ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/215

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਤੇ ਕਿਸੇ ਪੁਰ ੨੪; ਪਾਲ ਵਿਚ ਕਿਤੇ ੨੨ ਜਾਂ ੩ ਅਖਰ ਅਤੇ ' ਕਿਤੇ ੩੭ ਤੋਂ ੪੦ ਅਖਰ । ਬਹੁਤਾ ਹਿਸਾ ਗ੍ਰੰਥ ਸਾਹਿਬ ਨੇ ਲਿਆਂ ਹੈ, ਪਰ ਹੋਰ ਪੋਥੀ ਗ੍ਰੰਥਾਂ ਆਤਮ ਬਧਨ,’ ‘ਰ ਉਸਤਤੀ, ਖਾਣ ਸੰਗਲੀ ਆਦਿ ਦੇ ਪਤਰੇ ਵੀ ਵਿਚ ਧਰ ਕੇ, ਅਤੇ ਕੁਝ ਅੰਡੇ ਅਤੇ ਖੁਲੇ ਪਤਰੇ, ਜਿਨ੍ਹਾਂ ਪੁਰ ਕੁਝ ਗੁਰਬਾਣੀ ਜਾਂ ਹੋਰ ਸੜ ਆਦਿ ਲਿਖੇ ਸਨ, ਉਹ ਭੀ ਨਾਲ ਰਖ ਕੇ ਇਕ ਜਿਲਦ ਕਰਾ ਲਈ ਹੈ। ਛੋਟੇ ਵਡੇ ਵਰਕਿਆਂ ਨੂੰ ਬਾਹਰਲੇ ਕਾਗ਼ਜ਼ ਦਾ ਹਾਸ਼ੀਆ ਜੋੜ ਕੇ ਇਕ ਜੰਡਾ ਕਰ ਲਿਆ ਹੈ, ਅਤੇ ਸਾਰੇ ਵਰਕਿਆਂ ' ਪੁਰ ਗਿਨਤੀ ਦੇ ਅੰਕ ਨਵੇਂ ਸਿਰੇ ਦਿੱਤੇ ਗਏ ਹਨ । ਕਿਸੇ ਕਿਸੇ ਵਰਕੇ ਤੇ ਪੁਰਾਣਾ ਅੰਕ, ਜੋ ਪਹਿਲੀ ਬੀ ਵਿਚ ਸੀ, ਹਾਸ਼ੀਏ ਹੇਠਾਂ ਨਾ ਆ ਕੇ ਹੁਣ ਤਕ ਰਹਿ ਗਿਆ ਹੈ। ਇਹ ਰੀਥ ਫ਼ਕੀਰਾਂ ਦੇ ਚਕੋਲ ਵਾਂਗ ਹੈ, ਜਿਸ ਵਿਚ ਸਤਨਾਜਾ ਰਲਿਆ ਮਿਲਿਆ ਹੁੰਦਾ ਹੈ । ਇਉਂ ਸਮਝੋ, ਜੋ ਬਾਣੀਆਂ ਵਾਲੇ ਪਤਟੇ, ਏਸ ਖ਼ਿਆਲ ਨਾਲ ਕਿ ਬੇਅਦਬੀ ਨਾ ਹੋਵੇ, ਇਕੱਠੇ ਕਰਕੇ ਦਿਲਦ ਬਨ ਲਈ ਗਈ ਹੈ। ਸੋ ਏਸ ਗ੍ਰੰਥ ਨੂੰ, ਰੀਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ ਦੇ ਬਰਾਬਰ ਰਖਕੇ ਮੁਕਾਬਲਾ ਕਰਨਾ ਠੀਕ ਨਹੀਂ । ਜੇਹੜਾ ਭਾਗ ਖ਼ੁਦ ਗ੍ਰੰਥ ਸਾਹਿਬ ਵਾਲਾ ਹੈ, ਉਸ ਵਿਚ ਵੀ ਬਾਹਰੋਂ ਬਾਣੀ ਅਤੇ ਸਾਖੀਆਂ ਰਲਾ ਦਿਤੀਆਂ ਹਨ, ਜਿਵੇਂ ਪਤਰੇ ੩੮੨ ਪੁਰ ‘ਸਦੁ’ ਦੇ ਕੇ ਝਟ ਈ ਉਸ ਤੋਂ ਪਿਛੋਂ ਪਤਰੇ ੩੮੩ ਪੁਰ ‘ਸਾਖੀ ਗੁਰੂ ਅਮਰਦਾਸ ਕੀ’ ਦਿਤੀ ਹੈ ਜੋ ੧੩ ਸਫਿਆਂ ਪੁਰ ਮੁਕੀ ਹੈ। ਏਸੇ ਤਰਾਂ ਵਿਚ ‘ਜੁਗਾਵਲੀ, “ਪ੍ਰਾਣ ਸੰਗਲੀ' ਦੇ ਹਿਸੇ ਅਤੇ ਹੋਰ ਸਾਖੀਆਂ ਆ ਜਾਂਦੀਆਂ ਹਨ। ਇਕ “ਸਾਖੀ ਮਹਲੇ ਪੰਜਵੇਂ ਕੀ ਉਹ ਹੈ ਜਿਸ ਵਿਚ “ਪੰਜ ਕਮ ਕਰਨੇ’ ਅਤੇ ‘ਪੰਜ ਕੰਮ ਨਾ ਕਰਨ ਵਾਲੇ ਦਸੇ ਹਨ (ਦੇਖੋ ਪਤਰਾ ੧੨੬o) । ਇਹ ਸਾਖੀ ਮੈਂ ਪਹਿਲੀ ਵਾਰ ਚਿਟਾ ਮ ਤੋਂ ਵੀ ਪੰਜਾਹ ਮੀਲ ਹੇਠਾਂ ਦੇਖਨ ਵਲ ਇਕ ਕਸਬੇ ‘ਬਣੀ ਗਾਮ ਜਾਂ “ਬਾਂਸਖਾਲੀ ਦੀ ਪੁਰਾਣੀ ਸੰਗਤ ਦੇ ਗ੍ਰੰਥ ਸਾਹਿਬ ਦੇ ਪਿਛੇ ਆ -੨੦੭ Digitized by Panjab Digital Library / www.panjabdigilib.org