ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/206

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਸਮੇਤ, ਜਿਥੇ ਸਾਫ਼ “ਪਾਤਸ਼ਾਹੀ ੧੦ ਲਿਆ ਹੈ) “ਸਲੋਕ ਵਾਰਾਂ ਤੇ ਵਧੀਕ’ ਨਾਲ ਨਹੀਂ ਦਿਤੇ, ਸਗੋਂ “ਮੁੰਦਾਵਣੀ’ ਦੇ ਪਿਛੋਂ ਸਲੋਕ ਜਿਤ ਦਰ ਲਖ ਮੁਹਮਦਾ’ ਅਤੇ ਸਲੋਕ “ਬਾਇ ਆਬ ਆਬ` ਲਿਖਕੇ ਇਹਨਾਂ ਦੋਹਾਂ ਦੇ ਵੀ ਪਿਛੋਂ ਆਏ ਹਨ । ਇਹਨਾਂ ਦਾ ਛੇਕੜਲਾ ਸਲੋਕ ਇਸ ਤਰ੍ਹਾਂ ਪੁਰ ਹੈ: ਬਧ ਸਖਾ ਸਭੁ ਤਜ ਗਏ ਦੀਓ ਨ ਕਾਹੁ ਸਾਥ । | ਕਹੁ ਨਾਨਕ ਇਹ ਬਿਪਤ ਮਹਿ ਏਕ ਓਟ ਰੂਘਨਾਥ ॥੫੬ 1 ਪਿਛਲੇ ਅਠ ਦਸ ਸਲੋਕ ਪੜਕੇ ਵੇਖੇ, ਉਹਨਾਂ ਵਿਚ ਰਹਿਉ ਗੁਰੂ ਗੋਬਿੰਦ’ ਵਾਲਾ ਸਲੋਕ ਨਹੀਂ ਦਿੱਤਾ, ਸ਼ਾਇਦ ਇਹੋ ਹੀ ਕਹਿ ਗਿਆ ਹੈ । ਰਾਗ ਗੁਜਰੀ ਹੇਠਾਂ ਤ੍ਰਿਲੋਚਨ ਦੇ ਦੋ ਹੀ ਸ਼ਬਦ ਹਨ, ਤੀਸਰਾ ਨਹੀਂ, ਜੋ ਸੰਮਤ ੧੭੧੮ ਦੀ ਬੀੜ ਵਿਚ ਹੈ (ਗੋਬਿੰਦ ਗੋਬਿੰਦ ਗੋਬਿੰਦਹ ਦੇ ਵਾਲਾ) । ਕਬੀਰ ਜੀ ਦੇ ਇਕ ਸ਼ਬਦ ਦੀਆਂ (ਪਹਿਲੀ ਤੇ ਆਸ਼ੀਲੀ) : ' ਦੋ ਤਕ, ਜੋ ਉਪਰ ਸਫੇ ੧੮੯ ਪੁਰ ਦਿਤੀਆਂ ਹਨ, ਏਸ ਬੀੜ ਵਿਚ ਨਹੀਂ । ਨਿਸਚਿਤ ਗਲ ਤਾਂ ਬਹੁਤੀਆਂ ਬੀੜਾਂ ਦਾ ਟਾਕਰਾ ਕਰਕੇ ਹੀ ਕਹੀ ਜਾ ਸਕਦੀ ਹੈ, ਪਰ ਕਿਆਸ ਹੁੰਦਾ ਹੈ ਕਿ ਇਹ ਦੋਵੇਂ ਸ਼ਬਦ ਆਦਿ-ਬੀੜ ਵਿਚ ਲਿਖੇ ਗਏ ਸਨ, ਭਾਈ ਬਨੋ ਵਾਲੀ ਬੀੜ ਵਿਚ ਕਿਸੇ ਸਬਬ ਕਰਕੇ ਨਕਲ ਨਹੀਂ ਹੋਏ, ਜਿਸ ਕਰਕੇ ਉਸ ਤੋਂ ਉਤਾਰਾ ਕੀਤੀਆਂ ਬੀੜਾਂ ਵਿਚ ਵੀ ਨਹੀਂ ਆਏ । ਰਾਮਕਲੀ ਛੰਤ ਮਹਲਾ ੫ ਵਿਚ ਪੰਜਵੇਂ ਮਹਲੇ ਦੇ ਇਕ ਛੰਦ ॥ ਦੀਆਂ ਦੋ ਪਹਿਲੀਆਂ ਹੀ ਤੁਕਾਂ ਦਿਤੀਆਂ ਹੁੰਦੀਆਂ ਹਨ । ਬੂੜੇ ਸੰਧੂ ਵਾਲੀ ਬੀੜ ਵਿਚ ਵੀ ਪਹਿਲੀਆਂ ਹੀ ਤੁਕਾਂ ਹਨ । ਪਰ ਏਸ ੧੭੮੬ ਵਾਲੀ ਬੀੜ ਵਿਚ ਅਤੇ ਇਕ ਹੋਰ ਗ੍ਰੰਥ ਵਿਚ ਜੋ ਸੰਮਤ ੧੭੫੮ ਦਾ ਲੜੇ ਆ ਹੈ, ਉਹ ਸਾਰਾ ਛੰਦ ੨੪ ਤੁਕਾਂ ਦਾ ਦਿਤਾ ਹੈ, ਅਸੀਂ ਹੇਠਾਂ ਨਕਲ ਕਰਦੇ ਹਾਂ : -੧੯੮ Digitized by Panjab Digitat Library | www.panjabdigilib.OG