । ਹੋਰ ਬੀੜਾਂ ਨਾਲ ਮੁਕਾਬਲਾ ਕਰਕੇ ਅਸੀਂ ਇਹ ਦੇਸ਼ ਸਕਾਂਗੇ ਕਿ ਸੰਮਤ ੧੭੩੨ ਦੇ ਪਿਛੇ ਇਹ ਦੁਜਾ ਲਿਖਾਰੀ ਕਦ ਹੋਇਆ, ਜਿਸ ਨੇ ਇਹ ਬਾਣੀ ਵਧਾਈ । 5

੧੧. ਬੀੜ ਸੰਮਤ ੧੭੮੬

: 24

ਮਿਤਿ ਅਗਨ ਦੀ ੧੩ ॥ ਇਹ ਬੀੜ ਗੁਰੂ ਗੋਬਿੰਦ ਸਿੰਘ ਤੋਂ ਇੱਕੀ ਵਰੇ ਪਿਛੋਂ ਦੀ ਬਣ ਹੈ । ਸਾਨੂੰ ਇਕ ਮਿਤੂ ਤੋਂ ਮਿਲੀ ਹੈ, ਜਿਨ੍ਹਾਂ ਦੇ ਪਿਤਾ ਸਤਵੰਜਾ ਦੇ - 4 we ਸਿਵਲ ਸਰਜਨ ਡਾਕ ਚੋਧਰੀ ਮੇਲਾ ਰਾਮ, ਰੀਡ ਮਾਡਲ ਟਾਊਨ । . . - ੧੯੫ - . Digitized by Panjab Digital Library / www.panjabdigilib.org