________________
ਏਸੇ ਤਰਾਂ ‘ਜਪੁ’ ਦੀ ਪ੍ਰਤੀਕ ਦੇਦੇ ਅਗੇ ਲਫ਼ਜ਼ ਨੀਬਾਣ’ ਨਹੀਂ ਦਿੱਤਾ, ਕਿਉਂ ਜੋ ਲਿਖਾਰੀ ਸਮਝਦਾ ਸੀ ਕਿ ਨੀਸ਼ਾਣ ਕਿਸ ਨੂੰ ਆਖਦੇ ਹਨ ਅਤੇ ਏਥੇ ‘ਨੀਸ਼ਾਣ’ ਕੋਈ ਹੈ ਨਹੀਂ ਸੀ ਤੇ ਨਾ ਹੋ ਸਕਦਾ ਸੀ । ਆਦਮੀ ਸਿਆਣਾ ਮਾਲੂਮ ਦੇਂਦਾ ਹੈ । ਸੋ ਪਰਖ’ ਵਾਲੇ ਚਾਰ ਸ਼ਬਦ ਨਿਤਨੇਮ ਵਾਲੀ ਬਾਣੀ ਵਿਚ ਨਹੀਂ ਦਿਤੇ | ਕੀਰਤਨ ਸੋਹਿਲਾ ਦੇ ਪੰਜ ਸ਼ਬਦ ਹਨ । ਚਲਿੜ ਜੋਤੀ ਜੋਤ ਸਮਾਵਣ ਕੇ’ ਖ਼ਾਲੀ ਨਾਵੀਂ ਪਾਤਸ਼ਾਹੀ ਤਕ ਦਿਤੇ ਹਨ, ਦਸਵੇਂ ਗੁਰੂ ਦੀ ਬਿੱਤ ਨਹੀਂ ਦਿੱਤੀ । ਲਿਖਾਰੀ ਨੂੰ ਮਾਲੂਮ ਨਹੀਂ ਸੀ । ਅਤੇ ਜਿਸ ਬੀੜ ਤੋਂ ਉਤਾਰਾ ਕੀਤਾ ਸੀ, ਉਹ ਸੰਮਤ ੧੭੬੫ ਤੋਂ ਪਹਿਲੇ ਦੀ ਬਣੀ ਹੋਈ ਸੀ। ਬਾਬਾ ਗੁਰਦਿਤਾ ਅਤੇ ਛੇਵੀਂ ਪਾਤਸ਼ਾਹੀ ਦੀਆਂ ਥਿਤਾਂ ਉਹਨਾਂ ਹੀ ਲਫ਼ਜ਼ਾਂ ਵਿਚ ਦਿਤੀਆਂ ਹਨ ਜਿਨ੍ਹਾਂ ਵਿਚ ਕਿ ਇਹ ਸ਼੍ਰੀ ਹਰਿ ਕ੍ਰਿਸ਼ਨ ਜੀ ਦੀ ਹਥੀਂ “ਆਦਿ-ਬੀੜ’ ਵਿਚ ਲਿਖੀਆਂ ਗਈਆਂ, ਖ਼ਾਲੀ ਇਤਨੇ ਫ਼ਰਕ ਨਾਲ ਕਿ “ਸ੍ਰੀ ਗੁਰੂ ਬਾਬਾ ਜੀ ਸਮਾਣੇ ਦੀ ਥਾਂ 'ਸੀ ਗੁਰਦਿੱਤਾ ਬਾਬਾ ਜੀ ਸਮਾਣੇ ਲਿਖਿਆ ਹੋਇਆ ਹੈ, ਜੋ ਸਹੀ ਗਲ ਹੈ । ਪਰ ਇਹਨਾਂ ਦੋ ਬਿਤਾਂ ਦੇ ਨਾਲ ਉਹ Coly know ਜਾਂ ਟਿੱਨੀ ਨਹੀਂ ਦੁਹਰਾਈ, ਜਿਸ ਵਿਚ ਲਿਖਿਆ ਹੈ ਕਿ ਇਹ ਦੋ ਬਿਤਾਂ ਸ੍ਰੀ ਹਰਿ ਕ੍ਰਿਸ਼ਣ ਜੀ ਦੀਆਂ ਚੜਾਈਆਂ ਹੋਈਆਂ ਹਨ। ਸਾਹਮਣੇ ਪਈ ਬੀੜ ਵਿਚ, ਜਿਸ ਤੋਂ ਨਕਲ ਕਰ ਰਿਹਾ ਸੀ, ਨਹੀਂ ਹੋਣੀਆਂ । ਉਹ ਸਾਹਮਣੇ ਪਈ ਬੀੜ ਅਸਲ ਵਿਚ ਸੰਮਤ ੧੭੧੮ ਅਤੇ ਸੰਮਤ ੧੭੬੫ ਵਿਚਾਲੇ ਦੀ ਲਿਖੀ ਹੋਈ ਸੀ। ਨੌਂ ਵਾਰਾਂ ਦੇ ਸਿਰ ਉਪਰ ਸਭ ਥਾਂ “ਧਨੀਆਂ ਦਿੱਤੀ ਹਨ । ਨਾਵੇਂ ਮਹਲ ਦੇ ਸ਼ਬਦ ਵੰਡਕੇ ਰਾਗਾਂ ਹੇਠਾਂ ਆਪਣੇ ਥਾਂ ਸਿਰ ਦਿਤੇ • ਹਨ । ਰਾਗ ਜੈਜਾਵੰਤੀ ਦੇ ਚਾਰ ਸ਼ਬਦ ਰਾਗ ਜੈਤਸਰੀ ਦੇ ਪਿਛੇ ਆਏ ਹਨ, “ਰਾਗਾਂ’ ਦੇ ਅਖੀਰ ਜੈਜਾਵੰਤੀ ਨੂੰ ੩੧ਵਾਂ ਰਾਗ ਬਣਾਕੇ ਨਹੀਂ । ਪਰ ਨਾਵੀਂ ਪਾਤਸ਼ਾਹੀ ਦੇ ਸਲੋਕ (੫੬ ਦਸਵੇਂ ਪਾਤਸ਼ਾਹ ਦੇ ਦੂਹਰੇ
-੧੯੭ Digitized by Panjab Digital Library / www.panjabdigilib.org